60 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

Spread the love

ਸ਼੍ਰੀ ਮੁਕਤਸਰ ਸਾਹਿਬ, 20 ਜੂਨ ()- ਥਾਣਾ ਗਿੱਦੜਬਾਹਾ ਪੁਲਿਸ ਨੇ 60 ਨਸ਼ੇ ਦੇ ਤੌਰ ’ਤੇ ਵਰਤੀਆਂ ਜਾਣ ਵਾਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ ਐਸਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ’ਚ ਕਪਾਹ ਮੰਡੀ ਗਿੱਦੜਬਾਹਾ ਦੇ ਗੇਟ ਅੰਦਰ ਵੜਨ ਲੱਗੇ ਤਾਂ ਕਪਾਹ ਮੰਡੀ ਦੇ ਖੱਬੇ ਹੱਥ ਖਾਲੀ ਜਗਾ ’ਤੇ ਇਕ ਮੋਨਾ ਨੌਜਵਾਨ ਬੈਠਾ ਹੋਇਆ ਦਿਖਾਈ ਦਿੱਤਾ ਜਿਸਦੇ ਹੱਥ ਵਿੱਚ ਇਕ ਮੋਮੀ ਲਿਫਾਫਾ ਰੰਗ ਕਾਲਾ ਫੜਿਆ ਹੋਇਆ ਸੀ ਤੇ ਫਰੋਲਾ ਫਰੋਲੀ ਕਰ ਰਿਹਾ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਉੱਥੋਂ ਖਿਸਕਣ ਲੱਗਾ ਤਾਂ ਐਸਆਈ ਨੇ ਸ਼ੱਕ ਦੇ ਬਿਨਾਹ ’ਤੇ ਗੱਡੀ ਰੋਕ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਉਸਨੂੰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਤੇਜਿੰਦਰ ਸਿੰਘ ਉਰਫ ਗੁੱਲੂ ਪੁੱਤਰ ਹਰਦੇਵ ਸਿੰਘ ਵਾਸੀ ਕਰਾਈਵਾਲਾ ਦੱਸਿਆ। ਉਸਦੇ ਕੋਲ ਫੜੇ ਲਿਫਾਫੇ ਦੀ ਜਦ ਤਲਾਸ਼ੀ ਲਈ ਤਾਂ ਉਸ ਕੋਲੋਂ 6 ਪੁੱਤੇ ਹਰੇਕ ਪੱਤੇ ਵਿੱਚ 10/10 ਗੋਲੀਆਂ ਕੁੱਲ 60 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਕਤ ਫੜੇ ਗਏ ਨੌਜਵਾਨ ਤੇਜਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਕਰਾਈਵਾਲਾ ਦੇ ਖਿਲਾਫ਼ ਥਾਣਾ ਗਿੱਦੜਬਾਹਾ ਵਿਖੇ ਪਰਚਾ ਦਰਜ਼ ਕਰ ਲਿਆ ਗਿਆ ਹੈ।

  • Related Posts

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    ਸਾਲਾਪੁਰ ਚੌਂਕ ਮਾਰਕੀਟ ‘ਚ ਵਾਰ ਵਾਰ ਹੋ ਰਹੀਆਂ ਨੇ ਚੋਰੀਆਂ -ਚੋਰਾਂ ਨੇ ਚੌਕੀਦਾਰ ਨੂੰ ਕੁੱਟਮਾਰ ਕਰਕੇ ਬੰਨ੍ਹਕੇ ਸੁੱਟ ਦਿੱਤਾ

    Spread the love

    Spread the loveਸਿੰਘ ਭਗਵੰਤਪੁਰ, 27 ਸਤੰਬਰ (ਗੁਰਵਿੰਦਰ ਸਿੰਘ ਸੋਨਾ)-ਰੋਪੜ- ਮੋਰਿੰਡਾਂ ਮੇਨ ਰੋਡ ਸਥਿਤ  ਸਾਲਾਪੁਰ ਚੌਂਕ ਦੀ ਮਸ਼ਹੂਰ ਮਾਰਕੀਟ ਜਿੱਥੇ ਕਿ ਆਏ ਦਿਨ ਦੁਕਾਨਾਂ ਦੀਆਂ ਚੋਰੀਆਂ ਦੀਆਂ  ਵਾਰਦਾਤਾਂ ਆਮ ਹੀ ਹੁੰਦੀਆਂ…

    Leave a Reply

    Your email address will not be published. Required fields are marked *