ਹਿਮਾਚਲ ਦੀ ਧੀ ਤੇ ਪੰਜਾਬੀਆਂ ਦੀ ਲਾਡੋ-ਰਾਣੀ ਲੇਖਿਕਾ ਸ਼ਿਵਾਨੀ ਚੌਧਰੀ 

Spread the love
ਪੰਜਾਬੀ ਨੂੰ ਦਿਲੋਂ ਪਿਆਰ ਕਰਨ ਵਾਲੀ ਅਤੇ ਜਿਸ ਨੂੰ ਪੰਜਾਬ ਦੇ ਲੋਕ ਧੀਆਂ ਵਾਂਗ ਪਿਆਰ ਦੇ ਰਹੇ ਹਨ। ਪੰਜਾਬੀ ਲੇਖਕਾਂ ‘ਚ ਜਿਸ ਨੂੰ ਲਾਡੋ ਰਾਣੀ ਵੀ ਕਿਹਾ ਜਾਂਦਾ ਹੈ,ਅਸੀਂ ਗੱਲ ਕਰ ਰਹੇ ਹਾਂ ਸ਼ਿਵਾਨੀ ਚੌਧਰੀ ਦੀ। ਜੋ ਰਹਿੰਦੀ ਭਾਵੇਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਸ਼ਹਿਰ ‘ਚ ਹੈ ਪਰ ਰੂਹ ਪੰਜਾਬੀ ਬੋਲੀ ਵਿਚ ਵਸਦੀ ਹੈ। ਸਾਦਗੀ ਦੀ ਮੂਰਤ, ਮਾਪਿਆਂ ਦੀ ਵੱਡੀ ਧੀ ਜੋ ਭਰਾਵਾਂ ਤੋਂ ਬਿਨਾਂ ਹੋਣ ਦੇ ਬਾਵਜੂਦ ਹੌਂਸਲੇ ਨਾਲ ਜੀ ਰਹੀ ਹੈ। ਮਾਪਿਆਂ ਵਲੋਂ ਮਿਲੇ ਸੰਸਕਾਰ ਉਸ ਦੀ ਜਿੰਦਗੀ ਦੀ ਨੀਹ ਹਨ, ਜਿਨ੍ਹਾਂ ਨੂੰ ਉਹ ਦਿਲੋਂ ਮੰਨਦੀ ਤੇ ਨਿਭਾਉਂਦੀ ਹੈ। ਜਿਹੜਾ ਵੀ ਪਿਆਰ ਨਾਲ ਗੱਲ ਕਰੇ, ਉਸ ਨੂੰ ਆਪਣੇ ਵਰਗਾ ਹੀ ਜਾਣਦੀ ਹੈ।
1996 ਦੀ ਲੋਹੜੀ ਵਾਲੀ ਰਾਤ ਨੂੰ ਹਿਮਾਚਲ ਪ੍ਰਦੇਸ਼ ‘ਚ ਕਾਂਗੜਾ ਸ਼ਹਿਰ ਦੇ ਪਿੰਡ ਬਾਗਰੂ ਵਿਖੇ ਜਨਮ ਲੈਣ ਵਾਲੀ ਸ਼ਿਵਾਨੀ ਦਾਦਕੀਆਂ ਨਾਨਕਿਆਂ ਦੀ ਲਾਡਲੀ ਧੀ ਅਤੇ ਜਿਸ ਦਾ ਭੂਆ ਨੇ ਨਾਂ ਰੱਖਿਆ ਸ਼ਾਲੂ ਤੇ ਮਾਸੀ ਨੇ ਸ਼ਿਵਾਨੀ। ਧੀਆਂ ਨੂੰ ਕੁੱਖ ‘ਚ ਹੀ ਮਾਰਨ ਵੇਲਿਆਂ ਸਮੇਂ ਦੋਹਤੀ ਤੇ ਪੋਤੀ ਦੇ ਆਉਣ ਦੀ ਖੁਸ਼ੀ ‘ਚ ਜਿੱਥੇ ਦਾਦੀ ਵਲੋਂ ਕਿੰਨਰਾਂ ਨੂੰ ਖੁਸ਼ੀ ਨਾਲ ਨੇਕ ਦਿੱਤੀ ਗਈ ਉੱਥੇ ਹੀ ਨਾਨਾ – ਨਾਨੀ ਨੇ ਪਿੰਡ ਵਿੱਚ ਚਣੇ ਦੇ ਲੱਡੂ ਵੀ ਵੰਡੇ।
ਕੱਚਾ ਘਰ ਹੋਣ ਕਰਕੇ ਸ਼ਿਵਾਨੀ ਨੂੰ ਮਾਂ ਅਤੇ ਭੈਣ ਸਮੇਤ ਪਿਉ ਆਪਣੇ ਨਾਲ ਲੁਧਿਆਣੇ ਪੰਜਾਬ ਲੈ ਜਾਂਦਾ ਹੈ। ਜਿਥੇ ਸ਼ਿਵਾਨੀ ਚੌਧਰੀ ਆਪਣੀ ਮੁੱਢਲੀ ਪੜ੍ਹਾਈ ਕਰਦੀ ਹੈ। ਬਾਹਰਵੀਂ ਕਰਨ ਤਕ ਪੰਜਾਬੀ ਮਾਂ ਬੋਲੀ ਨਾਲ ਇਨ੍ਹਾਂ ਪਿਆਰ ਪੈ ਜਾਂਦਾ ਹੈ ਕਿ ਜਦੋਂ ਉਸ ਨੂੰ ਵਾਪਿਸ ਹਿਮਾਚਲ ਆਉਣਾ ਪੈਂਦਾ ਹੈ ਤਾਂ ਪਹਾੜੀ ਭਾਸ਼ਾ ਵਾਲਾ ਮਾਹੌਲ ਬੜਾ ਹੀ ਅਜੀਬ ਲੱਗਦਾ ਹੈ। ਜਦੋਂ ਸ਼ਿਵਾਨੀ ਚੌਧਰੀ ਹਿਮਾਚਲ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਵਿੱਚ ਪੜ੍ਹਾਈ ਸ਼ੁਰੂ ਕਰਦੀ ਹੈ ਤਾਂ ਲੋਕਾਂ ਦੇ ਮਿਹਣੇ ਪਿਉ ਨੂੰ ਮਿਲਦੇ ਕਿ ਤੇਰੀ ਤਾਂ ਕੁੜੀ ਹੈ , ਕਿਉੰ ਪੜ੍ਹਾਉਂਦਾ ਪਿਆ , ਆਖ਼ਿਰ ਤਾਂ ਘਰ ਦਾ ਹੀ ਕੰਮ ਕਰਨਾ ਪੈਣਾ। ਪਿਉ ਨੇ ਲੋਕਾਂ ਦੇ ਤਾਣੀਆਂ ਨੂੰ ਨਜ਼ਰ-ਅੰਦਾਜ਼ ਕੀਤਾ ਤੇ ਕਿਹਾ,ਇਹ ਮੇਰੀ ਧੀ ਨਹੀਂ ਇਹ ਮੇਰਾ ਪੁੱਤਰ ਹੈ। ਸ਼ਿਵਾਨੀ ਦੇ ਪਿਤਾ ਨੇ ਆਪ ਗ਼ਰੀਬੀ ਸਹਿਣ ਕੀਤੀ ਪਰ ਕੁੜੀ ਨੂੰ ਪੜ੍ਹਾਉਂਦੇ ਗਏ।
ਇੱਕ ਦਿਨ ਸ਼ਿਵਾਨੀ ਨੂੰ ਅਚਾਨਕ ਸੁਣਨ ਨੂੰ ਮਿਲਦਾ ਕਿ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਵਿੱਚ ਪੰਜਾਬੀ ਅਤੇ ਡੋਗਰੀ ਵਿਭਾਗ ਆ ਗਿਆ ਹੈ । ਸ਼ਿਵਾਨੀ ਤਾਂ ਖੁਸ਼ ਹੋ ਗਈ ਵਾਹ ਮੇਰਿਆ ਰੱਬਾ ,ਮੇਰੀ ਪੰਜਾਬੀ ਮਾਂ ਬੋਲੀ ਮੇਰੇ ਕੋਲ ਆ ਗਈ । ਵਿਭਾਗ ਦੇ ਅਧਿਆਪਕ ਡਾ.ਨਰੇਸ਼ ਕੁਮਾਰ ਜੀ ਤੇ , ਡਾ. ਹਰਜਿੰਦਰ ਸਿੰਘ ਜੀ ਹੁੰਦੇ ਹਨ । ਸ਼ਿਵਾਨੀ ਦਾ ਵੀ ਜੀ ਕਰਦਾ , ਕਿ ਮੈਂ ਪੰਜਾਬੀ ‘ਚ ਮਾਸਟਰ ਕਰਾਂ ,ਲੇਕਿਨ ਘਰ ਦੀਆਂ ਮਜ਼ਬੂਰੀਆਂ ਨੂੰ ਵੇਖ਼ ਕੇ ਉਸ ਨੂੰ ਘਰ ਦੇ ਮਨਾ ਕਰ ਦਿੰਦੇ ਹਨ । ਇੱਕ ਦਿਨ ਪੰਜਾਬੀ ਦੇ ਅਧਿਆਪਕ ਡਾ. ਨਰੇਸ਼ ਕੁਮਾਰ ਜੀ ਕਹਿੰਦੇ ਪੁੱਤਰ ਤੈਂਨੂੰ ਪੰਜਾਬੀ ਆਉਂਦੀ ਮਾਸਟਰ ਪੰਜਾਬੀ ਕਰ ਲੈ । ਪਰ ਸ਼ਿਵਾਨੀ ਚੌਧਰੀ ਆਪਣੇ  ਹਾਲਾਤਾਂ ਨੂੰ ਦਸਦੀ ਹੋਈ ਮਨਾ ਕਰ ਦਿੰਦੀ ਹੈ । ਡਾ. ਨਰੇਸ਼ ਕੁਮਾਰ ਜੀ ਅਧਿਆਪਕ ਦਾ ਫ਼ਰਜ ਨਿਭਾਉਂਦੇ ਹੋਏ ਸ਼ਿਵਾਨੀ ਦੇ ਪਿਤਾ ਨਾਲ ਜਦ ਗੱਲ ਕਰਦੇ ਅੱਜ ਤੋਂ ਸ਼ਿਵਾਨੀ ਮੇਰੀ ਵੀ ਧੀ ਹੈ, ਤੇ ਮੇਰੀ ਸਟੂਡੈਂਟ ਵੀ ਮੈਂ ਇਸਦਾ ਖ਼ਰਚਾ ਕਰਦਾ ਹਾਂ। ਇਸ ਤਰ੍ਹਾਂ ਪਹਿਲੇ ਸਮੈਸਟਰ ਦੀ ਫੀਸ ਖੁਦ ਡਾ. ਨਰੇਸ਼ ਕੁਮਾਰ ਜੀ ਭਰਦੇ ਹਨ ਅਤੇ ਜਿੰਨ੍ਹਾਂ ਦੀ ਬਦੋਲਤ ਇਸ ਕੁੜੀ ਦੀ ਪੰਜਾਬੀ ਵਿਚ ਮਾਸਟਰ ਹੋ ਜਾਂਦੀ  ਹੈ।
ਸ਼ਿਵਾਨੀ ਚੌਧਰੀ ਨੇ ਜਦੋਂ ਪੰਜਾਬੀ ਵਿਚ ਮਾਸਟਰ ਕੀਤਾ, ਤਾਂ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਦੀ ਸ਼ੌਕੀਨ ਬਣ ਗਈ। ਸਭ ਤੋਂ ਪਹਿਲੀ ਕਿਤਾਬ ਕਰਮ ਸਿੰਘ ਜ਼ਖਮੀ ਦੀ ਹੱਥ ਵਿੱਚ ਆਈ। ਆਹਿਸਤਾ-ਆਹਿਸਤਾ ਪੰਜਾਬੀ ਲੇਖਕਾਂ ਲਈ ਪਿਆਰ ਹੋਰ ਵੀ ਵਧਦਾ ਗਿਆ। ਜਦੋਂ ਵੀ ਕੋਈ ਨਵੀਂ ਕਿਤਾਬ ਪੰਜਾਬ ਤੋਂ ਆਉਂਦੀ, ਉਹ ਮਾਂ ਨੂੰ ਆਖਦੀ, “ਮਾਂ, ਮੱਥੇ ਲਾ ਕੇ ਖੋਲ੍ਹੀਏ, ਰੱਬ ਹੋਰ ਤਰੱਕੀ ਦੇਵੇ।” ਸਮੇਂ ਦੇ ਨਾਲ ਉਸ ਦੀਆਂ ਲਿਖੀਆਂ ਸਮੀਖਿਆਵਾਂ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਛਪਣ ਲੱਗ ਪਈਆਂ।
ਸ਼ਿਵਾਨੀ ਚੌਧਰੀ ਨੂੰ ਅੱਗੇ ਵਧਾਉਣ ਵਿੱਚ ਸਭ ਤੋਂ ਵੱਡਾ ਹਿੱਸਾ ਉਸ ਦੇ ਪਿਉ ਦਾ ਸੀ। ਜਦੋਂ ਲੋਕਾਂ ਨੇ ਕਿਹਾ, “ਕੁੜੀ ਦਾ ਵਿਆਹ ਕਰ ਦੇ,” ਪਿਉ ਨੇ ਆਖਿਆ, “ਪੜ੍ਹ ਰਹੀ ਹੈ, ਪੜ੍ਹਨ ਦਿਓ, ਵਿਆਹ ਵੀ ਕਰ ਦੇਵਾਂਗੇ।” ਉਹ ਧੀ ਨੂੰ ਹੌਂਸਲਾ ਦਿੰਦਾ, “ਲੋਕਾਂ ਦੀਆਂ ਗੱਲਾਂ ਨੂੰ ਦਿਲ ‘ਤੇ ਨਾ ਲਿਆ ਕਰ।”
ਦੂਜਾ ਮਜ਼ਬੂਤ ਸਾਥ ਮਿਲਿਆ ਡਾ. ਨਰੇਸ਼ ਕੁਮਾਰ ਜੀ ਵਲੋਂ, ਜੋ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ‘ਚ ਪੰਜਾਬੀ ਵਿਭਾਗ ਦੇ ਮੁੱਖੀ ਹਨ। ਉਹ ਹਰ ਮੋੜ ‘ਤੇ ਗੁਰੂ ਤੇ ਪਿਉ ਵਾਂਗ ਸ਼ਿਵਾਨੀ ਦੇ ਨਾਲ ਖੜੇ ਰਹੇ। ਕਹਿੰਦੇ, “ਪੁੱਤਰ, ਹਾਰ ਨਹੀਂ ਮੰਣੀ, ਮੁਸੀਬਤਾਂ ਹੀ ਅਸਲ ਰਸਤੇ ਬਣਾਉਂਦੀਆਂ ਹਨ।”
ਮਾਂ ਦੀਆਂ ਦੁਆਵਾਂ, ਪਿਉ ਦੀ ਹਿਮਤ ਅਤੇ ਗੁਰੂ ਦੀ ਰਹਿਮਤ ਨਾਲ, ਸ਼ਿਵਾਨੀ ਬਿਨਾਂ ਕਿਸੇ ਲੇਖਕ ਨੂੰ ਮਿਲੇ, ਹਰ ਪੰਜਾਬੀ ਲੇਖਕ ਦੀ ਲਾਡੋ ਬਣ ਗਈ।
✍️ ਬਲਦੇਵ ਸਿੰਘ ਬੇਦੀ
      ਜਲੰਧਰ
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *