ਅਕਾਲੀ ਆਗੂ ਤੇ ਪ੍ਰਾਪਰਟੀ ਡੀਲਰ ਸ਼ਾਮ ਲਾਲ ਗੁੜਾ ਦੇ ਘਰ ਤੇ ਰਾਤ ਸਮੇਂ ਹੋਈ ਫਾਇਰਿੰਗ

Spread the love
-ਪੁਲਿਸ ਜਾਂਚ ‘ਚ ਜੁੱਟੀ
ਨਿਊ ਚੰਡੀਗੜ੍ਹ, 3 ਅਪ੍ਰੈਲ (ਬਜੀਦਪੁਰ)-  ਮੋਹਾਲੀ ਜ਼ਿਲੇ ਦੇ ਅਕਾਲੀ ਆਗੂ ਤੇ ਨਾਮੀ ਪ੍ਰਾਪਰਟੀ ਲੀਡਰ ਚੌਧਰੀ ਸ਼ਾਮ ਲਾਲ ਗੁੜਾ ਦੇ ਘਰ ਤੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਖ਼ਬਰ ਮਿਲੀ ਹੈ। ਇਸ ਪੀ ਜੀ ਆਈ ਨੇੜਲੀਆਂ ਸ਼ਿਵਾਲਿਕ ਪਹਾੜੀਆਂ ‘ਚ ਵਸੇ ਪਿੰਡ ਗੁੜਾ ‘ਚ ਹੋਈ ਗੋਲੀਬਾਰੀ ਸਬੰਧੀ ਚੌਧਰੀ ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਫ਼ੋਨ ਤੇ ਧਮਕੀਆਂ ਮਿਲੀਆਂ ਸਨ। ਜਿਸ ਬਾਰੇ ਉਨ੍ਹਾਂ ਜਿਲਾ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਸੀ। ਇਸਦੇ ਚੱਲਦਿਆਂ ਬੀਬੀ ਰਾਤ ਵੱਡੇ ਤੜਕੇ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਇਸ ਬਾਰੇ ਸੀ ਸੀ ਟੀ ਵੀ ਕੈਮਰਿਆਂ ਤੋਂ ਪਤਾ ਲੱਗਾ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਆਕਤੀ ਘਰ ਤੇ 3 ਰੌਂਦ ਫਾਇਰ ਕਰਕੇ ਫ਼ਰਾਰ ਹੋ ਗਏ। ਜਿਸ ਬਾਰੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪੁੱਜਕੇ ਜਾਂਚ ਸ਼ੁਰੂ ਕਰ ਦਿੱਤੀ।
  • Related Posts

    ਪੀਐਚਡੀ ਦੀ ਵਿਦਿਆਰਥਣ ਨੇ ਲਾਏ ਪੰਜਾਬ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਹੈੱਡ ਪ੍ਰੋਫੈਸਰ ‘ਤੇ ਮਾਨਸਿਕ ਪਰੇਸ਼ਾਨ ਕਰਨ ਦੇ ਦੋਸ਼ 

    Spread the love

    Spread the love ਬਠਿੰਡਾ 26 ਜੁਲਾਈ(ਸੁਰਿੰਦਰਪਾਲ ਸਿੰਘ):ਪ੍ਰੈੱਸ ਕਲੱਬ ਬਠਿੰਡਾ ਵਿਖੇ ਪੱਤਰਕਾਰਵਾਰਤਾ ਮੌਕੇ ਪੀਐਚਡੀ ਬੋਟਨੀ ਦੀ ਵਿਦਿਆਰਥਣ ਸਾਕਸ਼ੀ ਯਾਦਵ ਨੇ ਆਪਣੇ ਡਿਪਾਰਟਮੈਂਟ ਦੇ ਹੈਡ ਅਤੇ ਸੁਪਰਵਾਈਜ਼ਰ ਡਾਕਟਰ ਵਿਨੇ ਕੁਮਾਰ ‘ਤੇ ਸੰਗੀਨ…

    ਸਿਟੀ ਇੰਚਾਰਜ ਕੁਲਵੰਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਕੀਤੀ ਸਾਂਝੀਆਂ ਥਾਵਾਂ ’ਤੇ ਵਿਸ਼ੇਸ਼ ਚੈਕਿੰਗ

    Spread the love

    Spread the loveਤਪਾ ਮੰਡੀ, 26 ਜੁਲਾਈ (ਗੋਲਡੀ ਵਿਆਸ)-ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ ਪੁਲਿਸ ਵੱਲੋਂ ਸਕੂਲਾਂ,…

    Leave a Reply

    Your email address will not be published. Required fields are marked *