ਫੌਜੀ ਵਿਰਾਸਤ ‘ਤੇ ਆਧਾਰਿਤ ਕਿਤਾਬ  ਲੋਕਾਰਪਣ

Spread the love
 ਅੰਮ੍ਰਿਤਸਰ 12 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ ) ਕਸੌਲੀ ਦੇ ਨੇੜੇ ਸਨਾਵਰ ਦੀਆਂ ਪਹਾੜੀਆਂ ਵਿੱਚ ਸਥਿਤ ਦ ਲਾਰੈਂਸ ਸਕੂਲ, ਸਨਾਵਰ ਦੀ ਪ੍ਰਸਿੱਧ ਕੌਫੀ ਟੇਬਲ ਬੁੱਕ “ਲਾਰੈਂਸ ਸਕੂਲ, ਸਨਾਵਰ: ਫੌਜੀ ਵਿਰਾਸਤ (1847–2025)” ਦਾ ਸ਼ਨੀਵਾਰ ਨੂੰ ਮੋਹਾਲੀ ਵਿੱਚ ਲੋਕਾਰਪਣ ਕੀਤਾ ਗਿਆ। ਇਹ ਕਿਤਾਬ ਸਕੂਲ ਦੀ ਸਮ੍ਰਿੱਧ ਫੌਜੀ ਵਿਰਾਸਤ ਅਤੇ ਦੇਸ਼ ਨਿਰਮਾਣ ਵਿੱਚ ਉਸਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦੀ ਹੈ ਕਾਰਜਕ੍ਰਮ ਦੌਰਾਨ ਕਿਤਾਬ ਦੇ ਐਡੀਟਰ ਮੇਜਰ ਜਨਰਲ ਏ.ਜੇ.ਐਸ. ਸੰਧੂ, ਵੀਐਸਐਮ (ਸੇਵਾਮੁਕਤ) ਅਤੇ ਮੇਜਰ ਜਨਰਲ (ਡਾ.) ਕੁਲਪ੍ਰੀਤ ਸਿੰਘ ਨੇ ਇਸ ਪ੍ਰਕਾਸ਼ਨ ਦੇ ਪਿੱਛੇ ਦੀ ਸੋਚ, ਖੋਜ ਅਤੇ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ‘ਤੇ ਭਾਰਤੀ ਵਾਇੂ ਸੈਨਾ ਦੇ ਪੂਰਵ ਮੁਖੀ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਅਤੇ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਦੇ ਪੂਰਵ ਉਪ ਰਾਜਪਾਲ ਲੈਫਟਿਨੈਂਟ ਜਨਰਲ ਭੂਪਿੰਦਰ ਸਿੰਘ ਸਮੇਤ ਕਈ ਮਾਣਯੋਗ ਮਹਿਮਾਨ, ਸੀਨੀਅਰ ਫੌਜੀ ਅਧਿਕਾਰੀ, ਸਿੱਖਿਆਵਿਦ ਅਤੇ ਵਿਦਿਆਰਥੀ ਹਾਜ਼ਰ ਸਨ।ਸਕੂਲ ਦੇ ਹੈਡਮਾਸਟਰ ਹਿੰਮਤ ਸਿੰਘ ਢਿੱਲੋਂ ਨੇ ਸੰਸਥਾ ਦੀ ਸ਼ਾਨਦਾਰ ਵਿਰਾਸਤ, ਮੁੱਲਾਂ ਅਤੇ ਭਵਿੱਖੀ ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਵਿਦਿਆਰਥੀ ਪ੍ਰਤੀਨਿਧੀਆਂ ਨੇ ਸਨਾਵਰ ਕਮਿਊਨਿਟੀ ‘ਤੇ ਆਪਣਾ ਮਾਣ ਪ੍ਰਗਟ ਕੀਤਾ।
  • Related Posts

    ਸਕੂਲ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਡੀ ਟੀ ਐੱਫ ਵੱਲੋਂ ਬਿਨਾਂ ਦੇਰੀ ਦੇ ਕੀਤੇ ਜਾਣ ਦੀ ਮੰਗ 1100 ਤੋਂ ਵਧੇਰੇ ਸਕੂਲਾਂ ਦੀ ਪ੍ਰਿੰਸੀਪਲਾਂ ਦੀ ਉਡੀਕ ਦੂਰ ਕਰੇ ਵਿਭਾਗ – ਡੀ ਟੀ ਐੱਫ

    Spread the love

    Spread the love ਕਪੂਰਥਲਾ, 15 ਜੁਲਾਈ (ਕੌੜਾ )- ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਲੈਕਚਰਾਰ ਅਤੇ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲਾਂ ਦੀਆਂ ਹੋਣ ਵਾਲੀਆਂ ਤਰੱਕੀਆਂ ਦੇ ਰਾਹ ਵਿੱਚ…

    ਮੋਹਾਲੀ ਸਥਿਤ ਫੇਜ਼-4 ਵਿਖੇ ਕਮਿਊਨਿਟੀ ਮਾਨਸਿਕ ਸਿਹਤ ਕਲੀਨਿਕ ਦਾ ਉਦਘਾਟਨ

    Spread the love

    Spread the loveਨਿਊ ਚੰਡੀਗੜ੍ਹ, 14 ਜੁਲਾਈ (ਬਜੀਦਪੁਰ) – ਮੋਹਾਲੀ ਦੇ ਫੇਜ਼-4 ਦੇ ਨਿਵਾਸੀਆਂ ਦੀ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼੍ਰੀ ਕਲਗੀਧਰ ਸਿੰਘ ਸਭਾ ਗੁਰਦੁਆਰਾ, ਫੇਜ਼-4,…

    Leave a Reply

    Your email address will not be published. Required fields are marked *