ਯੂਨੀਵਰਸਿਟੀ ਕਾਲਜ ਵਿਖੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਸ਼ੁਰੂਆਤ

Spread the love
ਕਪੂਰਥਲਾ, 7 ਜੁਲਾਈ (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਜੀ ਦੀ ਅਗਵਾਈ ਹੇਠ ਕਾਲਜ ਦੇ ਈਕੋ ਕਲੱਬ ਅਤੇ    ਐੱਨਐੱਸਐੱਸ ਯੂਨਿਟ ਵੱਲੋਂ  ਵਾਤਾਵਰਨ ਸ਼ੁੱਧਤਾ ਅਤੇ ਸਾਂਭ-ਸੰਭਾਲ ਲਈ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਵਲੰਟੀਅਰਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਪੌਦੇ ਲਗਾਏ ਗਏ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿ੍ਰੰ. ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਰੁੱਖਾਂ ਤੇ ਮਾਵਾਂ ਦੀ ਜ਼ਿੰਦਗੀ ’ਚ ਖ਼ਾਸ ਅਹਿਮੀਅਤ ਹੈ। ਮਾਂ ਜਿੱਥੇ ਸਾਨੂੰ ਜਨਮ ਦਿੰਦੀ ਹੈ ਉੱਥੇ ਰੁੱਖ ਸਾਨੂੰ ਜੀਵਨ ਬਖ਼ਸ਼ਦੇ ਹਨ। ਸੋ, ਸਾਨੂੰ ਸਭ ਨੂੰ ਆਪਣੀ ਮਾਂ ਦੇ ਨਾਂ ’ਤੇ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਇਸ ਮੌਕੇ ਐੱਨਐੱਸਐੱਸ ਯੂਨਿਟ ਦੇ ਇੰਚਾਰਜ ਪ੍ਰੋ. ਕੁਲਦੀਪ ਕੌਰ   ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਪਰਵਰਿਸ਼ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਅਨੇਕਾਂ ਬੂਟੇ ਕਾਲਜ ਕੈਂਪਸ, ਗਰਾਂਊਂਡ ਤੇ ਕਾਲਜ ਦੇ ਆਲ਼ੇ ਦੁਆਲ਼ੇ ਲਗਾਏ ਜਾਣਗੇ। ‎ਇਸ ਮੁਹਿੰਮ ਦੇ ਤਹਿਤ ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਬੂਟੇ ਲਗਾਏ ।
  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *