ਕੀ ਨਗਰ ਕੌਂਸਲ ਧਨੌਲਾ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹੈ?

Spread the love
ਧਨੌਲਾ, 6 ਜੁਲਾਈ (ਸੁਖਰਾਜ ਚਹਿਲ) ਨਗਰ ਕੌਂਸਲ ਧਨੌਲਾ ਦੇ ਅਧਿਕਾਰੀਆਂ ਦੀ ਅਣਦੇਖੀ ਕਾਰਨ ਜਿੱਥੇ ਸ਼ਹਿਰ ਨਿਵਾਸੀਆਂ ਦੀਆਂ ਸਮੱਸਿਆਂਵਾਂ ਨੂੰ ਅੱਖੋਂ ਪਰੋਖੇ ਕਰਕੇ ਰੱਬ ਆਸਰੇ ਛੱਡਿਆ ਹੋਇਆ ਹੈ, ਉੱਥੇ ਕਥਿਤ ਭ੍ਰਿਸ਼ਟਾਚਾਰ ਕਰਨ ਕਰਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ ਜਿਸ ਦੀ ਮਿਸਾਲ ਪਿਛਲੇ ਦਿਨੀਂ ਇਕ ਠੇਕੇਦਾਰ ਵੱਲੋਂ ਨਗਰ ਕੌਂਸਲ ਦੇ ਕਰਮਚਾਰੀ ਨੂੰ ਰਿਸ਼ਵਤ ਦਿੰਦਿਆਂ ਵਿਜੀਲੈਂਸ ਬਿਊਰੋ ਨੂੰ ਫੜਾਇਆ ਸੀ। ਹੁਣ ਇਕ ਹੋਰ ਸ਼ਹਿਰ ਨਿਵਾਸੀਆਂ ਦੀ ਸਮੱਸਿਆ ਕਿ ਸੀਵਰੇਜ ਹੌਲ਼ਾ ਦੇ ਢੱਕਣ ਕਈ ਮੁੱਖ ਰਸਤਿਆਂ ਤੇ ਗਲੀ ਮੁਹੱਲਿਆਂ ਵਿੱਚ ਟੁੱਟੇ ਤੇ ਉੱਚੇ ਨੀਵੇਂ ਹੋਣ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਆਈ ਹੈ, ਜਿੱਥੇ ਕਿ ਕਿਸੇ ਸਮੇਂ ਵੀ ਕੋਈ ਦੁਰਘਟਨਾ ਵਾਪਰ ਸਕਦੀ ਹੈ। ਸਾਡੇ ਇਸ ਪ੍ਰਤੀਨਿਧੀ ਵੱਲੋਂ ਸ਼ਹਿਰ ਦੇ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਬੱਸ ਸਟੈਂਡ ਤੋਂ ਮੁੱਖ ਬਾਜ਼ਾਰ ਵਿੱਚੋਂ ਦੀ ਸ਼ਹਿਰ ਨੂੰ ਦਾਖ਼ਲ ਹੁੰਦੇ ਰਸਤੇ ਸ਼ਿਵ ਮੰਦਰ ਵਾਲੀ ਗਲੀ ਦੇ ਜਿੱਥੇ ਕਿ ਵਸੋਂ ਵਾਲਾ ਏਰੀਆ ਹੈ ਉੱਥੇ ਮੁੱਖ ਰਸਤੇ ਦੇ ਐਨ ਵਿਚਕਾਰ ਸੀਵਰੇਜ ਹੌਲ਼ਾ ਦਾ ਢੱਕਣ ਬੁਰੀ ਤਰ੍ਹਾਂ ਚਕਨਾਚੂਰ ਹੋਇਆ ਪਿਆ ਹੈ ਜੋ ਛੋਟੇ ਛੋਟੇ ਟੁਕੜੇ ਜੋੜਕੇ ਸੀਵਰੇਜ ਹੌਲ ਢਕਿਆ ਹੋਇਆ ਜਿੱਥੇ ਕਿ ਕਿਸੇ ਸਮੇਂ ਕੋਈ ਦੁਰਘਟਨਾ ਵਾਪਰ ਸਕਦੀ ਹੈ ਜੇਕਰ ਕੋਈ ਬੱਚਾ ਉਸ ਉੱਪਰ ਦੀ ਲੰਗਣ ਲੱਗਿਆ ਤਾਂ ਉਹ ਗਟਰ ਦੇ ਵਿਚ ਡਿੱਗ ਸਕਦਾ ਹੈ। ਇਸਦੇ ਨਾਲ ਹੀ ਨਵੀਂ ਬਸਤੀ, ਕੋਟੀਆ ਮੁਹੱਲਾ ਦੇ ਵਿਚ ਵੀ ਇਸੇ ਤਰ੍ਹਾਂ ਦਾ ਹੀ ਹਾਲ ਹੈ। ਇਕ ਥਾਂ ‘ਤੇ ਤਾਂ ਨਾਲੀ ਉੱਪਰ ਦੀ ਪੁਲੀ ਦੇ ਟੋਟੇ ਜੋੜਕੇ ਸਿਰਫ਼ ਖ਼ਾਨਾਪੂਰਤੀ ਕੀਤੀ ਹੋਈ ਹੈ ਉਸ ਰਸਤੇ ਤੇ 24 ਘੰਟੇ ਸਾਇਕਲ, ਸਕੂਟਰ, ਮੋਟਰਸਾਈਕਲ, ਕਾਰਾਂ, ਟ੍ਰੈਕਟਰ-ਟਰਾਲੀਆਂ ਤੋਂ ਇਲਾਵਾ ਕੰਮਾਂ ਕਾਰਾਂ ਤੋਂ ਆਉਂਦੀ ਆਮ ਪਬਲਿਕ ਦਾ ਗੁਜ਼ਰਨਾ ਰਹਿੰਦਾ ਹੀ ਹੈ ਜੋ ਕਿ ਬੜੀ ਹੀ ਧਿਆਨ ਨਾਲ ਲੰਘਦੇ ਹਨ। ਉੱਚੇ ਨੀਵੇਂ ਹੌਲਾਂ ਦੇ ਢੱਕਣਾ ਕਰਕੇ ਅਕਸਰ ਹੀ ਛੋਟੇ ਮੋਟੇ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਸ਼ਹਿਰ ਅੰਦਰ ਇਹ ਵੀ ਚਰਚਾ ਹਰ ਗਲੀ ਮੁਹੱਲੇ ਵਿੱਚ ਚਲਦੀ ਹੈ ਕਿ ਨਗਰ ਕੌਂਸਲ ਧਨੌਲਾ ਨੇ ਕੁੱਝ ਮਹੀਨੇ ਪਹਿਲਾਂ ਸ਼ਹਿਰ ਅੰਦਰ ਸੀਵਰੇਜ਼ ਦੀ ਸਾਫ਼ ਸਫ਼ਾਈ ਤੇ ਸਾਂਭ ਸੰਭਾਲ ਲਈ ਕਥਿਤ ਕਰੀਬ ਇਕ ਕਰੋੜ ਰੁਪਏ ਖਰਚ ਕੀਤੇ ਸਨ ? ਪਰ ਹਾਲ ਫਿਰ ਵੀ ਜਿਓਂ ਦਾ ਤਿਓ ਕਿਓਂ ਹੈ। ਇਸ ਤੋਂ ਇਲਾਵਾ ਹਲਕਾ ਬਰਨਾਲਾ ਦੀ ਹੋਈ ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ 20 ਕਰੋੜ ਰੁਪਏ ਨਗਰ ਕੌਂਸਲ ਧਨੌਲਾ ਨੂੰ ਦਿੱਤੇ ਸਨ ਤਾਂ ਜੋ ਸ਼ਹਿਰ ਦਾ ਪੂਰਨ ਰੂਪ ਵਿੱਚ ਵਿਕਾਸ ਹੋ ਸਕੇ ਪਰ ਨਗਰ ਕੌਂਸਲ ਵੱਲੋਂ ਉਸ 20 ਕਰੋੜ ਰੁਪਏ ਦੇ ਨਾਲ ਵਿਕਾਸ ਦੇ ਜੋ ਕੰਮ ਸ਼ੁਰੂ ਕੀਤੇ ਹਨ ਉਹਨਾਂ ਵਿੱਚ ਸ਼ਰਤਾਂ ਉਨਸਾਰ ਸਬੰਧਤ ਠੇਕੇਦਾਰਾਂ ਵੱਲੋਂ ਘਟੀਆ ਮਟੀਰੀਅਲ ਵਰਤਣ ਸਬੰਧੀ ਨਾ ਤਾਂ ਨਗਰ ਕੌਂਸਲ ਦੇ ਕਿਸੇ ਅਧਿਕਾਰੀ ਜਾਂ ਫਿਰ ਪ੍ਰਧਾਨਗੀ ਦੀ ਕੁਰਸੀ ‘ਤੇ ਬੈਠੇ ਸਿਆਸੀ ਆਗੂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਇਸ ਦੀ ਸ਼ਿਕਾਇਤ ਸ਼ਹਿਰ ਨਿਵਾਸੀਆਂ ਨੇ ਵਿਜੀਲੈਂਸ ਬਿਊਰੋ ਨੂੰ ਕੀਤੀ ਹੋਈ ਹੈ। ਸ਼ਹਿਰ ਨਿਵਾਸੀਆਂ ਨੇ ਪੰਜਾਬ ਸਰਕਾਰ, ਇਸ ਹਲਕੇ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਾਬਕਾ ਕੈਬਨਿਟ ਮੰਤਰੀ ਅਤੇ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ਼ਹਿਰ ਲਈ ਭੇਜੀ ਐਨੀ ਵੱਡੀ ਗ੍ਰਾਂਟ ਸਰਕਾਰੀ ਸ਼ਰਤਾਂ ਉਨਸਾਰ ਇਮਾਨਦਾਰੀ ਨਾਲ ਲਗਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਨ ਅਤੇ ਵਿਜੀਲੈਂਸ ਬਿਊਰੋ ਜੋ ਅਧਿਕਾਰੀਆਂ ਜਾਂ ਫਿਰ ਕੋਈ ਠੇਕੇਦਾਰ ਕੁਤਾਹੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਜੋ ਭਗਵੰਤ ਮਾਨ ਦੀ ਸਰਕਾਰ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਾ ਕਰ ਸਕੇ। ਬਾਕੀ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਹੁਣ ਇਸ ਵੱਲ ਕਿਨਾ ਧਿਆਨ ਦਿੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਦੇ ਈ.ਓ. ਧਨੌਲਾ
ਜਦੋਂ ਇਸ ਸਬੰਧੀ ਨਗਰ ਕੌਂਸਲ ਧਨੌਲਾ ਦੇ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਨਾਲ ਗੱਲਬਾਤ ਕਰਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਹਰ ਵਾਰ ਦੀ ਤਰ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਦੱਸਣਯੋਗ ਹੈ ਕਿ ਨਗਰ ਕੌਂਸਲ ਧਨੌਲਾ ਦੇ ਕਾਰਜ ਸਾਧਕ ਅਫ਼ਸਰ ਫੋਨ ਨਾ ਚੁੱਕਣ ਵਜੋਂ ਪ੍ਰਸਿੱਧੀ ਖੱਟਦੇ ਰਹਿੰਦੇ ਹਨ, ਭਾਵੇਂ ਉਹਨਾਂ ਨਾਲ ਕੋਈ ਵੀ ਸ਼ਹਿਰੀ ਵਿਅਕਤੀ ਨੇ ਸ਼ਹਿਰ ਦੀ ਕੋਈ ਸਮੱਸਿਆ ਬਾਰੇ ਗੱਲ ਕਰਨੀ ਹੋਵੇ ਤਾਂ ‌ਉਹ ਕਦੇ ਵੀ ਕਿਸੇ ਦਾ ਫੋਨ ਨਹੀਂ ਚੱਕਦੇ ਹਨ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਚਾਹੀਦਾ ਹੋ ਕੇ ਅਜਿਹੇ ਅਧਿਕਾਰੀਆਂ ਦਾ ਇੱਥੋਂ ਤਬਾਦਲਾ ਕਿਸੇ ਹੋਰ ਪਾਸੇ ਕੀਤਾ ਜਾਵੇ ਅਤੇ ਕੋਈ ਚੰਗੇ ਅਫਸਰਾਂ ਨੂੰ ਧਰਾਉਣ ਲਾ ਲਿਆਂਦਾ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਦੀ ਸਮੱਸਿਆ ਨੂੰ ਨੇੜੇ ਤੋਂ ਸਮਝਿਆ ਤੇ ਹੱਲ ਕੀਤਾ ਜਾ ਸਕੇ।
  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *