ਸ਼੍ਰੀ ਮੁਕਤਸਰ ਸਾਹਿਬ, 04 ਜੁਲਾਈ ()- ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਭਾਰਤ ਸਰਕਾਰ ਅਧੀਨ ਲੰਬੇ ਸਮੇਂ ਤੋਂ ਕਾਮਨ ਸਰਵਿਸ ਸੈਂਟਰ ਅਧੀਨ ਸੀ.ਐਸ.ਸੀ ਅਕੈਡਮੀਆਂ ਰਾਹੀਂ ਨੌਜਵਾਨ ਵਰਗ ਲਈ ਵਿਦਿਆ ਅਤੇ ਰੁਜ਼ਗਾਰ ਦੇ ਖੇਤਰ ਨਾਲ ਜੁੜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਨਰਿੰਦਰਾ ਸੀ.ਐਸ.ਸੀ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦੇ ਸੰਚਾਲਕ ਨਰਿੰਦਰ ਸਿੰਘ ਸੰਧੂ ਨੇ ਸੀ.ਐਸ.ਸੀ ਅਕੈਡਮੀ ਅਤੇ ਯੂਨੀਸੈਫ (ਸੰਯੁਕਤ ਰਾਸ਼ਟਰ ਬਾਲ ਫੰਡ) ਦੇ ਸਾਂਝੇ ਉਪਰਾਲੇ ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਯੂਨੀਸੈਫ ਦੁਆਰਾ ਆਪਣੇ ਮਿਸ਼ਨ ਪ੍ਰੋਗਰਾਮ ਪਾਸਪੋਰਟ ਟੂ ਅਰਨਿੰਗ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਲਾਈ ਪ੍ਰੋਗਰਾਮ ਰਾਹੀਂ ਪੇਂਡੂ ਖੇਤਰ ਦੇ ਨਾਗਰਿਕਾਂ ਨੂੰ ਡਿਜੀਟਲ ਉਤਪਾਦਕਤਾ ਬਾਰੇ ਸਿੱਖਿਅਤ ਕਰਨ ਦੀ ਪਹਿਲ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੇ ਦੂਜੇ ਗੇੜ ਦੌਰਾਨ ਉਹਨਾਂ ਦੀ ਅਕੈਡਮੀ ਨੂੰ 500 ਨੌਜਵਾਨ ਲੜਕੇ-ਲੜਕੀਆਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਡਿਜੀਟਲ ਉਤਪਾਦਕਤਾ (ਏਆਈ ਆਨਲਾਈਨ ਕੋਰਸ) ਦੀ ਮਨਜ਼ੂਰੀ ਮਿਲ ਚੁੱਕੀ ਹੈ। ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ (ਆਈ.ਏ.ਐਸ) ਦੀ ਨਜ਼ਰਸਾਨੀ ਹੇਠ ਇਹ ਕੋਰਸ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਕੋਰਸ ਕਰਨ ਲਈ ਲੜਕੇ ਲੜਕੀਆਂ ਦੀ ਉਮਰ ਹੱਦ 14 ਸਾਲ ਤੋਂ 29 ਸਾਲ ਤੱਕ ਹੋਵੇਗੀ। ਕੋਰਸ ਕਰਨ ਲਈ ਵਿਦਿਆਰਥੀ ਆਪਣੇ ਨਾਲ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਜਰੂਰ ਲੈ ਕੇ ਆਉਣ। ਦਾਖਲੇ ਤੋਂ ਬਾਅਦ ਲਾਭਪਾਤਰੀ ਘਰ ਬੈਠ ਕੇ ਇਹ ਕੋਰਸ ਕਰ ਸਕਦੇ ਹਨ। ਲੋੜਵੰਦ ਨੌਜਵਾਨਾਂ ਨੂੰ ਇਸ ਮੁਫਤ ਕੋਰਸ ਦਾ ਲਾਭ ਦੇਣ ਲਈ ਖਾਸ ਕਰਕੇ ਜਿਲੇ ਦੇ ਪਿੰਡਾਂ ਨਾਲ ਸੰਬੰਧਿਤ ਸਰਕਾਰੀ ਸਕੂਲਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਜੋ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਇਸ ਮੁਫਤ ਕੋਰਸ ਨੂੰ ਕਰਨ ਲਈ ਸੰਸਥਾ ਦੇ ਕੋਟਕਪੂਰਾ ਰੋਡ ਨੇੜੇ ਮਾਡਲ ਟਾਊਨ ਸਥਿਤ ਦਫਤਰ ਜਾਂ ਮੋਬਾਇਲ ਨੰਬਰ 77197-01947 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ ਕੈਪਸ਼ਨ: ਸੀ.ਐਸ.ਸੀ ਅਕੈਡਮੀ ਸੰਚਾਲਕ ਨਰਿੰਦਰ ਸਿੰਘ ਸੰਧੂ।
ਫੋਟੋ ਫਾਇਲ: ਐਮਕੇਐਸ 04-02







