ਮਾਛੀਵਾੜਾ ਸਾਹਿਬ ਜੂਨ (ਸੁੱਚਾ ਬੰਗੜ)ਕਹਿੰਦੇ ਨੇ ਕਿ ਇਨਸਾਨ ਦੇ ਕੀਤੇ ਹੋਏ ਚੰਗੇ ਕਰਮ ਉਸਦੇ ਅੱਗੇ ਆ ਜਾਂਦੇ ਹਨ। ਪਰਮਾਤਮਾ ਉਸ ਨੂੰ ਬਚਾਉਣ ਲਈ ਆਪ ਸਹਾਈ ਹੋ ਕੇ ਆਉਂਦਾ ਹੈ। ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਜੀ ਮਾਛੀਵਾੜਾ ਸਾਹਿਬ ਵਾਲੇ ਉਸ ਸਮੇਂ ਬਾਲ ਬਾਲ ਬਚੇ ਜਦੋਂ ਉਹ ਰਾੜਾ ਸਾਹਿਬ ਤੋਂ ਪਾਇਲ ਵਾਲੀ ਸੜਕ ਤੇ ਮਾਛੀਵਾੜਾ ਸਾਹਿਬ ਨੂੰ ਘਰ ਵਾਪਸ ਆ ਰਹੇ ਸਨ ਤਾਂ ਅਚਾਨਕ ਉਨਾਂ ਦੀ ਵਰਨਾ ਗੱਡੀ ਨੂੰ ਅੱਗ ਲੱਗ ਗਈ। ਬਾਬਾ ਗੁਰਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਉਹ 29 ਜੂਨ ਰਾਤ ਸਮੇਂ 11 ਕੁ ਵਜੇ ਸੰਤ ਬਾਬਾ ਪ੍ਰਿਤਪਾਲ ਸਿੰਘ ਮਲੇਸ਼ੀਆ ਵਾਲਿਆਂ ਨੂੰ ਮਿਲ ਕੇ ਘਰ ਵਾਪਸ ਮੁੜ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਵਿੱਚ ਕੁਝ ਤਕਨੀਕੀ ਖਰਾਬੀ ਮਹਿਸੂਸ ਹੋਈ ਤਾਂ ਉਹ ਅਚਾਨਕ ਗੱਡੀ ਵਿੱਚੋਂ ਜਦੋਂ ਬਾਹਰ ਨਿਕਲਦੇ ਹਨ ਤਾਂ ਗੱਡੀ ਅਚਾਨਕ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ। ਅੱਗ ਦੀ ਚਪੇਟ ਵਿੱਚ ਗੱਡੀ ਆਉਣ ਕਾਰਨ ਸਾਰੀ ਹੀ ਨੁਕਸਾਨੀ ਗਈ ਹੈ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਮੌਕੇ ਤੇ ਆ ਕੇ ਅੱਗ ਨੂੰ ਬੁਝਾਇਆ ਗਿਆ। ਉਹਨਾਂ ਨੇ ਕਿਹਾ ਕਿ ਗੱਡੀ ਤਾਂ ਸਾਰੀ ਨੁਕਸਾਨੀ ਗਈ ਪਰ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਜਿਸ ਹਿਸਾਬ ਨਾਲ ਗੱਡੀ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਬਚਣ ਦਾ ਕੋਈ ਆਸਾਰ ਨਹੀਂ ਸੀ ਪਰ ਪਰਮਾਤਮਾ ਬੜਾ ਦਿਆਲੂ ਹੈ ਜੋ ਹਰ ਸਮੇਂ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਅੰਗ ਸੰਗ ਰਹਿੰਦਾ ਹੈ। ਸੋ ਉਹਨਾਂ ਨੇ ਕਿਹਾ ਕਿ ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਬੁਰਾ ਭਲਾ ਉਹ ਸਭ ਦੇਖਦਾ ਹੈ।






