ਬੂਥ ਲੈਵਲ ਅਫ਼ਸਰਾਂ ਨੂੰ ਦਿੱਤੀ ਸਿਖਲਾਈ

Spread the love

ਬਰਨਾਲਾ, 7 ਜੁਲਾਈ (ਬਲਵਿੰਦਰ ਆਜ਼ਾਦ):-   ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ 2 ਜੁਲਾਈ ਤੋਂ 17 ਜੁਲਾਈ ਦੌਰਾਨ ਵਿਧਾਨ ਸਭਾ ਹਲਕੇ ਦੇ ਬੀ.ਐਲ.ਓਜ਼ ਨੂੰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿੱਚ ਵਿਧਾਨ ਸਭਾ ਚੋਣ ਹਲਕਾ-103-ਬਰਨਾਲਾ ਵੱਲੋਂ 212 ਬੀ.ਐਲ.ਓਜ਼ ਨੂੰ 7 ਬੈਚਾਂ ਵਿੱਚ ਰੈਡ ਕਰਾਸ ਭਵਨ ਮੀਟਿੰਗ ਹਾਲ ਬਰਨਾਲਾ ਵਿਖੇ ਸਿਖਲਾਈ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ। ਅੱਜ ਦੂਸਰੇ ਬੈਚ ਵਿੱਚ 29 ਬੀ. ਐਲ. ਓਜ਼ ਨੂੰ ਸ੍ਰੀ ਹਰਪ੍ਰੀਤ ਸਿੰਘ ਅਟਵਾਲ ਈ ਆਰ ਓ -ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ, ਸੁਖਵਿੰਦਰ ਸਿੰਘ ਸਿੱਧੂ ਬੀ.ਡੀ.ਪੀ.ਓ. ਬਰਨਾਲਾ, ਸ੍ਰੀ ਕੁਲਦੀਪ ਸਿੰਘ, ਸ੍ਰੀ ਮਨਮੋਹਨ ਸਿੰਘ, ਸ੍ਰੀ ਪ੍ਰਿੰਸ, ਸ੍ਰੀ ਸੋਨੂੰ ਗੋਇਲ ਮਾਸਟਰ ਟ੍ਰੇਨਰਜ਼ ਵੱਲੋਂ ਉਲੀਕੇ ਗਏ ਸੈਸ਼ਨ ਅਨੁਸਾਰ ਸਿਖਲਾਈ ਦਿੱਤੀ ਗਈ। ਮਾਸਟਰ ਟ੍ਰੇਨਰਜ਼ ਵੱਲੋਂ ਬੀ.ਐਲ.ਓਜ਼ ਪਾਸੋਂ ਪੇਪਰ ਲਿਆ ਗਿਆ ਤੇ ਸਿਖਲਾਈ ਦੇ ਅੰਤ ਵਿੱਚ ਸ੍ਰੀ ਕਮਲਜੀਤ ਸਿੰਘ ਸਾਦ ਸੁਪਰਡੰਟ ਦਫਤਰ ਉਪ ਮੰਡਲ ਮੈਜਿਸਟਰੇਟ ਬਰਨਾਲਾ ਵੱਲੋਂ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸ੍ਰੀ ਨਰਪਿੰਦਰਪਾਲ ਸਿੰਘ ਸੀਨੀਅਰ ਸਹਾਇਕ, ਸ੍ਰੀ ਵਿਕਾਸ ਗੋਇਲ ਇਲੈਕਸ਼ਨ ਕਲਰਕ, ਸ੍ਰੀ ਬਰਿੰਦਰਜੀਤ ਸਿੰਘ, ਸ੍ਰੀ ਅਮਨਦੀਪ ਸਿੰਘ, ਸ੍ਰੀ ਹਰਦੀਪ ਸਿੰਘ, ਸ੍ਰੀ ਜਸਪਾਲ ਸਿੰਘ ਚੋਣ ਸਟਾਫ ਹਾਜ਼ਰ ਸਨ।

  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *