ਸਟਾਰ ਪਲੱਸ ਕਾਨਵੈਂਟ ਸਕੂਲ ’ਚ ਦੋ ਦਿਨਾਂ ਸਲਾਨਾ ਸਪੋਰਟਸ ਅਥਲੈਟਿਕ ਮੀਟ ਦੀ ਹੋਈ ਸ਼ੁਰੂਆਤ

Spread the love
 ਰਾਮਾ ਮੰਡੀ, 3 ਦਿਸੰਬਰ  (ਅਸ਼ੋਕ ਕੁਮਾਰ)ਰਾਮਾਂ ਮੰਡੀ ਵਿੱਚ ਸਥਿਤ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਸਲਾਨਾ ਸਪੋਰਟਸ ਅਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਕੂਲ ਚੇਅਰਮੈਨ ਸ੍ਰੀ ਵਿਜੇ ਕੁਮਾਰ ਲਹਿਰੀ ਜੀ, ਪ੍ਰਧਾਨ ਸ੍ਰੀ ਤੇਲੂ ਰਾਮ ਲਹਿਰੀ , ਫਾਇਨਾਂਸ ਸੈਕਟਰੀ ਸ੍ਰੀ  ਭੂਸ਼ਣ ਕੁਮਾਰ ਲਹਿਰੀ ,ਵਾਈਸ ਚੇਅਰਮੈਨ ਸ੍ਰੀ ਰਜਤ ਗਰਗ, ਵਾਈਸ ਪ੍ਰਧਾਨ ਸ੍ਰੀ ਰਘੂ ਨੰਦਨ ਗਰਗ, ਵਾਈਸ ਫਾਇਨਾਂਸ ਸੈਕਟਰੀ ਸ੍ਰੀ ਸ਼ੁਭਮ ਗਰਗ , ਸਕੂਲ ਡਾਇਰੈਕਟਰ ਅਕੈਡਮਿਕ ਕਰਿਤਿਕਾ ਗਰਗ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਮੋਨਿਕਾ ਧੀਮਾਨ ਹਾਜ਼ਰ ਸਨ।  ਸਕੂਲ ਮੈਨੇਜਮੈਂਟ ਕਮੇਟੀ ਨੇ ਗੁਬਾਰੇ ਉਡਾ ਕੇ ਅਤੇ ਝੰਡਾ ਲਹਿਰਾ ਕੇ ਖੇਡਾਂ  ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ। ਬੱਚਿਆਂ ਨੇ ਫਲੈਗ ਮਾਰਚ ਕੀਤਾ ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਮਾਰਚ ਕਰਨ ਵਾਲੇ ਬੱਚਿਆਂ ਨੂੰ ਸਲਾਮੀ ਦਿੱਤੀ। ਵਿਦਿਆਰਥੀਆਂ ਦੇ ਰਾਹੀਂ ਮਸ਼ਾਲ ਜਗਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ । ਵਿਦਿਆਰਥੀਆਂ ਦੇ ਰਾਹੀਂ ਰੰਗਾ -ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੇ ਸ਼ੁਰੂਆਤ ਸੁਆਗਤ ਗੀਤ ਨਾਲ ਕੀਤੀ। ਸਪੋਰਟਸ ਮੀਟ ਵਿੱਚ ਬੱਚਿਆਂ ਦੇ 100 ਮੀਟਰ , 200 ਮੀਟਰ, 400 ਮੀਟਰ,800 ਮੀਟਰ ਰੇਸ, ਲੰਬੀ ਛਾਲ ,ਰਿਲੇਅ ਰੇਸ, ਸ਼ਾਟ-ਪੁੱਟ ਆਦਿ ਮੁਕਾਬਲੇ ਕਰਵਾਏ ਗਏ। ਪਹਿਲੇ ਦਿਨ ਦੇ ਗੇਮਾਂ ਵਿੱਚ  ਜੇਤੂ ਬੱਚਿਆਂ ਨੂੰ ਵਿਕਟਰੀ ਸਟੈਂਡ ’ਤੇ ਮੈਡਲ ਪਹਿਨਾਏ ਗਏ। ਸਾਰੇ ਬੱਚਿਆਂ ਨੇ ਇੰਨ੍ਹਾਂ ਮੁਕਾਬਲਿਆਂ ’ਚ ਵਧ ਚੜ੍ਹ ਕੇ ਹਿੱਸਾ ਲਿਆ। ਸਾਰੇ ਟੀਚਰਾਂ ਤੇ ਬੱਚਿਆਂ ਨੇ ਇੰਨ੍ਹਾ ਮੁਕਾਬਲਿਆਂ ਦਾ ਬਹੁਤ ਆਨੰਦ ਮਾਣਿਆ। ਸਕੂਲ ਚੇਅਰਮੈਨ ਸ੍ਰੀ ਵਿਜੇ ਲੈਹਰੀ ਵੱਲੋਂ ਖੇਡਣ ਵਾਲੇ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਗਈ ਤੇ ਬੱਚਿਆਂ ਨੂੰ ਸਪੋਰਟਸ ਮੀਟ ਦੀ ਵਧਾਈ ਦਿੱਤੀ। ਪ੍ਰੋਗਰਾਮ ’ਚ ਸਟੇਜ ਸੈਕਟਰੀ ਦੀ ਭੁਮਿਕਾ ਮੈਡਮ ਰੂਚੀਕਾ ਨੇ ਨਿਭਾਈ। ਇਸ ਸਮੇਂ ਸਕੂਲ ਦੇ ਮੈਨੇਜਮੈਂਟ ਕਮੇਟੀ ਮੈਂਬਰ ਸਕੂਲ ਸਟਾਫ਼ ਅਤੇ ਬੱਚੇ ਹਾਜ਼ਰ ਸਨ।

ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਸਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ

 ਸਟਾਰ ਪਲੱਸ ਕਾਨਵੈਂਟ  ਸਕੂਲ ਰਾਮਾਂ ਵਿਖੇ ਦੋ ਦਿਨਾਂ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। ਸਕੂਲ ਦਾ ਅਥਲੈਟਿਕ ਗਰਾਊਂਡ ਉਤਸ਼ਾਹ ਨਾਲ ਭਰਿਆ ਹੋਇਆ ਸੀ। ਦੂਸਰੇ ਦਿਨ ਵਿਦਿਆਰਥੀਆਂ ਦੇ ਰਾਹੀਂ ਰੰਗਾ -ਰੰਗ ਪ੍ਰੋਗਰਾਮ ਵਿੱਚ ਡਾਂਸ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ ਗਿਆ।ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਕੂਲ ਚੇਅਰਮੈਨ ਸ੍ਰੀ ਵਿਜੇ ਕੁਮਾਰ ਲਹਿਰੀ ਜੀ, ਪ੍ਰਧਾਨ ਸ੍ਰੀ ਤੇਲੂ ਰਾਮ ਲਹਿਰੀ , ਫਾਇਨਾਂਸ ਸੈਕਟਰੀ ਸ੍ਰੀ  ਭੂਸ਼ਣ ਕੁਮਾਰ ਲਹਿਰੀ ,ਵਾਈਸ ਚੇਅਰਮੈਨ ਸ੍ਰੀ ਰਜਤ ਗਰਗ, ਵਾਈਸ ਪ੍ਰਧਾਨ ਸ੍ਰੀ ਰਘੂ ਨੰਦਨ ਗਰਗ, ਵਾਈਸ ਫਾਇਨਾਂਸ ਸੈਕਟਰੀ ਸ੍ਰੀ ਸ਼ੁਭਮ ਗਰਗ , ਸਕੂਲ ਡਾਇਰੈਕਟਰ ਅਕੈਡਮਿਕ ਕਰਿਤਿਕਾ ਗਰਗ ਅਤੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਮੋਨਿਕਾ ਧੀਮਾਨ ਜੀ ਹਾਜ਼ਰ ਸਨ।ਅਥਲੈਟਿਕ ਮੀਟ ਦੇ ਦੂਜੇ ਦਿਨ ਦੀ ਸ਼ੁਰੂਆਤ  ਨਾਲ ਸਕੂਲ ਟਰੈਕ ਗਤੀਵਿਧੀਆਂ ਦੀ ਲੜੀ ਨਾਲ ਧੜਕਦਾ ਰਿਹਾ। ਲੰਬੀਆਂ ਤੇ ਛੋਟੀਆਂ ਰੇਸਾਂ ਅਤੇ ਡਿਸਕਸ ਥਰੌ ਨਾਲ ਫੀਲਡ ਦਾ ਉਤਸ਼ਾਹ ਆਪਣੇ ਸ਼ਿਖਰ ਤੇ ਸੀ। ਇਸ ਖੇਡ ਮੁਕਾਬਲੇ ਵਿਚ ਲੜਕੀਆਂ ਅਤੇ ਲੜਕਿਆਂ ਲਈ 100 ਮੀਟਰ ਦੌੜ, 200 ਮੀਟਰ
 ਦੌੜ ,400 ਮੀਟਰ ਦੌੜ, ਹਡਲ ਰੇਸ , ਲੈਮਨ ਰੇਸ ਸਮੇਤ ਕਈ ਹੋਰ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਇਹ ਅਥਲੈਟਿਕ ਮੀਟ ਡੀ.ਪੀ.ਸਾਹਿਬਾਨਾਂ ਦੀ ਨਿਗਰਾਨੀ ਹੇਠ ਕਰਵਾਈ ਗਈ । ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਨੇ ਸਪੋਰਟਸ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ ਚੇਅਰਮੈਨ ਸ੍ਰੀ ਵਿਜੇ ਕੁਮਾਰ ਲਹਿਰੀ ਜੀ ਨੇ  ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਉਹ ਸਮੇਂ-ਸਮੇਂ ’ਤੇ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ

 

ਦੇ ਰਹਿਣਗੇ ਤਾਂ ਜੋ ਸਕੂਲ ਦੇ ਵਿਦਿਆਰਥੀ ਦੇਸ਼ ਦੇ ਸਰਵੋਤਮ ਨਾਗਰਿਕ ਬਣ ਸਕਣ। ਸਮਾਪਤੀ ਸਮਾਰੋਹ ਦੇ ਸਮੇਂ ਰਾਸ਼ਟਰੀ ਗੀਤ ਦੇ ਨਾਲ ਹੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ  ਨੇ ਅਥਲੈਟਿਕ ਮੀਟ ਦੀ ਸਮਾਪਤੀ ਦਾ ਐਲਾਨ ਕੀਤਾ। ਸਕੂਲ ਪ੍ਰਿੰਸੀਪਲ ਮੈਡਮ ਸ੍ਰੀਮਤੀ ਮੋਨਿਕਾ ਧੀਮਾਨ ਜੀ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਮੈਂਬਰ, ਸਕੂਲ ਸਟਾਫ਼ ਅਤੇ ਬੱਚੇ ਹਾਜ਼ਰ ਸਨ।

More News

Youtube

Facebook

Whatsapp

Home

 

  • Related Posts

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    ਕੋਟ ਸ਼ਮੀਰ ਦੇ ਗੱਭਰੂ ਦੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਜਿਲ੍ਹੇ ਲਈ ਚੋਣ

    Spread the love

    Spread the loveਬਠਿੰਡਾ 16 ਸਤੰਬਰ (ਸੁਰਿੰਦਰਪਾਲ ਸਿੰਘ):= ਕਹਿੰਦੇ ਨੇ ਕਿ ਬੂਰੀ ਦਾ ਦੁੱਧ ਤੇ ਦੇਸੀ ਘਿਓ ਸ਼ੁਧ ਮੁੱਲ ਮੋੜ ਹੀ ਦਿੰਦੇ ਨੇ । ਇਸ ਅਖਾਣ ਨੂੰ ਨੰਬਰਦਾਰ ਨੇ ਸੱਚ ਕਰ ਵਿਖਾਇਆ…

    Leave a Reply

    Your email address will not be published. Required fields are marked *