ਜਗਰਾਉਂਚ 4 ਜੁਲਾਈ (ਜਸਵਿੰਦਰ ਸਿੰਘ ਡਾਂਗੀਆ) ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਨਸ਼ਾ ਸਮਗਲਰ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸੁਧਾਰ ਦੀ ਪੁਲਿਸ ਨੇ ਇੱਕ ਔਰਤ ਨੂੰ ਹੈਰੋਇਨ ਸਮੇਤ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀ,ਐਸ,ਪੀ ਵਰਿੰਦਰ ਸਿੰਘ ਖੋਸਾ ਸਬ ਡਿਵੀਜ਼ਨ ਦਾਖਾ ਕਿਹਾ ਕਿ ਐਸ.ਆਈ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਧਾਰ ਦੇ ਦਿਸ਼ਾ ਨਿਰਦੇਸਾਂ ਤੇ ਏ,ਐਸ,ਆਈ, ਮਨੋਹਰ ਲਾਲ ਥਾਣਾ ਸੁਧਾਰ ਨੇ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਗਸਤ ਵਾ ਚੈਕਿਗ ਸੱਕੀ ਪੁਰਸਾ ਦੇ ਸਬੰਧ ਵਿੱਚ ਪਿੰਡ ਸੁਧਾਰ ਮੇਨ ਜੀ ਟੀ ਰੋਡ ਪਰ ਟੋਲ ਪਲਾਜਾ ਹਿੱਸੋਵਾਲ ਨੂੰ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ ਬਿਜਲੀ ਗਰਿੱਡ ਬੁਢੇਲ ਤੋ ਕਰੀਬ 200 ਅੱਗੇ ਟੋਲ ਪਲਾਜਾ ਵੱਲ ਪੁੱਜੀ ਤਾਂ ਪੁਲ ਡੇਰਨ ਬਾਹੱਦ ਬੁਢੇਲ ਮੇਨ ਜੀ.ਟੀ ਰੋਡ ਪਰ ਖੜੀ ਇੱਕ ਅੋਰਤ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜਿਆ ਵਜਨਦਾਰ ਲਿਫਾਫਾ ਰੰਗ ਕਾਲਾ ਹੇਠਾ ਸੁੱਟ ਦਿੱਤਾ ਤੇ ਖਿਸਕਣ ਲੱਗੀ ਜਿਸਤੇ ਏ ,ਐਸ, ਆਈ,ਮਨੋਹਰ ਲਾਲ ਨੇ ਗੱਡੀ ਰੁਕਵਾ ਕੇ ਉਕਤ ਅੋਰਤ ਨੂੰ ਲੇਡੀਜ਼ ਕਨਸਟੇਬਲ ਸੁਰਮੀਤ ਕੋਰ ਰਾਹੀ ਕਾਬੂ ਕਰ ਲਿਆ ਅਤੇ ਸੁੱਟੇ ਵਜਨਦਾਰ ਲਿਫਾਫਾ ਰੰਗ ਕਾਲਾ ਨੂੰ ਖੋਲ ਕੇ ਚੈਕ ਕੀਤਾ ਤਾਂ ਲਿਫਾਫਾ ਵਿੱਚੋ ਇੱਕ ਹੋਰ ਪਾਰਦਰਸੀ ਲਿਫਾਫਾ ਵਿੱਚੋ ਹੈਰੋਇਨ(ਚਿੱਟਾ) ਬ੍ਰਮਾਦ ਕੀਤਾ ਗਿਆ|ਜਦੋਂ ਲੇਡੀਜ ਕਾਂਸਟੇਬਲ ਨੇ ਉਸ ਲੇਡੀਜ ਦਾ ਨਾਮ ਪਤਾ ਪੁਛਿੱਆ ਜਿਸ ਨੇ ਆਪਣਾ ਨਾਮ ਅਮਨਦੀਪ ਕੋਰ ਉਰਫ ਅਮਨੇ ਵਾਸੀ ਠੱਠੀ ਭਾਈ ਥਾਣਾ ਸਮਾਲਸਰ ਜਿਲਾ ਮੋਗਾ ਦੱਸਿਆ। ਉਕਤ ਔਰਤ ਨੂੰ ਏਐਸਆਈ ਮਨੋਹਰ ਲਾਲ ਨੇ ਆਪਣੀ ਅਤੇ ਸਾਥੀ ਕਰਮਚਾਰੀਆ ਦੀ ਪਹਿਚਾਣ ਕਰਵਾ ਕੇ ਐਨ,ਡੀ,ਪੀ,ਐਸ ਐਕਟ ਦੀ ਧਾਰਾ ਤਹਿਤ 255 ਗ੍ਰਾਮ ਹੈਰੋਇਨ ਸਮੇਤ ਗਿਫਤਾਰਰ ਕੀਤਾ ਗਿਆ






