ਪੰਜਾਬ ਦੀ ਖੇਤੀ ਨੂੰ ਮੁਨਾਫੇ ਵਿੱਚ ਲਿਆਉਣ ਲਈ ਕਿਸਾਨ ਬਾਗਬਾਨੀ ਕਿੱਤੇ ਨਾਲ ਜੁੜਨ- ਡਾ. ਤਜਿੰਦਰ ਸਿੰਘ

Spread the love
ਤਰਨ ਤਾਰਨ, 03 ਜੁਲਾਈ (ਕੰਵਲਦੀਪ ਸਿੰਘ ਸਾਬੀ)ਪੰਜਾਬ ਵਿੱਚ ਖੇਤੀ ਵਿੰਭਿਨਤਾ ਨੂੰ ਪ੍ਰਫੂਲਿੱਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ। ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਖੇਤੀ ਵਿੰਭਿਨਤਾ ਅਪਣਾਉਂਦੇ ਹੋਏ ਦੂਜੀਆਂ ਮੁਨਾਫ਼ੇਕਾਰ ਫਸਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਅਤੇ ਲੁਪਤ ਹੋ ਰਹੇ, ਹੋਰ ਕੁਦਰਤੀ ਸਰੋਤਾਂ ਨੂੰ ਬਚਾਇਆ ਜਾ ਸਕੇ। ਖੇਤੀ ਵਿੰਭਿਨਤਾ ਵਿੱਚ ਬਾਗਬਾਨੀ ਫਸਲਾਂ ਦੀ ਕਾਸ਼ਤ ਸਭ ਤੋਂ ਵਧੀਆਂ ਵਿਕਲਪ ਹੈ।
ਬਾਗਬਾਨੀ ਮੰਤਰੀ ਪੰਜਾਬ ਦੇ ਆਦੇਸ਼ਾਂ ਅਤੇ ਸ੍ਰੀਮਤੀ ਸ਼ੈਲਿੰਦਰ ਕੌਰ, ਡਾਇਰੈਕਟਰ ਬਾਗਬਾਨੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਵਿੱਚ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਆਰਥਿਕ ਲਾਭ ਦੇਣ ਹਿੱਤ ਐਮ.ਆਈ. ਡੀ. ਐਚ.ਅਧੀਨ ਵੱਖ-ਵੱਖ ਤਰ੍ਹਾਂ ਦੀਆਂ ਸਬਸਿਡੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਤਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਐਮ. ਆਈ. ਡੀ. ਐਚ. ਸਕੀਮ ਅਧੀਨ ਨਵੇਂ ਬਾਗ ਲਗਾਉਣ ਉੱਪਰ 50000/- ਰੁਪਏ ਪ੍ਰਤੀ ਹੈਕਟੇਅਰ ਹਾਈਬ੍ਰਿਡ ਸਬਜੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ ਉੱਪਰ 24000/- ਰੁਪਏ ਪ੍ਰਤੀ ਹੈਕਟੇਅਰ, ਖੁੰਬ ਪੈਦਾਵਾਰ ਯੂਨਿਟ ਸਥਾਪਿਤ ਕਰਨ ਉੱਪਰ 12.0 ਲੱਖ ਰੁਪਏ, ਵਰਮੀ ਕੰਪੋਸਟ ਯੂਨਿਟ ਉੱਪਰ 50000/- ਰੁਪਏ, ਸੁਰੱਖਿਅਤ ਖੇਤੀ ਲਈ ਪੋਲੀ ਹਾਊਸ ਉੱਪਰ 467.5/- ਰੁਪਏ ਪ੍ਰਤੀ ਵਰਗ ਮੀਟਰ, ਸ਼ੇਡਨੈੱਟ ਹਾਊਸ ਯੂਨਿਟ ਸਥਾਪਿਤ ਕਰਨ ਲਈ 355/- ਰੁਪਏ ਪ੍ਰਤੀ ਵਰਗ ਮੀਟਰ ਅਤੇ ਇਹਨਾਂ ਯੂਨਿਟਾਂ ਦੇ ਪਲਾਂਟਿੰਗ ਮਟੀਰਿਅਲ ਉੱਪਰ 75/- ਰੁਪਏ ਪ੍ਰਤੀ ਵਰਗ ਮੀਟਰ, ਸ਼ਹਿਦ ਮੱਖੀ ਪਾਲਣ ਉੱਪਰ 1600/- ਰੁਪਏ ਪ੍ਰਤੀ ਬਕਸਾ ਮੱਖੀ ਸਮੇਤ, ਸ਼ਹਿਦ ਕੱਢਣ ਵਾਲੀ ਮਸ਼ੀਨ ਉੱਪਰ 8000, ਕੰਪੋਸਟ ਮੇਕਿੰਗ ਯੂਨਿਟ ਉੱਪਰ 8.0 ਲੱਖ, ਸਪਾਨ ਮੇਕਿੰਗ ਯੂਨਿਟ 8.0 ਲੱਖ, ਬਾਗਾਂ ਲਈ ਛੋਟਾ ਟਰੈਕਟਰ (20 ਪੀ.ਟੀ.ਓ. ਐਚ.ਪੀ ਤੱਕ) ਉੱਪਰ 160000/- ਰੁਪਏ, ਪਾਵਰ ਟਿੱਲਰ ਉੱਪਰ 80000/- ਰੁਪਏ, ਬਾਗਾਂ/ਸਬਜੀਆਂ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਟਰੈਕਟਰ ਨਾਲ ਚੱਲਣ ਵਾਲੇ ਟਰੈਕਟਰ ਓਪਰੇਟਡ ਸਪਰੇ ਪੰਪ ਉੱਪਰ 32800/- ਰੁਪਏ, ਨੈਪ ਸੈਕ ਪਾਵਰ ਸਪਰੇ ਪੰਪ ਉੱਪਰ 8000/- ਰੁਪਏ ਬਾਗਬਾਂ ਦੀ ਫੈਨਸਿੰਗ ਕਰਨ ਲਈ 150000/- ਰੁਪੈ ਵੀ ਸਬਸਿਡੀ ਆਦਿ ਗਤੀਵਿਧੀਆਂ ਤੇ ਬਾਗਬਾਨੀ ਵਿਭਾਗ ਵੱਲੋਂ 40-50% ਤੱਕ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਕੋਲਡ ਸਟੋਰ (35% ਕੁੱਲ ਪ੍ਰੋਜੈਕਟ ਦਾ), ਰਾਈਪਨਿੰਗ ਚੈਂਬਰ (35% ਕੁੱਲ ਪ੍ਰੋਜੈਕਟ ਦਾ), ਕੋਲਡ ਰੂਮ (35% ਕੁੱਲ ਪ੍ਰੋਜੈਕਟ ਦਾ), ਰੈਫਰੀਜਰੇਟਿਡ ਵੈਨ (35% ਕੁੱਲ ਪ੍ਰੋਜੈਕਟ ਦਾ) ਇੰਟੀਗਰੇਟਿੰਡ ਪੈਕ ਹਾਊਸ ਆਦਿ ਗਤੀਵਿਧੀਆਂ ਤੇ 35% ਸਬਸਿਡੀ ਦੀ ਸਹੂਲਤ ਹੈ। ਇਸ ਤੋਂ ਅੱਗੇ ਉਨ੍ਹਾਂ ਦੱਸਿਆਂ ਕਿ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ (ਪੋਸਟ ਹਾਰਵੈਸਟ ਮਨੈਜਮੈਂਟ) ਅਧੀਨ ਖੇਤ ਵਿੱਚ ਪੈਕਿੰਗ ਮਟੀਰਿਅਲ ਉੱਪਰ ਜਿਵੇਂ ਕਿ ਪਲਾਸਟਿਕ ਦੇ ਕਰੇਟ ਅਤੇ ਗੱਤੇ ਦੇ ਡੱਬਿਆਂ ਉੱਪਰ ਵੀ ਸਬਸਿਡੀ ਦਿੱਤੀ ਜਾਂਦੀ ਹੈ। ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਕਿਸਾਨ ਵੱਧ ਤੋਂ ਵੱਧ ਇਹਨਾਂ ਚੱਲ ਰਹੀਆਂ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਅਤੇ ਪੰਜਾਬ ਦੀ ਖੇਤੀ ਨੂੰ ਮੁਨਾਫੇ ਵਿੱਚ ਲਿਆਉਣ ਲਈ ਬਾਗਬਾਨੀ ਕਿੱਤੇ ਨਾਲ ਜੁੜਨ।
  • Related Posts

    ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਸਰਗਰਮ ਕਰਨ ਲਈ ਡਾ ਚੀਮਾ ਵੱਲੋਂ ਵਰਕਰਾਂ ਨਾਲ ਮੀਟਿੰਗ  ਭਲਕੇ ਤੋਂ ਅਕਾਲੀ ਦਲ ਰੂਪਨਗਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕਰੇਗਾ ਘਰ ਘਰ ਮੁਹਿੰਮ:ਚੀਮਾ 

    Spread the love

    Spread the love ਨੂਰਪੁਰ ਬੇਦੀ, 4 ਅਕਤੂਬਰ ਦਲਜੀਤ ਚਨੋਲੀ=ਸ਼੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਪੱਧਰ ’ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ…

    ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤੀ ਸ਼ਿਰਕਤ ਮੋਜੋਵਾਲ ਵਿਖੇ ਪ੍ਰਭੂ ਚਰਨਾਂ ’ਚ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਹੂਲਤਾਂ ਹਰ ਨਾਗਰਿਕ ਤੱਕ ਪਹੁੰਚਾਉਣਾ ਸਰਕਾਰ ਦੀ ਮੁੱਖ ਤਰਜੀਹ- ਹਰਜੋਤ ਸਿੰਘ ਬੈਂਸ

    Spread the love

    Spread the love ਕਾਹਨਪੁਰ ਖੂਹੀ  04 ਅਕਤੂਬਰ (ਜਗਤਾਰ ਜੱਗੀ )= ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਮੋਜੋਵਾਲ, ਵਾਰਡ ਨੰਬਰ 15, ਨੰਗਲ ਵਿਖੇ ਕਰਵਾਏ ਗਏ ਸ੍ਰੀ ਸਾਈਂ ਸੰਧਿਆ ਸਮਾਗਮ ਵਿੱਚ…

    Leave a Reply

    Your email address will not be published. Required fields are marked *