ਪਿੰਡ ਵਿੱਚ ਅਧੂਰੇ ਅਤੇ ਨਵੇਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਰਪੰਚ ਨੇ ਮੈਂਬਰਾਂ ਸਮੇਤ ਮੋਹਤਬਰਾਂ ਨਾਲ ਕੀਤੀ ਮੀਟਿੰਗ 

Spread the love

ਕਪੂਰਥਲਾ, 4 ਦਸੰਬਰ (ਕੌੜਾ)- ਪਹਿਲੀ ਵਾਰ ਸਰਪੰਚ ਦਾ ਅਹੁਦਾ ਸੰਭਾਲਣ ਵੇਲੇ ਇਕ ਅਹਿਮ ਮੀਟਿੰਗ ਸਰਪੰਚ ਸਰਵਣ ਲਾਲ ਦੇ ਘਰ ਵਿੱਚ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਵਿਅਕਤੀਆਂ ਦੇ ਨਾਲ ਕੀਤੀ ਗਈ। ਇਸ ਮੌਕੇ ਪਿੰਡ ਦੇ ਨਗਰ ਨਿਵਾਸੀਆਂ ਅਤੇ ਮੋਹਤਬਰਾਂ ਵੱਲੋਂ ਸਰਪੰਚ ਸਰਵਣ ਲਾਲ ਅਤੇ ਸਮੂਹ ਪੰਚਾਇਤ ਮੈਂਬਰਾਂ ਨੂੰ ਚਾਰਜ ਸੰਭਾਲਣ ਦੀ ਵਧਾਈ ਦਿੱਤੀ ਗਈ ਅਤੇ ਸਰਪੰਚ ਸਰਵਣ ਲਾਲ ਵਲੋਂ ਵੀ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਚਾਹ ਦੀ ਪਾਰਟੀ ਦਿੱਤੀ ਗਈ। ਇਸ ਸਮੇਂ ਪਿੰਡ ਡਡਵਿੰਡੀ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਅਤੇ ਹੋਰ ਨਵੇਂ ਵਿਕਾਸ ਕਾਰਜਾਂ ਨੂੰ ਆਰੰਭ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਸਾਰੇ ਪਿੰਡ ਦੀਆਂ ਗਲੀਆਂ,ਨਾਲੀਆਂ,ਸੀਵਰੇਜ ਦੀ ਸਮੱਸਿਆ,ਪਿੰਡ ਵਿੱਚ ਸਟਰੀਟ ਲਾਈਟਾਂ ਦਾ ਪਰਬੰਧ ਕਰਨ,ਕੁੜੇ ਨੂੰ ਡੰਪ ਕਰਨ ਅਤੇ ਬਾਇਓ ਵੇਸਟ ਪਲਾਂਟ ਲਗਾਉਣ ਅਤੇ ਹੋਰ ਰਹਿੰਦੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਪੰਚ ਸਰਵਣ ਲਾਲ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਦੇ ਅਧੂਰੇ ਅਤੇ ਨਵੇਂ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ ਅਤੇ ਪਿੰਡ ਦੇ ਵਿੱਚ ਕਿਸੇ ਵੀ ਝਗੜੇ ਨੂੰ ਪੁਲਸ ਸਟੇਸ਼ਨ ਜਾਣ ਦੀ ਬਜਾਏ ਪਿੰਡ ਵਿਚ ਹੀ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸਾਰੇ ਵਿਕਾਸ ਕਾਰਜ ਪੂਰੇ ਕੀਤੇ ਜਾਣਗੇ ਅਤੇ ਪਿੰਡ ਵਿੱਚ ਸਾਂਝੀਵਾਲਤਾ ਕਾਇਮ ਰੱਖੀ ਜਾਵੇਗੀ। ਇਸ ਮੌਕੇ ਜਸਬੀਰ ਸਿੰਘ ਸਾਬਕਾ ਸਰਪੰਚ, ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਮੁਖ਼ਤਿਆਰ ਸਿੰਘ ਸੋਢੀ ਸੀਨਿਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਪੂਰਨ

ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਸਿੰਦਰਪਾਲ ਸਾਬਕਾ ਬਲਾਕ ਸੰਮਤੀ ਮੈਂਬਰ, ਪ੍ਰੀਤਮ ਸਿੰਘ ਚੀਮਾਂ,ਸੁਖਵਿੰਦਰ ਸਿੰਘ ਸ਼ਿੰਦਾ, ਕੁਲਦੀਪ ਸਿੰਘ ਸਾਬਕਾ ਸਰਪੰਚ ਡਡਵਿੰਡੀ,ਰੌਸ਼ਨ ਲਾਲ ਸਾਬਕਾ ਇੰਸਪੇਕਟਰ, ਮਲਕੀਤ ਰਾਮ,ਮਲਕੀਤ ਸਿੰਘ ਨੰਬਰਦਾਰ ਡਡਵਿੰਡੀ, ਪਲਵਿੰਦਰ ਕੌਰ ਮੈਂਬਰ ਪੰਚਾਇਤ,ਬਖਸ਼ੀਸ਼ ਸਿੰਘ ਜੱਜ ਮੈਂਬਰ,ਕੁਲਵੀਰ ਕੌਰ ਮੈਂਬਰ,ਸੁਰਿੰਦਰ ਕੌਰ ਮੈਂਬਰ,ਗੁਰਪ੍ਰੀਤ ਕੌਰ ਮੈਂਬਰ, ਤੀਰਥ ਕੌਰ ਮੈਂਬਰ,ਹਰਬੰਸ ਲਾਲ ਸਾਬਕਾ ਮੈਂਬਰ,ਸੋਹਣ ਸਿੰਘ ਖਿੰਡਾ,ਮੋਹਨ ਸਿੰਘ ਖਿੰਡਾ,ਜੌਬਨ ਲੀਡਰ,ਰਣਜੀਤ ਸਿੰਘ ਰਾਣਾ ਸਾਬਕਾ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਬਿੰਦਾ,ਜਸਪਾਲ ਸਿੰਘ, ਸਤਪਾਲ ਸਿੰਘ ਸੱਤਾ, ਜਸਵੰਤ ਸਿੰਘ ਨੰਬਰਦਾਰ ਡਡਵਿੰਡੀ, ਹਰਜਿੰਦਰ ਸਿੰਘ ਜਿੰਦਰ, ਸਵਰਨ ਸਿੰਘ ਸਾਬਕਾ ਮੈਂਬਰ, ਸਤਨਾਮ ਸਿੰਘ ਨਾਮੀ ਸਾਬਕਾ ਸਰਪੰਚ, ਹਰਜਿੰਦਰ ਸਿੰਘ ਮੈਕਸ ਗੈਸ, ਰੇਸ਼ਮ ਸਿੰਘ ਝੰਡ, ਜਗਦੇਵ ਸਿੰਘ ਸਾਬਕਾ ਮੈਂਬਰ, ਹਰਦੀਪ ਸਿੰਘ ਜੱਜ, ਹਰਦਿਆਲ ਸਿੰਘ, ਭਜਨ ਸਿੰਘ ਸੰਧਾ, ਰਣਜੀਤ ਸਿੰਘ ਜੱਜ, ਸੁਖਜਿੰਦਰ ਸਿੰਘ ਜੱਜ,ਸਲਿੰਦਰਪਾਲ,ਸੰਤੋਖ਼ ਸਿੰਘ,ਬੰਸੋ ਆਦਿ ਵੀ ਹਾਜਰ ਸਨ।

More News

Youtube

Facebook

Whatsapp

Home

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    Leave a Reply

    Your email address will not be published. Required fields are marked *