ਪਿੰਡ ਹਵੇਲੀਆਂ ਵਿਖੇ ਵਿਆਹੁਤਾ ਲੜਕੀ ਦੀ ਭੇਦਭਰੇ ਤਰੀਕੇ ਨਾਲ ਮੌਤ

Spread the love

ਸਰਾਏ ਅਮਾਨਤ ਖਾਂ, ਜੂਨ (ਗੁਰਸ਼ਰਨ ਸਿੰਘ ਔਲਖ)-ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਹਵੇਲੀਆਂ ਵਿਖੇ ਤਿੰਨ ਸਾਲ ਪਹਿਲਾਂ ਵਿਆਹੀ ਲੜਕੀ ਦੀ ਭੇਦਭਰੇ ਤਰੀਕੇ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੇ ਗਲੇ ਵਿੱਚ ਰੱਸੇ ਦੇ ਵੱਡੇ ਨਿਸ਼ਾਨ ਸਾਫ ਦਿਖ ਰਹੇ ਹਨ।ਇਸ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਸੰਤੋ ਪਤਨੀ ਮੰਗਲ ਵਾਸੀ ਫਿਰੋਜ਼ਪੁਰ ਪਿੰਡ ਪੀਰਾਂ ਵਾਲਾ ਕੁਨਾਲ ਨੇ ਦੱਸਿਆ ਕਿ ਉਨ੍ਹਾ ਨੂੰ ਸਵੇਰੇ ਫੋਨ ਆਇਆ ਕਿ ਤੁਹਾਡੀ ਲੜਕੀ ਦੀ ਮੌਤ ਹੋ ਗਈ ਹੈ ਜਦੋਂ ਅਸੀਂ ਲੜਕੀ ਦੇ ਸਹੁਰੇ ਪਿੰਡ ਹਵੇਲੀਆਂ ਵਿਖੇ ਪਹੁੰਚੇ ਤਾਂ ਵੇਖਿਆ ਕਿ ਸਾਡੀ ਲੜਕੀ ਸੱਜਣਾ ਜੋ ਵਿਹੜੇ ਵਿੱਚ ਮ੍ਰਿਤਕ ਪਈ ਸੀ ਜਿਸਦੇ ਗਲੇ ਵਿੱਚ ਰੱਸੇ ਦੇ ਨਿਸ਼ਾਨ ਸਾਫ ਦਿਸ ਰਹੇ ਸਨ।ਉਨ੍ਹ ਕਿਹਾ ਕਿ ਮ੍ਰਿਤਕ ਲੜਕੀ ਦੇ ਸਹੁਰੇ ਪਰਿਵਾਰ ਨੇ ਉਨ੍ਹ ਨੂੰ ਕਿਹਾ ਕਿ ਤੁਹਾਡੀ ਲੜਕੀ ਨੇ ਫਾਹਾ ਲੈ ਲਿਆ ਹੈ। ਜਦੋਂ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਲੜਕੀ ਨੇ ਆਪ ਫਾਹ ਨਹੀਂ ਲਿਆ, ਸਗੋਂ ਉਸਦੇ ਸਹੁਰੇ ਪਰਿਵਾਰ ਨੇ ਜ਼ਬਰਦਸਤੀ ਫਾਹ ਦੇਕੇ ਮਾਰਿਆ ਹੈ। ਜਿਸ ਦਾ ਕਾਰਨ ਹੈ ਕਿ ਸਾਡੀ ਲੜਕੀ ਸੱਜਣਾ ਦਾ ਵਿਆਹ ਲਗਭਗ ਤਿੰਨ ਸਾਲ ਪਹਿਲਾਂ ਪਿੰਡ ਹਵੇਲੀਆਂ ਵਿਖੇ ਜੁਗਰਾਜ ਸਿੰਘ ਨਾਲ ਹੋਇਆ ਸੀ ਜਿਸ ਦੇ ਅਜੇ ਤੱਕ ਕੋਈ ਵੀ ਬੱਚਾ ਪੈਦਾ ਨਹੀਂ ਹੋਇਆ ।ਜਿਸ ਨੂੰ ਲੈ ਕੇ ਇਹਦੇ ਸਹੁਰਿਆਂ ਵੱਲੋਂ ਸਾਡੀ ਲੜਕੀ ਸੰਜਨਾ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ।ਇਸ ਸਬੰਧੀ ਲੜਕੀ ਦੇ ਪਰਿਵਾਰ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਸੂਚਿਤ ਕਰਨ ਤੇ ਪੁਲਸ ਮੌਕੇ ਤੇ ਪਹੁੰਚੀ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਅਮਰੀਕ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹ ਕਿਹਾ ਕਿ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਅਸਲੀਅਤ ਦਾ ਪਤਾ ਚੱਲੇਗਾ ।ਬਾਕੀ ਲੜਕੀ ਦੇ ਪਰਿਵਾਰ ਵਾਲੇ ਜੋ ਬਿਆਨ ਦੇਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ।

  • Related Posts

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    Leave a Reply

    Your email address will not be published. Required fields are marked *