ਕਮਲ ਕੌਰ ਭਾਬੀ’ ਵਾਂਗ ਪੰਜਾਬ ‘ਚ ਇਕ ਹੋਰ ਮਰਡਰ, ਡੂੰਘੀਆਂ ਸੱਟਾਂ ਦੇ ਨਿਸ਼ਾਨ, ਕੁੱਤਿਆਂ ਨੇ ਨੋਚਿਆ ਸਰੀਰ ਫੈਲੀ ਸਨਸਨੀ, ਲੋਕ ਹੋ ਗਏ ਇਕੱਠੇ

Spread the love
ਨਾਭਾ  ਜੂਨ ਗੁਰਪ੍ਰੀਤ ਸਿੰਘ (ਬਰਸਟ )ਨਾਭਾ ਬਲਾਕ ਦੇ ਪਿੰਡ ਦੋਦਾ ਦੇ ਨਜ਼ਦੀਕ ਨਾਭਾ – ਮਲੇਰਕੋਟਲਾ ਰੋਡ ਤੇ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਔਰਤ ਦੀ ਉਮਰ 35 ਤੋਂ 40 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਔਰਤ ਦੇ ਸਿਰ ਦੇ ਉੱਪਰ ਗਹਿਰੀ ਸੱਟ ਦਾ ਨਿਸ਼ਾਨ ਸੀ ਅਤੇ ਕੋਲ ਰੱਸਾ ਵੀ ਪਿਆ ਸੀ ਇਸ ਔਰਤ ਦਾ ਕਤਲ ਕਿਉਂ ਕੀਤਾ ਅਤੇ ਇਹ ਕਿੱਥੇ ਦੇ ਰਹਿਣ ਵਾਲੀ ਹੈ ਪੁਲਿਸ ਇਸ ਮਾਮਲੇ ਸਬੰਧੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਹ ਸੈਰ ਕਰਨ ਦੇ ਲਈ ਜਾ ਰਹੇ ਸੀ ਤਾਂ ਮੌਕੇ ਤੇ ਲਾਸ ਵੇਖ ਕੇ ਫੋਰਨ ਤੌਰ ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਤਲ ਕਿਸਨੇ ਕੀਤਾ ਇਹ ਔਰਤ ਕਿੱਥੋ ਦੀ ਰਹਿਣ ਵਾਲੀ ਹੈ, ਫਿਲਹਾਲ ਪੁਲਿਸ ਲਈ ਹੁਣ ਇਹ ਕਤਲ ਦਾ ਮਾਮਲਾ ਇੱਕ ਪਹੇਲੀ ਬਣੀ ਹੋਈ ਹੈ।
ਅਣਪਛਾਤੀ ਲਾਸ਼ ਨੂੰ ਵੇਖ ਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਇਸ ਔਰਤ ਦੇ ਸਿਰ ਉੱਤੇ ਸੱਟ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਮੌਕੇ ਤੇ ਰੱਸਾ ਵੀ ਪਿਆ ਸੀ ਅਤੇ ਔਰਤ ਦੀਆਂ ਚੱਪਲਾਂ ਵੀ ਨਜ਼ਦੀਕ ਪਈਆਂ ਸਨ। ਪਿੰਡ ਵਾਸੀਆਂ ਨੇ ਤੜਕਸਾਰ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਡੈਡ ਹਾਊਸ ਵਿੱਚ ਰੱਖ ਦਿੱਤਾ ਹੈ। ਪਰ ਔਰਤ ਦੀ ਅਜੇ ਤੱਕ ਕੋਈ ਸਨਾਖਤ ਨਹੀਂ ਹੋਈ ਕਿਉਂਕਿ ਇਹ ਔਰਤ ਆਲੇ ਦੁਆਲੇ ਦੇ ਪਿੰਡਾਂ ਦੀ ਨਹੀਂ ਹੈ। ਪੁਲਿਸ ਵੱਲੋਂ ਹੁਣ ਹਰ ਐਂਗਲ ਤੋਂ ਵੇਖਿਆ ਜਾ ਰਿਹਾ ਹੈ ਕਿ ਇਸ ਦਾ ਕਤਲ ਕਿਸਨੇ ਕੀਤਾ ਅਤੇ ਇਹ ਕਿੱਥੇ ਦੀ ਰਹਿਣ ਵਾਲੀ ਹੈ। ਇਸ ਮੌਕੇ ਤੇ ਪਿੰਡ ਨਿਵਾਸੀ ਸ਼ਮਸ਼ੇਰ ਸਿੰਘ, ਪਿੰਡ ਦੇ ਸਰਪੰਚ ਕਾਲਾ ਸਿੰਘ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਲਾਸ਼ ਅਸੀਂ ਵੇਖੀ ਤਾਂ ਮੌਕੇ ਤੇ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਕਿਉਂਕਿ ਇਸ ਦੇ ਸਿਰ ਤੇ ਗਹਿਰੀ ਸੱਟ ਦਾ ਨਿਸ਼ਾਨ ਸੀ ਅਤੇ ਇਸ ਨੂੰ ਕੁੱਤੇ ਖਾ ਰਹੇ ਸੀ। ਇਸ ਔਰਤ ਦਾ ਕਤਲ ਕਰਕੇ ਇਸ ਜਗ੍ਹਾ ਤੇ ਸੁੱਟ ਦਿੱਤਾ ਗਿਆ। ਅਸੀਂ ਤਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਔਰਤ ਦਾ ਕਤਲ ਕਿਸ ਨੇ ਕੀਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਇਸ ਮੌਕੇ ਤੇ ਪੁਲਿਸ ਦੇ ਜਾਂਚ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਇਸ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਹਨ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਲਾਸ਼ ਇਥੇ ਕਿਵੇਂ ਆਈ ਅਤੇ ਕਿਸ ਵੱਲੋਂ ਇਸ ਦਾ ਕਤਲ ਕੀਤਾ ਗਿਆ, ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਹਸਪਤਾਲ ਦੀ ਮੋਸਚਰੀ ਵਿੱਚ ਰਖਵਾ ਦਿੱਤੀ ਹੈ
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *