ਪਿੰਡ ਨਕਲੀ ਤੇ ਨੋਟ ਅਸਲੀ ਡਕਾਰਨ ਵਾਲੇ ਮਾਮਲੇ ਚ ਮਨਰੇਗਾ ਦੇ ਕੁੱਝ ਸਟਾਫ ਅਤੇ ਟੈਕਨੀਕਲ ਟੀਮ ਦੇ ਮੁਲਾਜਮ ਵਿਜੀਲੈਂਸ ਵਲੋ ਤਲਬ

Spread the love
30 ਜੂਨ ਨੂੰ ਵਿਜੀਲੈਂਸ ਦਫਤਰ ਪੇਸ਼ ਹੋਣ ਦੇ  ਹੁਕਮ ਹੋਏ ਜਾਰੀ।
ਫਿਰੋਜ਼ਪੁਰ 28 ਜੂਨ (ਅਸ਼ੋਕ ਭਾਰਦਵਾਜ)  ਪੰਚਾਇਤ ਵਿਭਾਗ ਫਿਰੋਜ਼ਪੁਰ ਜੋ ਕਿ ਆਪਣੀਆਂ ਨਕਾਮੀਆਂ ਨੂੰ ਲੈ ਕੇ ਹਮੇਸ਼ਾ ਹੀ ਅਖਬਾਰਾਂ ਦੀ ਸੁਰਖੀਆ ਚ ਛਾਇਆ ਚੱਲ ਰਿਹਾ ਹੈ ਤੇ ਆਏ ਦਿਨ ਕੋਈ ਨਾ ਕੋਈ ਨਾਕਾਮੀ ਇਸ ਦਫਤਰ ਚ ਆਮ ਦੇਖਣ ਨੂੰ ਮਿਲਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨਕਾਮੀਆਂ ਨਾਲ ਭਰਪੂਰ ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਵੱਲ ਕਿਉ ਨਹੀ ਝਾਤ ਮਾਰ ਰਿਹਾ ਪੰਚਾਇਤੀ ਰਾਜ ਵਿਭਾਗ ਪੰਜਾਬ ਦਾ ਉਚ ਅਮਲਾ। ਬੀ ਡੀ ਪੀ ਉ ਦਫਤਰ ਫਿਰੋਜ਼ਪੁਰ ਜਿਥੇ ਕੇ ਸਿਲਾਈ ਮਸ਼ੀਨਾ ਦਾ ਘਪਲਾ,ਇੰਟਲਾਕਿੰਗ ਟਾਇਲਾਂ ਦਾ ਘਪਲਾ,ਇਹਨਾਂ ਘਪਲਿਆ ਤੋ ਇਲਾਵਾ ਜਾਅਲੀ ਪਿੰਡ ਤਿਆਰ ਕਰਕੇ ਅਸਲੀ ਨੋਟ ਛਾਪੇ ਗਏ ਵਾਲੇ ਆਦਿ ਘਪਲੇ ਹਜੇ ਵੀ ਵਿਚਾਰ ਅਧੀਨ ਚੱਲ ਰਹੇ ਹਨ ਪਰ ਜੇਕਰ ਪੰਚਾਇਤ ਵਿਭਾਗ ਫਿਰੋਜ਼ਪੁਰ ਦੇ ਦਫਤਰੀ ਅਮਲੇ ਤੋ ਇਸਦੀ ਜਾਂਚ ਦਾ ਪੁੱਛ ਲਿਆ ਜਾਵੇ ਤਾਂ ਉਹ ਮਿੰਟ ਲਗਾਉਦੇ ਹਨ ਦੱਸਣ ਚ ਕਿ ਇਸਦੀ ਇੰਨਕੁਆਰੀ ਤਾਂ ਹੋ ਗਈ ਸੋ ਇਸ ਚ ਕੁੱਝ ਵੀ ਗਲਤ ਨਹੀ ਪਾਇਆ ਗਿਆ ਪਰ ਜੇਕਰ ਇਸ ਦੀ ਬਾਰੀਕੀ ਨਾਲ ਦਫਤਰੀ ਆਧਾਰ ਤੇ ਜਾਂਚ ਕੀਤੀ ਜਾਵੇ ਤਾਂ ਸਾਰੇ ਦੇ ਸਾਰੇ ਹੀ ਮਾਮਲੇ ਹਜੇ ਵਿਚਾਰ ਅਧੀਨ ਚੱਲ ਰਹੇ ਹਨ। ਪਿਛਲੇ ਦਿਨੀ ਨਕਲੀ ਪਿੰਡ ਬਣਾ ਕੇ ਅਸਲੀ ਨੋਟ ਡਕਾਰਨ ਦਾ ਮਾਮਲਾ ਬੜਾ ਹੀ ਪਾਪੂਲਰ ਹੋਇਆ ਸੀ ਜਿਸ ਦੀ ਕਿ ਪੰਚਾਇਤ ਵਿਭਾਗ ਪੰਜਾਬ ਵਲੋ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਕੀਤੀ ਗਈ ਸੀ ਪਰ ਇਸ ਜਾਂਚ ਚ ਕੀ ਕੁੱਝ ਸਾਹਮਣੇ ਆਇਆ ਇਸ ਬਾਰੇ ਕਿਸੇ ਨੇ ਕੁੱਝ ਨਹੀ ਦੱਸਿਆ ਤੇ ਜਾਂਚ ਟੀਮ ਵਲੋ ਇਸ ਪਿੰਡ ਚ ਕੀਤੇ ਗਏ ਕੰਮਾਂ ਲਈ ਕੋਈ ਵੀ ਠੋਸ ਅਸੈਸਮੈਂਟ ਰਿਪੋਰਟ ਨਹੀ ਦਿਖਾਈ ਗਈ ਤੇ ਆਖਿਰ ਨੂੰ ਇਹ ਮਾਮਲਾ ਵਿਜੀਲੈਂਸ ਵਿਭਾਗ ਕੋਲ ਪੁੱਜਾ ਜਿਥੇ ਕੇ ਹੁਣ ਤੱਕ ਇਹ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਹੈ। ਵਿਜੀਲੈਂਸ ਵਿਭਾਗ ਫਿਰੋਜ਼ਪੁਰ ਵਲੋ ਇਸ ਮਾਮਲੇ ਚ ਸ਼ਾਮਿਲ ਸਾਰੇ ਲੋਕਾਂ ਨੂੰ ਤਲਬ ਕਰ ਲਿਆ ਗਿਆ ਹੈ। ਜਿਸ ਚ ਮਨਰੇਗਾ ਦੇ ਏ ਪੀ ਉ ਤੋ ਲੈ ਕੇ ਤਿੰਨ ਟੀ ਏ, 1 ਗ੍ਰਾਮ ਰੋਜਗਾਰ ਸੇਵਕ ਤੇ ਪੰਚਾਇਤ ਰਾਜ ਦੇ ਦੋ ਜੇ ਈ ਨੂੰ ਤਲਬ ਕਰਕੇ ਉਹਨਾਂ ਨੂੰ ਲਿਖਤੀ ਪੱਤਰ ਭੇਜ ਕੇ 30 ਜੂਨ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੋ ਹੁਣ ਦੇਖਣਾ ਇਹ ਹੋਵੇਗਾ ਕਿ  ਭ੍ਰਿਸ਼ਟਾਚਾਰ ਦੇ ਵਿਰੁੱਧ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆ ਵਿਰੁੱਧ ਕਾਰਵਾਈ ਕਰੇਗੀ ਜਾਂ ਇਸ ਮਾਮਲੇ ਨੂੰ ਠੰਡੇ ਬਸਤੇ ਪਾ ਦਿੱਤਾ ਜਾਵੇਗਾ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *