ਪੰਚਾਇਤਾਂ ਪਾਰਦਰਸ਼ੀ ਕਰਵਾਉਣ ਵਿਕਾਸ ਕਾਰਜ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਵਿਧਾਇਕ ਗੁਰਲਾਲ ਘਨੌਰ 

Spread the love
ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਖੈਰਪੁਰ ਦੀ ਪੰਚਾਇਤ ਦੇ ਸ਼ੁਕਰਾਨਾ ਸਮਾਗਮ ਕੀਤੀ ਸ਼ਿਰਕਤ
ਘਨੌਰ, 22 ਨਵੰਬਰ (ਅਭਿਸ਼ੇਕ ਸੂਦ ਘਨੌਰ):ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਅਤੇ ਪੰਜਾਬੀਆਤ ਦੇ ਚੰਗੇਰੇ ਭਵਿੱਖ ਲਈ ਵਿਸ਼ੇਸ਼ ਤਵੱਜੋਂ ਦਿੱਤੀ ਹੈ,ਉਥੇ ਪੰਜਾਬ ਸਰਕਾਰ ਮਿਆਰੀ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਆਰਥਿਕ ਰਾਹਤ ਦੇਣ ਲਈ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਮ ਐਲ ਏ ਗੁਰਲਾਲ ਘਨੌਰ ਨੇ ਪਿੰਡ ਖੈਰਪੁਰ ਸ਼ੇਖਾਂ ਵਿਚ ਨਵੀਂ ਬਣੀ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਗਏ ਸ਼ੁਕਰਾਨਾ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਕੀਤਾ। ਪਿੰਡ ਖੈਰਪੁਰ ਦੇ ਨਵ-ਨਿਯੁਕਤ ਸਰਪੰਚ ਗੁਰਚਰਨ ਸਿੰਘ ਵਿੱਰਕ ਵੱਲੋਂ ਰੱਖੇ ਸ਼ੁਕਰਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਹੋਏ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸਿਹਤ, ਸਿੱਖਿਆ, ਰੁਜ਼ਗਾਰ-ਵਪਾਰ ਅਤੇ ਖੇਤੀਬਾੜੀ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਨੂੰ ਸ਼ਹਿਰੀ ਤਰਜ ਤੇ ਸਮਾਂਬੱਧ ਸਹੂਲਤਾਂ ਮੁਹੱਈਆ ਕਰਾਵੇਗੀ। ਪਿੰਡ ਖੈਰਪੁਰ ਦੀ ਗ੍ਰਾਮ ਪੰਚਾਇਤ ਨੂੰ ਮੁਬਾਰਕਾਂ ਦਿੰਦਿਆਂ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਸਰਪੰਚ ਸਮੇਤ ਸਮੂਹ ਪੰਚਾਇਤ ਪਿੰਡ ਚ ਪਾਰਦਰਸ਼ਤਾ ਨਾਲ ਵਿਕਾਸ ਕਾਰਜ ਕਰਵਾਉਣ ਉਨ੍ਹਾਂ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆ ਖੇਡਾਂ ਵਤਨ ਪੰਜਾਬ ਦੀਆਂ ਵਰਦਾਨ ਸਾਬਿਤ ਹੋਈਆਂ ਹਨ।ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਸਰਪੰਚ ਸਮੇਤ ਸਮੂਹ ਪੰਚਾਇਤ ਪਿੰਡ ਦੇ ਹਰ ਵਿਆਕਤੀ ਨਾਲ ਬਰਾਬਰ ਦਾ ਵਿਹਾਰ ਕਰਨ ਅਤੇ ਨਿਰਪੱਖਤਾ ਨਾਲ ਪਿੰਡ ਦੀ ਭਲਾਈ ਲਈ ਫੈਸਲੇ ਲੈਣ ਨੂੰ ਯਕੀਨੀ ਬਣਾਉਣ।ਇਸ ਮੌਕੇ
 
ਚੇਅਰਮੈਨ ਸਹਿਜਪਾਲ ਸਿੰਘ ਲਾਡਾ, ਜੋਧਾਂ ਵਿੱਰਕ, ਇੰਦਰਜੀਤ ਸਿੰਘ ਸਿਆਲੂ,ਪਿੰਦਰ ਸਿੰਘ ਬਘੋਰਾ,ਕਰਨੈਲ ਸਿੰਘ ਘੱਗਰਸਰਾ, ਸੋਨੂ ਬਘੋਰਾ, ਜਸਵੰਤ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਘਨੋੌਰ ,ਗੁਰਮੇਲ ਸਿੰਘ ਹਸਮਪੁਰ ,ਦਮਨਪ੍ਰੀਤ ਸਿੰਘ ਖੇੜੀ ਮੰਡਲਾਂ, ਸਰਪੰਚ ਜਗਬੀਰ ਸਿੰਘ ਜੱਗੀ ਕਬੂਲਪੁਰ,ਹਰਦੀਪ ਸਿੰਘ ਸਮਸਪੁਰ, ਜੋਧਵੀਰ ਸਿੰਘ ਘੜਾਮਾ ਖੁਰਦ, ਦਵਿੰਦਰ ਸਿੰਘ ਅਲੀ ਮਾਜਰਾ, ਸਰਦੂਲ ਸਿੰਘ ਹਸਮਪੁਰ, ਤਰਸੇਮ ਸਿੰਘ ਨਨਹੇੜਾ,ਜੋਗਿੰਦਰ ਸਿੰਘ ਬੀਪੁਰ,ਗੁਰਵਿੰਦਰ ਸਿੰਘ ਵਿਰਕ ਬੰਟੀ,ਕੋਚ ਕੁਲਵੰਤ ਸਿੰਘ ਸੋਟੀ,ਪੰਚ ਸੰਦੀਪ ਸਿੰਘ, ਪੰਚ ਰਜੇਸ ਕੁਮਾਰ, ਪੰਚ ਜਸਵਿੰਦਰ ਸਿੰਘ, ਪੰਚ ਮਮਤੇਸ ਰਾਣੀ ਤੋਂ ਇਲਾਵਾ ਪਿੰਡ ਖੈਰਪੁਰ ਦੇ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।

More News

Youtube

Facebook

Whatsapp

Home

 

  • Related Posts

     *ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਨਗਰ ਕੌਂਸਲ ਪ੍ਰਧਾਨ ਬਹਾਦਰ ਸਿੰਘ ਓਕੇ ਅਤੇ ਹੈਪੀ ਧੀਮਾਨ ਦਾ ਵਿਸ਼ੇਸ਼ ਸਨਮਾਨ*  *ਬਹਾਦਰ ਸਿੰਘ ਓਕੇ ਦੇ ਪ੍ਰਧਾਨ ਬਣਨ ਨਾਲ ਰਾਮਗੜ੍ਹੀਆ ਬਰਾਦਰੀ ਦਾ ਮਾਣ ਵਧਿਆ: ਸਤਨਾਮ ਸਿੰਘ ਧੀਮਾਨ*

    Spread the love

    Spread the love *ਕੁਰਾਲੀ 23ਜੁਲਾਈ (ਜਗਦੇਵ ਸਿੰਘ ):=ਰਾਮਗੜ੍ਹੀਆ ਅਕਾਲ ਜੱਥੇਬੰਦੀ (ਰਜਿ: 188) ਪੰਜਾਬ, ਜ਼ਿਲ੍ਹਾ ਮੋਹਾਲੀ ਦੇ ਸਥਾਨਕ ਆਗੂਆਂ ਵੱਲੋਂ ਨਗਰ ਕੌਂਸਲ ਕੁਰਾਲੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ…

    ਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਅਵਾਜਾਈ ਨੈਟਵਰਕ ਮੁਹੱਈਆ ਕਰਵਾਉਣ ਲਈ ਵਚਨਬੱਧ:  ਈ.ਟੀ.ਓ. ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਫਤਿਹਪੁਰ ਰਾਜਪੂਤਾਂ, ਲਾਲਕਾ ਨਗਰ, ਮੇਹੋਕਾ ਅਤੇ ਕਿਲਾ ਜੀਵਨ ਸਿੰਘ ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਦੌਰਾਨ ਲੋਕਾਂ ਨਾਲ ਕੀਤੀ ਮੁਲਾਕਾਤ

    Spread the love

    Spread the loveਜੰਡਿਆਲਾ ਗੁਰੂ/ਅੰਮ੍ਰਿਤਸਰ, 23 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ ) = ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ, ਸੁਰੱਖਿਅਤ…

    Leave a Reply

    Your email address will not be published. Required fields are marked *