ਡਾਕ ਵਿਭਾਗ ਨੇ ਰੱਖੜੀ ਦੇ ਤਿਉਹਾਰ ਲਈ ਲਿਆਂਦੀ ਵਾਟਰ ਪਰੂਫ ਲਿਫਾਫਿਆਂ ਦੀ ਸੁਵਿਧਾ : ਸਤਿੰਦਰ ਸਿੰਘ

Spread the love
ਕੋਟਕਪੂਰਾ, 10 ਜੁਲਾਈ (ਟਿੰਕੂ ਕੁਮਾਰ) :- ਡਾਕ ਵਿਭਾਗ ਵੱਲੋਂ ਰੱਖੜੀ ਦੇ ਤਿਉਹਾਰ ਲਈ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵਾਟਰ ਪਰੂਫ ਲਿਫਾਫਿਆਂ ਦੀ ਸੁਵਿਧਾ ਮੁਹਾਇਆ ਕਾਰਵਾਈ ਜਾ ਰਹੀ ਹੈ। ਇਹ ਜਾਣਕਾਰੀ ਫਰੀਦਕੋਟ ਪੋਸਟ ਆਫਿਸ ਦੇ ਸੁਪਰਡੈਂਟ ਸਤਿੰਦਰ ਸਿੰਘ ਲਹਿਰੀ ਨੇ ਦਿੱਤੀ। ਉਹਨਾਂ ਦੱਸਿਆ ਕਿ ਡਾਕ ਵਿਭਾਗ ਵਲੋ ਰੱਖੜੀ ਦੇ ਇਨ੍ਹਾਂ ਲਿਫਾਫਿਆਂ ਨੂੰ ਵੱਡੀ ਮਾਤਰਾ ਵਿਚ ਮੁਹਾਇਆ ਕਰਵਾ ਦਿੱਤਾ ਗਿਆ ਹੈ। ਬਰਸਾਤ ਦੇ ਮੌਸਮ ਵਿਚ ਇਨ੍ਹਾਂ ਲਿਫਾਫਿਆਂ ਦੇ ਫਟਣ ਜਾ ਗਿੱਲੇ ਹੋਣ ਦਾ ਕੋਈ ਡਰ ਨਹੀਂ ਹੋਵੇਗਾ ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਮੀਂਹ ਤੋਂ ਪ੍ਰਭਾਵਤ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਲਿਫਾਫਿਆਂ ਦਾ ਆਕਾਰ ਆਮ ਲਿਫਾਫਿਆਂ ਨਾਲੋ ਵੱਡਾ ਤੇ ਰੰਗੀਨ ਹੈ ਤੇ ਇਨ੍ਹਾਂ ਦੀ ਕੀਮਤ 15 ਰੁਪਏ ਰੱਖੀ ਗਈ ਹੈ ਅਤੇ ਇਸ ਤੋਂ ਇਲਾਵਾ 20 ਰੁਪਏ ਦੇ ਰਾਖੀ ਬਾਕਸ ਵੀ ਉਪਲਬਧ ਹਨ ਜੋ ਕੇ ਡਿਪਾਰਮੈਟ ਦੁਆਰਾ ਹੀ ਪੈਕ ਕਰ ਦਿੱਤੇ ਜਾਂਦੇ ਹਨ ਅਤੇ ਪ੍ਰਾਈਵੇਟ ਕੋਰੀਅਰ ਨਾਲੋ ਬਹੁਤ ਹੀ ਸਸਤੇ ਰੇਟ ਉਪਰ ਦੇਸ਼ ਵਿਦੇਸ਼ ਭੇਜ ਜਾ ਰਹੇ ਹਨ। ਉਹਨਾਂ ਦੱਸਿਆ ਕਿ ਹੁਣ ਭੈਣਾਂ ਡਾਕ ਵਿਭਾਗ ਰਾਹੀਂ ਵਿਦੇਸ਼ ਵਿਚ ਰਹਿੰਦੇ ਆਪਣੇ ਭਰਾਵਾਂ ਨੂੰ ਬਹੁਤ ਹੀ ਵਾਜ਼ਿਬ ਦਰ ’ਤੇ ਰੱਖੜੀ ਭੇਜ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਰੀਆ ਭੈਣਾਂ ਦੀ ਸ਼ਹਲੂਤ ਲਈ ਪੋਸਟ ਆਫਿਸ ਵਿੱਚ ਵੱਖਰੇ ਕਾਉਂਟਰ ਵੀ ਖੋਲ੍ਹੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਅਤੇ ਜਲਦੀ ਤੋਂ ਜਲਦੀ ਉਹ ਆਪਣੀ ਰੱਖੜੀ ਦੇਸ਼-ਵਿਦੇਸ਼ ਵਿੱਚ ਭੇਜ ਸਕਣ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *