ਕਾਂਗਰਸ ਹੀ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਸਕਦੀ ਹੈ- ਕਾਕਾ ਲੋਹਗੜ੍ਹ

Spread the love
ਧਰਮਕੋਟ,  ਹਰਜੀਤ ਸਿੰਘ ਬਹਿਲ –  ਕਾਂਗਰਸ ਪਾਰਟੀ ਦੇ ਸਾਬਕਾ ਹਲਕਾ ਵਿਧਾਇਕ ਮੋਜੂਦਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦੇ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਵੱਲੋਂ ਕੂੜ ਚੋਣਵੇਂ ਪੱਤਰਕਾਰਾਂ ਦੇ ਨਾਲ ਗਲਬਾਤ ਕਰਦਿਆਂ ਹੋਇਆਂ ਕਿਹਾ ਕਿ ਅੱਜ ਦਾ ਨੌਜਵਾਨ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਕਿਉਂਕਿ ਕਿ ਨੋਜਵਾਨਾਂ ਦੇ ਕਾਂਗਰਸ ਪਾਰਟੀ ਦੇ ਵਿੱਚ ਆਉਣ ਨਾਲ ਕਾਂਗਰਸ ਪਾਰਟੀ ਅੱਗੇ ਨਾਲੋਂ ਵੱਧ ਮਜ਼ਬੂਤ ਹੋਈ ਹੈ ਕਿਉਂਕਿ ਨੋਜਵਾਨ ਵਰਗ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਇਆ ਹੈ ਅਤੇ ਕਾਂਗਰਸ ਪਾਰਟੀ ਨਾਲ ਜੁੜ ਰਿਹਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜੋ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਂ ਸਕਦੀ ਹੈ ਇਸ ਮੌਕੇ ਤੇ ਯੂਥ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੋਹਣ ਸਿੰਘ ਖੇਲਾ ਨੇ ਕਿਹਾ ਕਿ ਜਦੋਂ ਜਦੋਂ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਨੇ ਕੇਂਦਰ ਵਿੱਚ ਸਰਕਾਰ ਬਣਾਈ ਉਦੋਂ ਉਦੋਂ ਦੇਸ਼ ਨੇ ਤਰੱਕੀ ਕੀਤੀ ਹੈ ਦੇਸ਼ ਅਜ਼ਾਦ ਹੋਣ ਤੋਂ ਲੈਕੇ 2014 ਤੱਕ ਦੇਸ਼ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦਾ ਰਿਹਾ ਪਰੰਤੂ ਅਫਸੋਸ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਆਈ ਦੇਸ਼ ਪਿੱਛੇ ਚਲਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦਿਆਂ ਹੋਇਆਂ ਗੁਰਚਰਨ ਸਿੰਘ ਠੂਠਗੜ ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 11 ਸਾਲਾਂ ਦੇ ਸ਼ਾਸ਼ਨ ਵਿੱਚ ਗਰੀਬ ਹੋਰ ਗਰੀਬ ਹੁੰਦਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੂੜ ਕੁ ਦੋਸਤਾਂ ਨੂੰ ਹੋਰ ਮਜ਼ਬੂਤ ਬਨਾਉਣ ਲਈ ਅਣਥੱਕ ਮਿਹਨਤ ਕਰਦਿਆਂ ਹੋਇਆ ਕਿਹਾ ਕਿ ਮੇਰੇ ਭਾਰਤ ਵਾਸਿਉ ਮੈਂ ਤੁਹਾਡਾ ਖੂਨ ਚੁਸਣ ਲਈ ਹਰ ਇੱਕ ਹੱਥ ਕੰਡਾ ਵਰਤਨਾ ਯਕੀਨੀ ਬਣਵਾਵਾਂਗਾ ਇਸ ਮੌਕੇ ਤੇ ਮਨਜੀਤ ਸਿੰਘ ਮਿਸਤਰੀ ਠੂਠਗੜ੍ਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਸਰ ਹੀ ਆਪਣੇ ਭਾਸ਼ਣਾ ਦੇ ਵਿੱਚ ਕਿਹਾ ਕਰਦੇ ਸਨ ਕਿ ਸਭ ਦੇ ਅੱਛੇ ਦਿਨ ਆਉਣਗੇ,ਕੀ ਆ ਗਏ ਕੀ ਸਭ ਦੇ ਖਾਤੀਆ ਦੇ ਵਿੱਚ 15-15- ਲੱਖ ਆ ਗਏ ਕੀ ਮਹਿੰਗਾਈ ਘੱਟ ਹੋ ਗਈ ਕੀ ਨੋਜਵਾਨਾਂ ਨੂੰ ਨੋਕਰੀਆ ਮਿਲ ਗਈਆਂ ਕੀ ਡਾਲਰ ਦਾ ਰੇਟ ਘੱਟ ਹੋਇਆਂ ਨਹੀਂ ਸਗੋਂ ਸਾਡਾ ਰੁਪਈਆ ਕੰਮਜ਼ੋਰ ਹੋ ਗਿਆ ਅਤੇ ਡਾਲਰ ਮਜ਼ਬੂਤੀ ਫ਼ੜ ਗਿਆ ਪ੍ਰਧਾਨ ਧੀਰਜ ਕੁਮਾਰ ਗਰੋਵਰ ਨੇ ਪ੍ਰੈਸ ਦੇ ਨਾਲ ਗਲਬਾਤ ਕਰਦਿਆਂ ਹੋਇਆਂ ਕਿਹਾ ਕਿ ਮੋਦੀ ਜੀ ਅਕਸਰ ਕਿਹਾ ਕਰਦੇ ਸਨ ਕਿ ਕਾਲਾ ਧਨ ਵਾਪਸ ਲਿਆਉਣਾ ਸਾਡੀ ਸਭ ਤੋਂ ਪਹਿਲੀ ਪ੍ਰਾਥਮਿਕਤਾ ਹੋਵੇਗੀ ਕਾਲਾ ਧਨ ਤਾਂ ਭਾਰਤ ਵਾਪਸ ਕੀ ਆਉਣਾ ਉਲਟਾ ਮੋਦੀ ਰਾਜ ਦੇ ਵਿੱਚ 300% ਹੋਰ ਵੱਧ ਗਿਆ ਇਸ ਤੋਂ ਸਾਬਤ ਹੁੰਦਾ ਹੈ ਇਹ ਸਾਰਾ ਕਾਲਾ ਧਨ ਬੀਜੇਪੀ ਵਾਲਿਆਂ ਦਾ ਹੀ ਹੈ ਮੋਦੀ ਸਾਹਿਬ ਕਹਿੰਦੇ ਹੁੰਦੇ ਸਨ ਕਿ 2022 ਤੱਕ ਟਰੇਨਾਂ ਅਜਿਹੀਆਂ ਚਲਾਵਾਂਗੇ ਕੇ ਕੋਈ ਐਕਸੀਡੈਂਟ ਨਾਂ ਹੋਵੇ ਉਲਟਾ ਐਕਸੀਡੈਂਟ ਅੱਗੇ ਨਾਲੋਂ ਵੀ ਵੱਧ ਗਏ ਅਤੇ ਕੋਈ ਸੁਣਵਾਈ ਨਹੀਂ ਕੀ ਮੋਦੀ ਸਰਕਾਰ ਨੇ ਅੱਤਵਾਦ ਖਤਮ ਕਰ ਦਿੱਤਾ ਨਹੀਂ ਹੁਣ ਤਾਂ ਅੱਤਵਾਦੀ ਅਰਾਮ ਦੇ ਨਾਲ ਸਾਡੇ ਦੇਸ਼ ਅੰਦਰ ਆਉਂਦੇ ਹਨ ਅਤੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ ਅਰਾਮ ਨਾਲ ਵਾਪਸ ਆਪਣੇ ਟਿਕਾਣਿਆਂ ਤੇ ਪਹੁੰਚ ਕੇ ਜਸ਼ਨ ਮਨਾਉਂਦੇ ਹਨ ਕੀ ਮੋਦੀ ਸਰਕਾਰ ਨੇ ਉਹਨਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਨਹੀਂ ਗੁਰਪਿੰਦਰ ਸਿੰਘ ਚਾਹਲ ਸਾਬਕਾ ਐਮ ਸੀ ਨੇ ਮੋਦੀ ਸਰਕਾਰ ਤੇ ਵੱਡਾ ਸਿਆਸੀ ਹਮਲਾ ਕਰਦਿਆਂ ਹੋਇਆਂ ਕਿਹਾ ਕਿ ਮੋਦੀ ਸਰਕਾਰ ਦੇ ਅੱਛੇ ਦਿਨਾਂ ਵਿੱਚ 28000 ਹਜ਼ਾਰ ਵਾਲਾ ਸੋਨਾ 98000 ,400 ਵਾਲਾ ਸਿਲਿੰਡਰ 900 ਵਿੱਚ 60 ਰੁਪਏ ਲੀਟਰ ਪੈਟਰੋਲ ਜੋ ਕਿ ਹੁਣ 100 ਰੁਪਏ ਵਿੱਚ 60 ਹਜਾਰ ਰੁਪਏ ਵਾਲੀ ਬਾਈਕ ਲੱਖ ਰੁਪਏ ਵਿੱਚ 56 ਰੁਪਏ ਵਾਲਾ ਡਾਲਰ 84 ਵਿੱਚ ਹੋ ਗਿਆ ਇਹ ਹਨ ਮੋਦੀ ਸਰਕਾਰ ਦੇ ਅੱਛੇ ਦਿਨ ਅਖੀਰ ਵਿੱਚ ਆਈ ਹੋਈ ਪ੍ਰੈਸ ਨੂੰ ਜੀ ਆਇਆਂ ਨੂੰ ਕਹਿੰਦਿਆਂ ਹੋਇਆਂ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਨੇ ਵੀਕ ਦੋ ਲਫਜ਼ਾਂ ਦੇ ਵਿੱਚ ਮੋਦੀ ਸਰਕਾਰ ਨੂੰ ਘੇਰਦਿਆਂ ਹੋਇਆਂ ਕਿਹਾ ਕਿ ਮੋਦੀ ਸਰਕਾਰ ਤਾਂ ਕਹਿੰਦੀ ਸੀ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਾਂਗੇ ਆਮਦਨ ਤਾਂ ਦੁਗਣੀ ਕੀ ਕਰਨੀ ਹੈ ਉਹਨਾਂ ਉੱਪਰ ਕਾਲੇ ਕਾਨੂੰਨ ਥੋਪ ਦਿੱਤੇ ਅਤੇ ਇਹਨਾਂ ਕਾਲੇ ਕਾਨੂੰਨਾਂ ਦਾ ਜਦੋਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ ਤਾਂ ਹਰਿਆਣੇ ਦੇ ਬਾਰਡਰਾਂ ਦੇ ਉੱਪਰ ਉਹਨਾਂ ਉੱਪਰ ਅੰਨੇ ਵੱਲ ਲਾਠੀ ਚਾਰਜ ਗੰਦੇ ਪਾਣੀ ਦੀਆਂ ਵਾਛੜਾਂ ਅਤੇ ਰਬੜ ਦੀਆਂ ਗੋਲੀਆਂ ਚਲਾ ਕੇ ਨਿਹੱਥੇ ਕਿਸਾਨਾਂ ਉੱਪਰ ਜੁਲਮ ਢਾਇਆ ਗਿਆ।
  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *