ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 21ਵੀਂ ਪਸ਼ੂ ਧਨ ਗਣਨਾ ਦਾ ਆਗਾਜ਼   

Spread the love
ਜਿਲ੍ਹੇ ਦੇ ਲੋਕਾਂ ਨੂੰ ਪਸ਼ੂ ਧਨ ਗਣਨਾ ਵਿੱਚ ਸਹਿਯੋਗ ਦੀ ਅਪੀਲ
ਸਾਦਿਕ, 26 ਨਵੰਬਰ ( ਰਘਬੀਰ ਸਾਦਿਕ ) ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸ. ਗੁਰਮੀਤ ਸਿੰਘ ਖੁੱਡੀਆਂ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਦੇਖ ਰੇਖ ਹੇਠ 21ਵੀਂ ਪਸ਼ੂ  ਗਣਨਾ ਦਾ  ਆਗਾਜ਼  ਫਰੀਦਕੋਟ ਹਲਕਾ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਆਪਣੇ ਕਰ ਕਮਲਾਂ ਨਾਲ ਅਨੰਦੇਆਣਾਂ ਗਊਸ਼ਾਲਾ ਫਰੀਦਕੋਟ ਤੋਂ ਕੀਤਾ ਗਿਆ। ਇਸ ਮੌਕੇ ਸ. ਸੇਖੋਂ ਨੇ ਦੱਸਿਆ ਕਿ ਪਸ਼ੂ ਗਣਨਾ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ  ਹਰ ਕਿਸਮ ਦੇ ਪਸ਼ੂ ਧਨ ਦੀ ਗਿਣਤੀ ਨਸਲਾਂ ਅਤੇ ਉਮਰ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਦੌਰਾਨ ਪਸ਼ੂ ਗਣਨਾ ਦੌਰਾਨ ਪਸ਼ੂਆਂ ਦੀਆਂ ਨਸਲਾਂ ਤੇ ਗਿਣਤੀ ਬਾਰੇ ਵੀ ਪਤਾ ਲੱਗ ਸਕੇਗਾ ਅਤੇ ਭਵਿੱਖ ਵਿੱਚ ਪਸ਼ੂ ਪਾਲਕਾਂ ਲਈ ਬੇਹਤਰ ਪਾਲਿਸੀ ਤਿਆਰ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਸ. ਸੇਖੋਂ ਵੱਲੋਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਗਣਨਾਂ ਵਿੱਚ ਵਿਭਾਗ ਨੂੰ ਪੂਰਾ-ਪੂਰਾ ਸਹਿਯੋਗ ਕੀਤਾ ਜਾਵੇ। ਅਰਥਇਸ ਮੌਕੇ ਉਨ੍ਹਾਂ ਦੱਸਿਆ ਕਿ ਪਸ਼ੂ ਗਣਨਾ ਪੰਜ ਸਾਲਾਂ ਬਾਅਦ ਕਰਵਾਈ ਜਾਂਦੀ ਹੈ । ਇਸ ਮੰਤਵ ਲਈ  ਜਿਲ੍ਹੇ ਵਿੱਚ 43 ਇਨੰਮੂਰੇਟਰ ,9 ਸੁਪਰਵਾਈਜ਼ਰ, 1 ਜਿਲ੍ਹਾ ਨੋਡਲ ਅਫ਼ਸਰ, ਅਤੇ ਤਹਿਸੀਲ ਪੱਧਰ ਤੇ ਸੀਨੀਅਰ ਵੈਟਨਰੀ ਅਫਸਰ ਲਗਾਏ ਗਏ ਹਨ। ਇੰਨਮੂਨੇਟਰ ਜੋ ਘਰ-ਘਰ ਜਾ ਕੇ ਪਸ਼ੂਆਂ ਦਾ ਨਿਰੀਖਣ ਕਰਨਗੇ ਅਤੇ ਹਰ ਇੱਕ ਇੰਨਮੂਰੇਟਰ ਨੂੰ 3000 ਦੇ ਕਰੀਬ ਘਰ ਦਿੱਤੇ ਜਾਣਗੇ ਜੋ ਪਸ਼ੂਆਂ ਦੀਆਂ ਨਸਲਾਂ ਮੁਤਾਬਕ ਸਾਰੀ ਜਾਣਕਾਰੀ ਹਾਸਿਲ ਕਰ ਕੇ  ਵਿਭਾਗ ਨੂੰ ਦੇਣਗੇ। ਇਹ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਜਿਲ੍ਹਾ ਪੱਧਰ ਤੇ 2 ਸਹਾਇਕ ਨਿਰਦੇਸ਼ਕ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਸ ਕੰਮ ਦੀ ਦੇਖ-ਰੇਖ ਨਾਲ ਦੀ ਨਾਲ ਕਰ ਸਕਣ। ਇਹ ਪਸ਼ੂ ਗਣਨਾ ਨੂੰ 60 ਦਿਨ ਵਿੱਚ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ (ਬਾਬਾ)ਚੇਅਰਮੈਨ ਮਾਰਕਿਟ ਕਮੇਟੀ
ਫਰੀਦਕੋਟ ,ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਰਾਜਦੀਪ ਸਿੰਘ , ਸਹਾਇਕ ਨਿਰਦੇਸ਼ਕ ਡਾ. ਜਸਵਿੰਦਰ ਕੁਮਾਰ ਗਰਗ, ਸਹਾਇਕ ਨਿਰਦੇਸ਼ਕ ਡਾ.ਸੁਰਜੀਤ ਸਿੰਘ ਮੱਲ੍ਹ,ਸੁਰਿੰਦਰ ਸਿੰਘ ਪਸ਼ੂ ਭਲਾਈ ਬੋਰਡ ਮੈਂਬਰ, ਕੁਲਦੀਪ ਸਿੰਘ ਸੇਂਖੋਂ ,ਗੁਰਪ੍ਰੀਤ ਸਿੰਘ ,ਡਾ. ਗੁਰਵਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ , ਸਮੂਹ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ ਅਤੇ ਗਊ ਸ਼ਾਲਾ ਦੇ ਪ੍ਰਧਾਨ ਵਚੀਰ ਚੰਦ ਗੁਪਤਾ, ਯੋਗੇਸ਼ ਗਰਗ, ਰਾਜੇਸ਼ ਗੁਪਤਾ ਰਮੇਸ਼ ਗੇਰਾ, ਲਵਪ੍ਰੀਤ ਸਿੰਘ ਆਦਿ ਅਧਿਕਾਰੀ/ ਕਰਮਚਾਰੀ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਹਾਜ਼ਰ ਸਨ।

