ਇੰਨਕਲਾਬੀ ਕੇਂਦਰ ਤੇ ਲੋਕ ਮੋਰਚਾ ਪੰਜਾਬ ਵੱਲੋਂ ਇਰਾਨ ਤੇ ਫ਼ਲਸਤੀਨੀ ਲੋਕਾਂ ਖਿਲਾਫ ਵਿੱਢੀ ਨਿਹੱਕੀ ਜੰਗ ਵਿਰੁੱਧ ਪ੍ਰਦਰਸ਼ਨ 

Spread the love
ਦੋਦਾ, 28 ਜੂਨ (ਲਖਵੀਰ ਸਿੰਘ ਧੂਲਕੋਟੀਆ)-ਇੰਨਕਲਾਬੀ ਕੇਂਦਰ ਤੇ ਲੋਕ ਮੋਰਚਾ ਪੰਜਾਬ ਵੱਲੋਂ ਈਰਾਨ ਅਤੇ ਫ਼ਲਸਤੀਨੀ ਲੋਕਾਂ ਖਿਲਾਫ ਵਿੱਢੀ ਨਿਹੱਕੀ ਜੰਗ ਵਿਰੁੱਧ ਰੋਸ ਪ੍ਰਦਰਸ਼ਨ ਇਕੱਤਰਤਾ ਗਊਸ਼ਾਲਾ ਦੋਦਾ ਵਿਖੇ ਕੀਤੀ ਜਿਸ ਵਿੱਚ ਵੱਖ-ਵੱਖ ਕਿਸਾਨ ਮਜ਼ਦੂਰ ਜੱਥੇਬੰਦੀਆਂ ਇਨਸਾਫ ਪਸੰਦ ਲੋਕਾਂ ਨੇ ਭਾਗ ਲਿਆ ਲੋਕ ਮੋਰਚਾ ਪੰਜਾਬ ਵੱਲੋਂ ਇਜ਼ਰਾਇਲ ਅਮਰੀਕਾ ਖਿਲਾਫ ਇਰਾਨ ਤੇ ਹਮਲੇ ਦੀ ਨਿੰਦਾ ਕੀਤੀ ਅਤੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਤੇ ਪਿਆਰਾ ਲਾਲ ਦੋਦਾ ਨੇ ਕਿਹਾ ਕਿ ਪਹਿਲਾਂ ਵੀ ਇਜ਼ਰਾਇਲ ਵੱਲੋਂ ਅਮਰੀਕਾ ਦੀ ਹਮਾਇਤ ਸਦਕਾ ਇਰਾਨ ,ਫ਼ਲਸਤੀਨੀ ਲੋਕਾਂ ਤੇ ਹਮਲਾ ਵਿੱਢਿਆ ਗਿਆ ਸੀ ਅਤੇ ਹੁਣ ਅਮਰੀਕਾ ਸਿੱਧੇ ਤੌਰ ਉੱਤੇ ਇਸ ਜੰਗ ਵਿੱਚ ਸ਼ਾਮਲ ਹੋ ਗਿਆ ਹੈ ਤੇ ਉਸ ਨੇ ਇਰਾਨ ਵਿੱਚ ਸਖਤ ਬੰਬਾਰੀ ਕੀਤੀ ਹੈ ਇਸ ਹਮਲੇ ਵਿੱਚ ਵੱਡੀ ਪੱਧਰ ਤੇ ਇਰਾਨ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਇਸ ਹਮਲੇ ਦਾ ਮਕਸਦ ਤੇਲ ਭੰਡਾਰਾਂ ਦੀ ਧਰਤੀ ਮਧ ਪੂਰਬ ਬਾਰੇ ਸਾਮਰਾਜੀ ਸਕੀਮਾਂ ਦੇ ਰਾਹ ਵਿੱਚ ਅੜਿੱਕਾ ਬਣਨ ਵਾਲੀ ਕਿਸੇ ਵੀ ਸੰਭਾਵੀ ਚੁਨੌਤੀ ਨੂੰ ਖਤਮ ਕਰਨਾ ਹੈ ਅਮਰੀਕੀ ਸਾਮਰਾਜ ਦੀਆਂ ਸਕੀਮਾਂ ਤੋਂ ਬਾਹਰ ਹੋ ਕੇ ਚੱਲਣ ਵਾਲੀ ਕਿਸੇ ਵੀ ਸ਼ਕਤੀ ਨੂੰ ਤਾਕਤ ਹੋਣ ਤੋਂ ਰੋਕਣਾ ਹੈ ਇਸ ਕਰਕੇ ਇਰਾਨ ਨੂੰ ਊਰਜਾ ਮਕਸਦਾ ਦੀ ਪੂਰਤੀ ਲਈ ਪਰਮਾਣੂ ਊਰਜਾ ਦੀ ਵਰਤੋਂ ਨਹੀਂ ਕਰਨ ਨਹੀਂ ਦਿੱਤੀ ਜਾ ਰਹੀ ਜਦੋਂ ਕਿ ਸਾਮਰਾਜੀ ਸਰਗਣੇ ਅਮਰੀਕਾ ਤੇ ਇਜ਼ਰਾਇਲ ਵਰਗੇ ਦੇਸ਼ ਆਪ ਵੱਡੇ ਪਰਮਾਣੂ ਦੇਸ਼ ਹਨ ਅਤੇ ਹਰ ਤਰ੍ਹਾਂ ਦੇ ਖਤਰਨਾਕ ਹਥਿਆਰਾਂ ਨਾਲ ਲੈਸ ਸਨ ਇਉਂ ਮਰਜ਼ੀ ਦੇ ਇਲਜ਼ਾਮ ਲਾ ਕੇ ਕਿਸੇ ਵੀ ਦੇਸ਼ ਤੇ ਜੰਗ ਮੜ ਕੇ ਉਸਨੂੰ ਭਿਆਨਕ ਦੁਸ਼ਵਾਰੀਆਂ ਅਤੇ ਤਬਾਹੀ ਦੇ ਰਾਹ ਧੱਕ ਦੇਣਾ ਮਨੁੱਖੀ ਪੈਮਾਨਿਆ ਅਤੇ ਕੌਮਾਂਤਰੀ ਅਸੂਲਾਂ ਅਨੁਸਾਰ ਵੱਡਾ ਅਪਰਾਧ ਬਣਦਾ ਹੈ ਅਤੇ ਅਮਰੀਕਾ ਇਜ਼ਰਾਇਲ ਵਰਗੇ ਦੇਸ਼ ਸਾਰੇ ਤਕਾਜੇ ਅਤੇ ਕਾਨੂੰਨਾਂ ਦੀ ਉਲੰਘਣਾ ਕਰਕੇ ਅਜਿਹੇ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ। ਆਗੂਆਂ ਨੇ ਅੱਗੇ ਕਿਹਾ ਕਿ ਉਹਨਾਂ ਦੇਸ਼ਾਂ ਦਾ ਇਹ ਫਰਜ਼ ਬਣਦਾ ਹੈ ਕਿ ਅਜਿਹੀ ਧੱਕੜ ਅਤੇ ਜੰਗ ਖਿਲਾਫ ਫੌਰੀ ਕਦਮ ਲਏ ਜਾਣ ਅਤੇ ਇਨਾਂ ਹਮਲਾਵਰ ਦੇਸ਼ਾਂ ਖਿਲਾਫ ਕੌਮਾਂਤਰੀ ਦਬਾਅ ਲਾਮਵੰਦ ਕੀਤਾ ਜਾਵੇ। ਪਰ ਭਾਰਤ ਇਸ ਮਾਹੌਲ ਵਿੱਚ ਪੂਰੀ ਤਰ੍ਹਾਂ ਅਮਰੀਕੀ ਇਜ਼ਰਾਇਲੀ ਹਿਤਾਂ ਦੇ ਨਾਲ ਟੋਚਨ ਹੈ ਉਸ ਨਾਲ਼ ਚੱਲ ਰਿਹਾ ਹੈ ਅਤੇ ਇਸ ਸਬੰਧੀ ਮੁਕੰਮਲ ਚੁੱਪ ਧਾਰ ਕੇ ਇਸ ਹਮਲੇ ਦੇ ਪੱਖ ਵਿੱਚ ਭੁਗਤ ਰਿਹਾ ਹੈ ਇਸ ਨੇ ਪਹਿਲਾਂ ਇਜ਼ਰਾਇਲ ਵੱਲੋਂ ਅਤੇ ਹੁਣ ਅਮਰੀਕਾ ਵੱਲੋਂ ਇੱਕ ਪਾਸੜ ਤੌਰ ਤੇ ਕੀਤੇ ਜਾ
