ਸਿਵਲ ਸਰਜਨ ਵਲੋਂ 10 ਹਾਊਸ ਸਰਜਨ ਡਾਕਟਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

Spread the love

ਸ਼੍ਰੀ ਮੁਕਤਸਰ ਸਾਹਿਬ, 20 ਜੂਨ ()- ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਤੇ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 10 ਹਾਊਸ ਸਰਜਨਾਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਕਿ ਸਿਵਲ ਹਸਪਤਾਲਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਵਿਚ ਸਹਾਈ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡਾ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿਚ ਹਾਊਸ ਸਰਜਨਾਂ ਦੀ ਭਰਤੀ ਜਿਲ੍ਹਾ ਪੱਧਰ ਤੇ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਸਨ।ਇਸ ਸਬੰਧ ਵਿਚ ਮੈਰਿਟ ਦੇ ਅਧਾਰ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਚ 10 ਡਾਕਟਰਾਂ ਨੂੰ ਨਿਯੁਕਤੀ ਦਿੱਤੇ ਗਏ ਹਨ, ਇਨ੍ਹਾ ਵਿਚੋਂ 8 ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ, ਇਕ-ਇੱਕ ਸਿਵਲ ਹਸਪਤਾਲ ਮਲੋਟ ਅਤੇ ਗਿੱਦੜਬਾਹਾ ਲਗਾਏ ਗਏ ਹਨ।ਇਨ੍ਹਾ ਨਵੇਂ ਭਰਤੀ ਕੀਤੇ ਗਏ ਡਾਕਟਰਾਂ ਨੂੰ ਡਾ. ਜਗਦੀਪ ਚਾਵਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਲੋਂ ਦਫਤਰ ਸਿਵਲ ਸਰਜਨ ਵਿਖੇ ਨਿਯੁਕਤੀ ਪੱਤਰ ਦਿੰਦੇ ਹੋਏ ਉਨ੍ਹਾ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਡਾਕਟਰਾਂ ਨੂੰ ਆਮ ਲੋਕਾਂ ਨਾਲ ਵਧੀਆ ਵਿਵਹਾਰ ਕਰਨ, ਪੂਰਾ ਸਮਾਂ ਡਿਊਟੀ ਕਰਨ ਅਤੇ ਵਧੀਆ ਇਲਾਜ ਕਰਨ ਲਈ ਕਿਹਾ ਤਾਂ ਜੋ ਆਮ ਲੋਕ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

  • Related Posts

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਬਲਵੰਤ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ

    Spread the love

    Spread the loveਬਰਨਾਲਾ ਮਿਤੀ: 12.07.2026 ਪੱਤਰ ਪੇ੍ਰਰਕ   ਧਾਰਮਿਕ ਸਮਾਗਮ ਦੌਰਾਨ ਗੁਰਦੁਆਰਾ ਕਥਾ ਪ੍ਰਕਾਸ਼ ਵਿਖੇ ਸਿਨੀਅਰ ਪੱਤਰਕਾਰ ਅਤੇ ਅਜ਼ਾਦ ਪ੍ਰੈੱਸ ਕਲੱਬ ਬਰਨਾਲਾ ਦੇ ਪ੍ਰਧਾਨ ਅਤੇ  ਮੀਡੀਆ ਇਡਵੈਜਰ ਆਪ ਸ. ਬਲਵੰਤ ਸਿੰਘ ਸਿੱਧੂ…

    Leave a Reply

    Your email address will not be published. Required fields are marked *