More News Youtube Facebook Whatsapp Home

 

  • Related Posts

    ​ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ: ਮੈਨੇਜਰ ਸਰਬਦਿਆਲ ਸਿੰਘ ​

    Spread the love

    Spread the loveਸ੍ਰੀ ਗੋਇੰਦਵਾਲ ਸਾਹਿਬ, 24 ਜੁਲਾਈ (ਕਰਨੈਲ ਸਿੰਘ ਰਿੰਕੂ) — ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ…

    ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਬਾਣੀ ਤੋਂ ਪ੍ਰੇਰਣਾ ਲੈਣ ਦਾ ਦਿੱਤਾ ਸੱਦਾ

    Spread the love

    Spread the loveਡਾਕੂਮੈਂਟਰੀ ਸ਼ੋਅ ਰਾਹੀਂ ਨੌਜਵਾਨਾਂ ਤੱਕ ਪਹੁੰਚਾਇਆ ਗਿਆ ਸ੍ਰੀ ਗੁਰੂ ਰਵਿਦਾਸ ਜੀ ਦਾ ਸੰਦੇਸ਼ ਫ਼ਰੀਦਕੋਟ, 24 ਜੁਲਾਈ (ਗੁਰਦੀਪ ਸਿੰਘ ਢਿੱਲੋਂ )= ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ…

    Leave a Reply

    Your email address will not be published. Required fields are marked *