ਰਹੇ ਹਮਲੇ ਦਾ ਜ਼ਬਾਨੀ ਕਲਾਮੀ ਵਿਰੋਧ ਕਰਨ ਦੀ ਹਿੰਮਤ ਵੀ ਨਹੀਂ ਜਟਾਈ ਮੋਦੀ ਸਰਕਾਰ ਜੋ ਕਿ ਆਪਣੇ ਦੇਸ਼ ਅੰਦਰ ਬੜੀ ਬੇਕਰਕੀ ਨਾਲ ਲੋਕਾਂ ਖਿਲਾਫ ਫਾਂਸੀ ਕਦਮ ਚੁੱਕਦੀ ਆ ਰਹੀ ਹੈ ਹੁਣ ਇਜ਼ਰਾਈਲ ਦੇ ਫਾਸ਼ੀਵਾਦ ਦੇ ਪੱਖ ਵਿੱਚ ਭੁਗਤ ਰਹੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਦੁਨੀਆ ਭਰ ਦੇ ਇਨਸਾਫ ਪਸੰਦ ਲੋਕ ਇਸ ਨਿਆਈਂ ਜੰਗ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ ਸਾਡੇ ਦੇਸ਼ ਅੰਦਰ ਵੀ ਲੋਕਾਂ ਨੂੰ ਇਸ ਜੰਗ ਖਿਲਾਫ ਜੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਭਾਰਤ ਦਾ ਬਾਈਕਾਟ ਕਰਨ ਤੇ ਇਸ ਨਾਲ ਕੀਤੇ ਗਏ ਹਥਿਆਰਾਂ ਅਤੇ ਤਕਨੀਕੀ ਸਭ ਸਮਝੋਤੇ ਸੰਦੀਆਂ ਤੋੜਨ ਲਈ ਦਬਾਅ ਲਾਮਬੰਦ ਕਰਨਾ ਚਾਹੀਦਾ ਹੈ ਵੱਖ-ਵੱਖ ਜਥੇਬੰਦੀਆਂ ਨੇ ਗਊਸ਼ਾਲਾ ਤੋਂ ਲੈ ਕੇ ਬੱਸ ਸਟੈਂਡ ਦੋਦਾ ਤੱਕ ਰੋਸ ਮੁਜ਼ਾਹਾਰਾ ਵੀ ਕੀਤਾ ਅਤੇ ਅਮਰੀਕਾ ਤੇ ਇਜ਼ਰਾਇਲ ਖਿਲਾਫ ਨਾਰੇਬਾਜ਼ੀ ਕੀਤੀ।ਉਨ੍ਹਾਂ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਭਗਵਾਨ ਸਿੰਘ ਮੂਣਕ ਤੇ ਸਿਆਸੀ ਸ਼ਹਿ ਤੇ ਗੁੰਡਾ ਅਨਸਰਾਂ ਵੱਲੋਂ ਕਾਤਲਾਨਾ ਹਮਲੇ ਦੀ ਨਿਖੇਧੀ ਵੀ ਕੀਤੀ। ਇਸ ਮੌਕੇ ਹਰਬੰਸ ਸਿੰਘ ਕੋਟਲੀ ਗੁਰਭਗਤ ਸਿੰਘ ਭਲਾਈਆਣਾ, ਪੂਰਨ ਸਿੰਘ ਦੋਦਾ, ਜੋਗਿੰਦਰ ਸਿੰਘ ਬੁੱਟਰ ਸਰੀਂਹ, ਅਜੈਬ ਸਿੰਘ ਮੱਲਣ, ਹਰਪਾਲ ਸਿੰਘ ਚੀਮਾ ਧੂਲਕੋਟ, ਤਰਸੇਮ ਸਿੰਘ ਖੁੰਡੇ ਹਲਾਲ, ਬਾਜ਼ ਸਿੰਘ ਭੁੱਟੀਵਾਲਾ, ਹਰਦੀਪ ਸਿੰਘ ਮਲੋਟ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਜਥੇਬੰਦੀਆਂ ਹਾਜ਼ਰ ਸਨ।
  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *