ਚੌਂਕੀਦਾਰ ਕਤਲ ਕੇਸ ‘ਚ ਮਦਦ ਲਈ ਮ੍ਰਿਤਕ ਦੀ ਵਿਧਵਾ ਪਹੁੰਚੀ ਐਸ.ਸੀ.ਕਮਿਸ਼ਨ ਕੋਲ

Spread the love
ਪੁਲੀਸ ਥਾਣਾ ਖਿਲਚੀਆਂ ਦਾ ਹੈ ਮਾਮਲਾ:
 ਅੰਮ੍ਰਿਤਸਰ 28 ਜੂਨ (ਦਿਨੇਸ਼ ਸੋਨੀ)ਦਨਿਆਲ ਪਿੰਡ ‘ਚ ਦਲਿਤ ਚੌਂਕੀਦਾਰ ਹਰਜੀਤ ਸਿੰਘ ਦੇ ਹੋਏ ‘ਕਤਲ’ ਮਾਮਲੇ ‘ਚ ਦੋਸ਼ੀਆਂ ਵਿਰੁੱਧ ਪੀੜਤ ਵਿਧਵਾ ਕੁਲਜੀਤ ਕੌਰ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇਟਾਂਵਾਲੀ ਨੂੰ ਮਿਲੇ। ਪ੍ਰਭਾਵਿਤ ਦਲਿਤ ਮਹਿਲਾ ਪਾਸੋਂ ਸ਼ਿਕਾਇਤ ਦੀ ਕਾਪੀ ਸਵੀਕਾਰ ਕਰਦਿਆਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਪਰੈਸ ਨੂੰ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੇ ਪਿੰਡ ਦਨਿਆਲ ‘ਚ ਦਲਿਤ ਚੌਕੀਂਦਾਰ ਹਰਜੀਤ ਸਿੰਘ ਦੇ ਹੋਏ ਕਤਲ ਮਾਮਲੇ ‘ਚ ਪੀੜਤ ਪ੍ਰੀਵਾਰ ਤਰਫੋਂ ਜੋ ਸ਼ਿਕਾਇਤ ਕਮਿਸ਼ਨ ਨੂੰ ਸੋਂਪੀ ਹੈ। ਇਸ ਮਾਮਲੇ ‘ਚ ਪੀੜਤਾ ਕੁਲਜੀਤ ਕੌਰ ਦੇ ਤਰਤੀਮਾ ਬਿਆਨਾ ਅਧਾਿਰਤ ਜ਼ੁਰਮ ‘ਚ ਵਾਧਾ ਕਰਨ ਅਤੇ ਦੋਸ਼ੀਆਂ ਖਿਲਾਫ ਐਟਰੋਸਿਟੀ ਐਕਟ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਐਸ.ਐਸ.ਪੀ ਪੁਲੀਸ ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਦਿੰਦਿਆਂ ਉਨਾਂ ਤੋਂ ਕੇਸ ਤੇ ਕੀਤੀ ਹੁਣ ਤੱਕ ਕਾਰਵਾਈ ਦੀ ਸਟੇਟਸ ਰਿਪੋਰਟ ‘ਤਲਬ’ ਕੀਤੀ ਜਾ ਰਹੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਭਾਈਚਾਰੇ ਦੇ ਲੋਕਾਂ ਨਾਲ ਸਿੱਧੇ ਤੌਰ ਤੇ ਲੋਕ ਸੰਪਰਕ ਮੁਹਿੰਮ ਤਹਿਤ ਮੁਲਾਕਾਤ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ ਜਸਵੀਰ ਸਿੰਘ ਗੜ੍ਹੀ ਨਾਲ ਸਲਾਹ ਮਸ਼ਵਰਾ ਕਰਕੇ ਬਹੁਤ ਜਲਦੀ ਨਿੱਜੀ ਤੌਰ ‘ਤੇ ਉਹ ਅੰਮ੍ਰਿਤਸਰ,ਗੁਰਦਾਸਪੁਰ, ਪਠਾਨਕੋਠ ਅਤੇ ਤਰਨ ਤਾਰਨ ‘ਚ ਲੋਕਾਂ ਨਾਲ ਮੁਲਾਕਾਤ ਕਰਨ ਸਬੰਧੀ ਪ੍ਰੋਗਰਾਮ ਬਣਾ ਰਹੇ ਹਾ। ਇਸ ਮੌਕੇ ਪੀਏ ਬਾਬਾ ਹਰਜਿੰਦਰ ਸਿੰਘ,ਅਰਜਨ ਸਿੰਘ,ਮਹਿਕ ਆਲਮ ਸੀਜਨ,ਸੁਰਜੀਤ ਕੌਰ ਆਦਿ ਹਾਜਰ ਸਨ।
  • Related Posts

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦੀ ਵੱਡੀ ਕਾਰਵਾਈ, 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਥਾਣਾ ਕੋਟ ਈਸੇ ਖਾਂ ਦੀ ਐਸਐਚੳ ਅਤੇ ਪੀਐੱਚਜੀ ਰੰਗੇ ਹੱਥੀਂ ਗ੍ਰਿਫ਼ਤਾਰ।

    Spread the love

    Spread the loveਫਿਰੋਜ਼ਪੁਰ,27 ਸਤੰਬਰ (ਅਸ਼ੋਕ ਭਾਰਦਵਾਜ)ਪੰਜਾਬ ਵਿਜੀਲੈਂਸ ਬਿਊਰੋ, ਰੇਂਜ ਫਿਰੋਜ਼ਪੁਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਸਾਹਮਣੇ ਆਈ ਹੈ। ਜਿ਼ਲ੍ਹਾ ਮੋਗਾ ਦੇ ਥਾਣਾ ਕੋਟ ਈਸੇ ਖਾਂ ਵਿਖੇ…

    Leave a Reply

    Your email address will not be published. Required fields are marked *