ਸਿਹਤ ਵਿਭਾਗ ਵੱਲੋਂ ਵਿਸ਼ਵ ਅਬਾਦੀ ਦਿਵਸ ਮੌਕੇ ’ਤੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਸਮਾਗਮ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ()- ਸਿਹਤ ਵਿਭਾਗ ਵੱਲੋਂ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿਚ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਵ ਅਬਾਦੀ ਦਿਵਸ ਸਬੰਧੀ ਸਮਾਗਮ ਕੀਤਾ ਗਿਆ। ਇਸ ਸਮਾਗਮ ਨੂੰ ਸੁਬੋਧਨ ਕਰਦਿਆਂ ਡਾ ਕੁਲਤਾਰ ਸਿੰਘ ਜਿਲ੍ਹਾ ਪਰਿਵਾਰ ਭਲਾਈ, ਅਫਸਰ ਨੇ ਕਿਹਾ ਕਿ ਧਰਤੀ ਤੇ ਜੀਵਨ ਦੇ ਵਿਕਾਸ ਨੂੰ ਚਲਦੇ ਰੱਖਣ ਲਈ ਤਿੰਨ ਚੀਜਾਂ ਦੀ ਬੜੀ ਅਹਿਮੀਅਤ ਹੈ, ਉਹ ਹਨ ਹਵਾ, ਪਾਣੀ ਅਤੇ ਧਰਤੀ। ਪਰ ਸਾਡੇ ਦੇਸ਼ ਅੰਦਰ ਅਬਾਦੀ ਦੇ ਬੇਤਹਾਸ਼ੇ ਵਾਧੇ ਕਾਰਨ ਇਹ ਤਿੰਨੋਂ ਚੀਜਾਂ ਦੀ ਘਾਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਜੋ ਕਿ ਪੂਰੀ ਦੁਨੀਆਂ ਵਿੱਚ 11 ਜੁਲਾਈ 1987 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਇਸ ਦਿਨ ਦੁਨੀਆਂ ਦੀ ਅਬਾਦੀ 5 ਅਰਬ ਹੋ ਗਈ ਸੀ। ਜੋ ਕਿ ਅੱਜ ਅੱਠ ਅਰਬ ਨੂੰ ਪਾਰ ਹੋ ਚੁੱਕੀ ਹੈ। ਜਿਸ ਦਾ 18 ਪ੍ਰਤੀਸ਼ਤ ਤੋਂ ਵੱਧ ਹਿੱਸਾ ਸਾਡੇ ਦੇਸ਼ ਵਿੱਚ ਰਹਿ ਰਿਹਾ ਹੈ ਜਦੋ ਕਿ ਸਾਡੇ ਦੇਸ਼ ਦਾ ਖੇਤਰਫਲ ਦੁਨੀਆ ਦੇ ਖੇਤਰਫਲ ਦਾ ਸਿਰਫ 2.4 ਪ੍ਰਤੀਸ਼ਤ ਹੀ ਹੈ। ਇਸ ਲਈ ਜਰੂਰੀ ਹੈ ਕਿ ਹਰ ਕੋਈ ਪਰਿਵਾਰ ਨਿਯੋਜਨ ਅਤੇ ਅਬਾਦੀ ਨਿਯੰਤਰਨ ਨਾਲ ਜੁੜੇ ਮੁੱਦਿਆਂ ਤੋਂ ਜਾਣੂ ਹੋਵੇ। ਅੱਜ ਦੇ ਨੌਜੁਆਨਾਂ ਨੂੰ ਪਰਿਵਾਰ ਨਿਯੋਜਨ ਬਾਰੇ ਜਾਗਰੂਕ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ ਤਾਂ ਜੋ ਉਹ ਸੀਮਤ ਪਰਿਵਾਰ ਰੱਖ ਕੇ ਖੁਸ਼ੀਆਂ ਮਾਣ ਸਕਣ। ਉਨ੍ਹਾ ਕਿਹਾ ਕਿ ਨਵੇਂ ਵਿਆਹੇ ਜੋੜਿਆਂ ਨੂੰ ਪਹਿਲਾ ਬੱਚਾ 2 ਸਾਲ ਬਾਅਦ ਅਤੇ ਦੋ ਬੱਚਿਆਂ ਵਿੱਚ ਘੱਟੋ ਘੱਟ 3 ਸਾਲ ਦਾ ਅੰਤਰ ਰੱਖਣਾ ਚਾਹੀਦਾ ਹੈ ।ਇਸ ਮੌਕੇ ਹਰਕੀਰਤਨ ਸਿੰਘ ਜਿਲ੍ਹਾ ਐਪੀਡੀਮੋਲੋਜਿਸਟ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ,ਮਨਜੀਤ ਕੌਰ ਨਰਸਿੰਗ ਸਿਸਟਰ, ਵਿਨੋਦ ਕੁਮਾਰ ਸਹਾਇਕ ਮਲੇਰੀਆ ਅਫਸਰ, ਲਾਲ ਚੰਦ,ਭਗਵਾਨ ਦਾਸ ਸਿਹਤ ਇੰਸਪੈਕਟਰ ਤੋਂ ਇਲਾਵਾ ਗਰਭਵਤੀ ਔਰਤਾਂ, ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਆਮ ਲੋਕ ਹਾਜ਼ਰ ਸਨ।

  • Related Posts

    ਪ੍ਰਕਾਸ਼ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਦਿਹਾੜੇ ਨੂੰ ਸਮਰਪਿਤ  6ਵਾਂ ਸੈਮੀਨਾਰ ਅੱਜ 

    Spread the love

    Spread the love ਕਪੂਰਥਲਾ, 11 ਜੁਲਾਈ ( ਕੌੜਾ )- ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਾਣੀ ਵਿਚਾਰ ਚੇਤਨਾ ਮੰਚ ਰਜਿ ਪੰਜਾਬ ਵਲੋਂ ਕਰਵਾਏ ਜਾ ਰਹੇ ਸੈਮੀਨਾਰਾਂ…

    ਯਕਸ਼ ਦੇਵਤਾ ਮੰਦਰ ਕਮੇਟੀ ਵੱਲੋਂ ਅਮਰਨਾਥ ਯਾਤਰੀਆਂ ਦੀ ਸੇਵਾ ਲਈ 82 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਟ

    Spread the love

    Spread the love ਨੂਰ ਪੁਰ ਬੇਦੀ ਦਲਜੀਤ ਚਨੋੌਲੀ : ਪਵਿੱਤਰ ਸ੍ਰੀ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਨੂੰ ਸਮਰਪਿਤ ਯਕਸ਼ ਦੇਵਤਾ ਬ੍ਰਹਮ ਸਾਗਰ ਮੰਦਰ ਕਮੇਟੀ, ਪਿੰਡ ਰੈਂਸੜਾ ਨੇ ਮਨੁੱਖਤਾ…

    Leave a Reply

    Your email address will not be published. Required fields are marked *