ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਜ ਈਜ਼ੀ ਰਜਿਸਟਰੀ ਦਾ ਕੰਮ ਹੋਇਆ ਸ਼ੁਰੂ

Spread the love

ਸ੍ਰੀ ਮੁਕਤਸਰ ਸਾਹਿਬ, 11 ਜੁਲਾਈ ( )- ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿਭਾਗ ਵੱਲੋਂ ਨਵੀਂ ਸਰਵਿਸ ਈਜੀ ਰਜਿਸਟਰੀ ਦੀ ਸੇਵਾ ਪੰਜਾਬ ਭਰ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਪੰਜਾਬ ਭਰ ਵਿੱਚ ਜਾਇਦਾਦ ਦੀ ਰਜਿਸਟਰੀ ਪ੍ਰਕਿਰਿਆ ਬਹੁਤ ਆਸਾਨ ਅਤੇ ਤੇਜ਼ ਹੋ ਗਈ ਆ ਹੁਣ ਲੋਕਾਂ ਨੂੰ ਦਫ਼ਤਰਾ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਕੁਰੱਪਸ਼ਨ ਵਿੱਚ ਵੀ ਕਮੀ ਆਈ ਹੈ ਇਸ ਲੜੀ ਤਹਿਤ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਈਜੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਮਨਵੀਰ ਕੌਰ ਨੇ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਵਿੱਚ ਪੰਜਾਬ ਸਰਕਾਰ ਦੀ ਰਜਿਸਟਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਇਹ ਪ੍ਰਕਿਰਿਆ ਬਹੁਤ ਆਸਾਨ ਹੈ ਅਤੇ ਰਜਿਸਟਰੀਆਂ ਦਾ ਕੰਮ ਤੇਜ਼ੀ ਨਾਲ ਨਿਪਟਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਇਹ ਨਵਾਂ ਕਦਮ ਲੋਕ ਸੇਵਾ ਲਈ ਵੱਡੀ ਪਹਿਲਕਦਮੀ ਸਾਬਿਤ ਹੋਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਵੀ ਇਜੀ ਰਜਿਸਟਰੀ ਸੇਵਾ ਸਬੰਧੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਬ ਰਜਿਸਟਰਾਰ ਦਫਤਰ ਵਿੱਚ ਆ ਕੇ ਆਪਣੇ ਜਰੂਰੀ ਦਸਤਾਵੇਜ਼ ਲੈ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਸੇਵਾ ਦਾ ਲਾਭ ਉਠਾ ਸਕਦੇ ਹੋ। ਇਸ ਦੌਰਾਨ ਅੱਜ ਈਜੀ ਸੇਵਾ ਰਾਹੀਂ ਰਜਿਸਟਰੀਆਂ ਵੀ ਕੀਤੀਆਂ ਗਈਆਂ ਅਤੇ ਨਾਲ ਹੀ ਰਜਿਸਟਰੀਆਂ ਮੁਹਈਆ ਕਰਾਈਆਂ ਗਈਆਂ। ਇਸ ਸਮੇਂ ਨਵਕਰਨ ਸਿੰਘ ਡੀਡ ਰਾਈਟਰ , ਦਵਿੰਦਰਪਾਲ ਸਿੰਘ ਏ ਐਸ ਐਮ , ਸਮਾਈਲ ਕੁਮਾਰ ਰੀਡਰ, ਐਡਵੋਕੇਟ ਅਮਿਤ ਕੁਮਾਰ, ਰਿਟਾਇਰਡ ਪਟਵਾਰੀ ਬਲਰਾਜ ਸਿੰਘ, ਮੈਡਮ ਅਰਵਿੰਦਰ ਹਾਜ਼ਰ ਸਨ।

  • Related Posts

    “ਆਪ” ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੌਧਰੀ ਚੇਚੀ, ਹਲਕਾ ਇੰਚਾਰਜ ਰੋਬੀ ਕੰਗ ਤੇ ਵਿਧਾਇਕ ਡਾ. ਸੁੱਖੀ ਨੌਜਵਾਨ ਸਾਥੀਆਂ ਸਮੇਤ ਸ਼ਹੀਦੇ ਆਜ਼ਮ ਦੀ ਜਨਮ ਭੂਮੀ ਖਟਕੜ ਕਲਾਂ ਵਿਖੇ ਨਤਮਸਤਕ ਸ਼ਹੀਦ ਭਗਤ ਸਿੰਘ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ : ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਰੋਬੀ ਕੰਗ

    Spread the love

    Spread the love ਨਵਾਂਸ਼ਹਿਰ /ਬੰਗਾ , 29 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਉਨ੍ਹਾਂ ਦੀ ਜਨਮ ਭੂਮੀ ਖਟਕੜ ਕਲਾਂ…

    ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪਿੰਡ ਰਡਿਆਲਾ ਵਿਖੇ ਕੀਤੀ ਗਈ ਭਰਵੀਂ ਮੀਟਿੰਗ  -ਦਰਜ਼ਨਾਂ ਲੋਕਾਂ ਨੇ ਜਥੇਬੰਦੀ ‘ਚ ਸ਼ਾਮਿਲ ਹੋਣ ਦਾ ਕੀਤਾ ਐਲਾਨ

    Spread the love

    Spread the love ਨਿਊ ਚੰਡੀਗੜ੍ਹ, 29 ਸਤੰਬਰ (ਬਜੀਦਪੁਰ) -ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਹਲਕਾ ਖਰੜ ਦੇ ਪਿੰਡ ਰਡਿਆਲਾ ਵਿਖੇ ਜਿਲਾ ਯੂਥ ਪ੍ਰਧਾਨ ਸ. ਹਰਜਿੰਦਰ ਸਿੰਘ ਦੇਸੂ ਮਾਜਰਾ ਦੀ ਅਗਵਾਈ ਵਿੱਚ…

    Leave a Reply

    Your email address will not be published. Required fields are marked *