ਉਲਾਸ ਦੇ ਟੀਚਿਆਂ ਲਈ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ  ਕਿਸੇ ਅਣਹੋਣੀ ਘਟਨਾ ਲਈ ਸਬੰਧਤ ਅਧਿਕਾਰੀ ਹੋਣਗੇ ਜ਼ਿੰਮੇਵਾਰ – ਝੰਡ 

Spread the love
ਕਪੂਰਥਲਾ, 24 ਜੁਲਾਈ (ਕੌੜਾ )- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰ. ਸੁਖਦਿਆਲ ਸਿੰਘ ਝੰਡ, ਸ: ਮਨਜਿੰਦਰ ਸਿੰਘ ਧੰਜੂ, ਪ੍ਰਿੰਸੀਪਲ ਮਨਜੀਤ ਸਿੰਘ, ਲੈਕਚਰਾਰ  ਵਰਿੰਦਰ ਕੰਬੋਜ, ਲੈਕਚਰਾਰ ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ, ਸ੍ਰੀ ਰਮੇਸ਼ ਕੁਮਾਰ ਭੇਟ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਉਹਨਾਂ ਨੇ ਅਧਿਆਪਕਾਂ ਦੇ ਹੋਰ ਮਸਲਿਆਂ ਦੇ ਨਾਲ਼ ਨਾਲ਼ ਉਲਾਸ ਦੇ ਟੀਚਿਆਂ  ਨੂੰ ਪੂਰਾ ਕਰਨ ਲਈ ਵਾਰ ਵਾਰ ਅਧਿਆਪਕਾਂ ਉੱਪਰ ਦਬਅ ਪਾਇਆ ਜਾ ਰਿਹਾ ਹੈ ਜੋ ਕਿ ਕਿਸੇ ਪੱਖੋਂ ਵੀ ਤਰਕਸੰਗਤ ਨਹੀਂ ਓਹਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮਿਡਲ ਸਕੂਲਾਂ ਲਈ 35 , ਹਾਈ ਸਕੂਲਾਂ ਲਈ 65 ਅਤੇ ਇਸੇ ਪ੍ਰਕਾਰ ਸੀਨੀਅਰ ਸੈਕੰਡਰੀ ਸਕੂਲਾਂ ਲਈ 95 ਬਾਲਗਾਂ ਨੂੰ ਸਾਖਰ ਕਰਨ ਦਾ ਟੀਚਾ ਦਿੱਤਾ ਗਿਆ ਹੈ ਜਿਸ ਨੂੰ ਪੂਰਾ ਕਰਨਾ ਕਿਸੇ ਹਾਲਤ ਵਿੱਚ ਵੀ ਸੰਭਵ ਨਹੀਂ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਏਨੀ ਵੱਡੀ ਗਿਣਤੀ ਵਿੱਚ ਲੋਕ ਅਨਪੜ੍ਹ ਨਹੀਂ ਹਨ ਇਸ ਕਰਕੇ ਏਨੀ ਵੱਡੀ ਗਿਣਤੀ ਦਾ ਟੀਚਾ ਦੇਣਾ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ। ਇਸ ਕਰਕੇ ਜੇਕਰ ਕਿਸੇ ਅਧਿਆਪਕ ਨੂੰ ਇਸ ਦਬਾਅ ਕਾਰਨ ਕੋਈ ਗਲਤ ਕਦਮ ਚੁੱਕਦਾ ਹੈ ਤਾਂ ਇਸ ਸਭ ਦੀ ਜ਼ਿੰਮੇਵਾਰੀ ਸਬੰਧਤ  ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ,ਸੁਖਜਿੰਦਰ ਸਿੰਘ ਢੋਲਣ , ਮਨੂੰ ਕੁਮਾਰ ਪਰਾਸ਼ਰ, ਅਮਰਜੀਤ ਕਾਲਾ ਸੰਘਿਆ, ਵੱਸਣਦੀਪ ਸਿੰਘ ਜੱਜ ,ਗੁਰਮੀਤ ਸਿੰਘ ਖਾਲਸਾ,  ਲੈਕਚਰਾਰ ਵਨੀਸ਼ ਕੁਮਾਰ ਸ਼ਰਮਾ, ਅਮਰੀਕ ਸਿੰਘ ਰੰਧਾਵਾ ,ਸਤੀਸ਼ ਕੁਮਾਰ ਟਿੱਬਾ,  ਕਮਲਜੀਤ ਸਿੰਘ ਮੇਜਰਵਾਲ,   ਮਨੋਜ ਕੁਮਾਰ ਟਿੱਬਾ, ਜਗਜੀਤ ਸਿੰਘ ਮਿਰਜਾਪੁਰ ,ਪ੍ਰਦੀਪ ਕੁਮਾਰ ਵਰਮਾ , ਪਰਵੀਨ ਕੁਮਾਰ ,ਅਮਰਜੀਤ ਸਿੰਘ ਡੈਣਵਿੰਡ, ਸ਼ੁੱਭ ਦਰਸ਼ਨ ਨਰਾਇਣਨੰਦ, ਰਾਜਨ ਜੋਤ ਸਿੰਘ ਖਹਿਰਾ, ਰਕੇਸ਼ ਸਾਨਿਆਲ, ਸੁਰਿੰਦਰ ਕੁਮਾਰ ਭਵਾਨੀਪੁਰ, ਰੋਸ਼ਨ ਲਾਲ ਸੈਫਲਾਬਾਦ, ਰਾਮ ਗੋਪਾਲ, ਸੁਮਿਤ ਗੁਪਤਾ, ਮਨੋਹਰ ਸਿੰਘ, ਅਸ਼ਵਨੀ ਭਾਟੀਆ, ਕਰਮਜੀਤ ਸਿੰਘ, ਮਨਜੀਤ ਸਿੰਘ , ਦਵਿੰਦਰ ਸਿੰਘ, ਅਮਨ ਸੂਦ, ਅਮਨਦੀਪ ਸਿੰਘ  ਵਧਣੀ, ਜਸਵਿੰਦਰ ਖੇੜਾ, ਜਤਿੰਦਰ ਸਿੰਘ ਤੇ  ਅਜੇ ਸਿੰਗਲਾ ਹਾਜ਼ਰ ਸਨ।
  • Related Posts

    ਕੁੱਲ ਹਿੰਦ ਕਿਸਾਨ ਸਭਾ ਸਮਰਾਲਾ ਵੱਲੋਂ ਦਿੱਲੀ ਤੇ ਬਰਨਾਲਾ ‘ਚ ਲਾਠੀਚਾਰਜ ਦੀ ਸਖ਼ਤ ਨਿਖੇਧੀ    ਜੰਰ-ਮੰਤਰ ‘ਤੇ ਵਿਦਿਆਰਥੀਆਂ ਅਤੇ ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਤਸ਼ੱਦਦ ਲੋਕਤੰਤਰ ਦਾ ਘਾਣ – ਨਿੱਕਾ ਸਿੰਘ ਖੇੜਾ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)-ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਨੇ ਦੇਸ਼ ਭਰ ‘ਚ “ਜੰਤਰ-ਮੰਤਰ ਹਰ ਥਾਂ” ਦੇ ਸੱਦੇ ਤਹਿਤ ਦੇਰ ਰਾਤ 10 ਵਜੇ ਮੋਮਬੱਤੀਆਂ ਜਗਾ ਕੇ…

    ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਲਾਠੀਚਾਰਜ ਦੀ ਬੇਗ਼ਮਪੁਰਾ ਟਾਈਗਰ ਫੋਰਸ ਵੱਲੋਂ ਸਖ਼ਤ ਨਿਖੇਧੀ   ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਲੋਕਤੰਤਰ ਦਾ ਘਾਣ – ਧਰਮਪਾਲ ਸਿੰਘ

    Spread the love

    Spread the loveਮਾਛੀਵਾੜਾ ਸਾਹਿਬ, 25 ਜੁਲਾਈ (ਸੁੱਚਾ ਬੰਗੜ)ਬਰਨਾਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ‘ਤੇ ਹੋਏ ਪੁਲਿਸ ਲਾਠੀਚਾਰਜ ਨੂੰ ਲੈ ਕੇ ਸਿਆਸੀ ਅਤੇ…

    Leave a Reply

    Your email address will not be published. Required fields are marked *