ਨਗਰ ਕੌਂਸਲ ਦੇ 15 ਕੌਂਸਲਰਾਂ ਨੇ ਹਲਕਾ ਵਿਧਾਇਕ ਅਤੇ ਐਸਡੀਐਮ ਤਪਾ ਨਾਲ ਕਰਵਾਈ ਯਾਦਗਾਰੀ ਤਸਵੀਰ 

Spread the love

 ਤਪਾ ਮੰਡੀ 09  ਜੁਲਾਈ (ਗੋਲਡੀ ਵਿਆਸ) ਸਥਾਨਕ ਨਗਰ ਕੌਂਸਲ ਤਪਾ ਵਿਖੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਮੌਕੇ ਸਬ ਡਿਵੀਜ਼ਨ ਤਪਾ ਦੇ ਐਸਡੀਐਮ ਆਯੂਸ਼ ਗੋਇਲ ਅਤੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਹਾਜਰੀ ਵਿੱਚ ਨਗਰ ਕੌਂਸਲ ਦੇ 15 ਕੌਂਸਲਰਾਂ ਨੇ ਇਕ ਯਾਦਗਾਰੀ ਤਸਵੀਰ ਕਰਵਾਉਣ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਬਹੁਤ ਹੀ ਇਤਿਹਾਸਿਕ ਦਿਨ ਹੈ ਕਿ ਨਗਰ ਕੌਂਸਲ ਦੇ 15 ਕੌਂਸਲਰਾਂ ਵੱਲੋਂ ਇਕ ਛੱਤ ਥੱਲੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਨਗਰ ਕੌਂਸਲ ਦਾ ਪ੍ਰਧਾਨ ਬਲਜੀਤ ਸਿੰਘ ਬਾਸੀ ਨੂੰ ਚੁਣਿਆ ਹੈ ਅਤੇ ਨਾਲ ਹੀ ਮੀਤ ਪ੍ਰਧਾਨ ਮਨੀਸ਼ ਕੁਮਾਰ ਗਰਗ ਨੂੰ ਚੁਣਿਆ ਹੈ ਉਹਨਾਂ ਵੱਲੋਂ ਸਾਰੇ ਕੌਂਸਲਰਾਂ ਅਤੇ ਨਵ ਨਿਯੁਕਤ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਵਧਾਈ ਵੀ ਦਿੱਤੀ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਵਾਰਡ ਦਾ ਇੱਕੋ ਅਜਿਹਾ ਵਿਕਾਸ ਨਗਰ ਕੌਂਸਲ ਦੇ ਪ੍ਰਧਾਨ ਅਤੇ ਸਮੂਹ ਕੋਂਸਲਰਾਂ ਵੱਲੋਂ ਕਰਵਾਇਆ ਜਾਵੇਗਾ ਤਾਂ ਜੋ ਸ਼ਹਿਰ ਦੀ ਦਿੱਖ ਵਿੱਚ ਚੌਗੁਣਾ ਵਾਧਾ ਹੋ ਸਕੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕੰਮਾਂ ਲਈ ਵੱਡੇ ਪੱਧਰ ਤੇ ਗਰਾਂਟ ਲਿਆਂਦੀ ਜਾਵੇਗੀ ਅਤੇ ਰਹਿੰਦੇ ਵਿਕਾਸ ਕਾਰਜ ਜਲਦੀ ਪੂਰੇ ਕੀਤੇ ਜਾਣਗੇ। ਨਗਰ ਕੌਂਸਲ ਦੇ ਕੌਂਸਲਰਾਂ ਵੱਲੋਂ ਹਲਕਾ ਵਿਧਾਇਕ ਦੇ ਕੰਮਾਂ ਅਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਧਰਮਪਾਲ ਸ਼ਰਮਾ, ਰਣਜੀਤ ਸਿੰਘ ਲਾਡੀ, ਹੈਪੀ ਸਿੰਘ, ਬਲਦੇਵ ਸਿੰਘ, ਸਨੀਤਾ ਰਾਣੀ, ਸੁਨੀਤਾ ਦੇਵੀ, ਸਰਸਵਤੀ ਦੇਵੀ, ਪੁਸ਼ਪ ਲਤਾ , ਜੋਨੀ ਕੁਮਾਰ, ਗੁਰਮੀਤ ਸਿੰਘ ਰੋਡ, ਦੀਪਿਕਾ ਮਿੱਤਲ, ਰਿਸ਼ੂ ਰੰਗੀ ,ਮਾਇਆ ਰਾਣੀ (ਸਾਰੇ ਕੌਂਸਲਰ)ਤੋਂ ਇਲਾਵਾ ਸਟਾਫ ਹਾਜ਼ਰ ਸੀ।

  • Related Posts

    ਸਤਲੁਜ ਫਿਲਮ ਨੂੰ ਰਿਲੀਜ਼ ਕਰਨ ਦੀ ਮੰਗ- ਸਿੱਖ ਨੌਜਵਾਨਾਂ ਦੇ ਇਤਿਹਾਸ ਨੂੰ ਸਾਹਮਣੇ ਲਿਆਉਣ ਦੀ ਕੀਤੀ ਅਪੀਲ: ਜਗਜੀਤ ਸਿੰਘ ਹਨੀ ਫਤਣਵਾਲਾ-

    Spread the love

    Spread the love ਸ੍ਰੀ ਮੁਕਤਸਰ ਸਾਹਿਬ, 09 ਜੁਲਾਈ (ਮਨਜੀਤ ਸਿੱਧੂ):- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫਤਣਵਾਲਾ ਨੇ ਦਲਜੀਤ ਦੁਸਾਂਝ ਦੀ ਫਿਲਮ ‘ਸਤਲੁਜ’ ਨੂੰ ਓਟੀਟੀ ਪਲੇਟਫਾਰਮ…

    ਨੈਕਸਸ ਅੰਮ੍ਰਿਤਸਰ ਵਿੱਚ ‘ਪਰਪਲ ਡੇ ਸੇਲ’ ਦੀ ਸ਼ੁਰੂਆਤ

    Spread the love

    Spread the loveਅੰਮ੍ਰਿਤਸਰ, 9 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ )  ਗੁਰੂ ਨਗਰੀ ਦੇ ਪ੍ਰਸਿੱਧ ਮਾਲ ਨੈਕਸਸ ਅੰਮ੍ਰਿਤਸਰ ਵਿੱਚ 10 ਤੋਂ 12 ਜੁਲਾਈ ਤੱਕ ਹੋਣ ਵਾਲੀ ‘ਪਰਪਲ ਡੇ ਸੇਲ’ ਦੌਰਾਨ ਗਾਹਕਾਂ ਨੂੰ ਵੱਖ-ਵੱਖ…

    Leave a Reply

    Your email address will not be published. Required fields are marked *