ਜਿਸ਼ ਤਹਿਤ ਜਾਨਲੇਵਾ ਹਮਲਾ ਕਰਦਿਆ ਘਰ ਦੇ ਅੰਦਰ ਦਾਖਲ ਹੋ ਕੇ ਮਾਰੀਆਂ ਸੱਟਾਂ, ਕੀਤੀ ਲੁੱਟਖੋਹ

Spread the love

ਸ਼੍ਰੀ ਮੁਕਤਸਰ ਸਾਹਿਬ, 11 ਜੁਲਾਈ ( ਮਨਪ੍ਰੀਤ ਮੋਨੂੰ ) – ਦੇਖਿਆ ਜਾਵੇ ਤਾਂ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ‘ਚ ਆਈ ਹੈ ਤਦ ਤੋਂ ਹੀ ਤਕਰੀਬਨ ਪੂਰੇ ਪੰਜਾਬ ‘ਚ ਗੁੰਡਾਗਰਦੀ ਆਦਿ ਹੋਰ ਅਪਰਾਧਾਂ ‘ਚ ਬੇਤਹਾਸ਼ਾ ਵਾਧਾ ਹੋਇਆ ਹੈ । ਹਰ ਰੋਜ ਦੀ ਤਰ੍ਹਾਂ ਇਨਸਾਨੀ ਜਾਨ ਨੂੰ ਵੱਢ-ਟੁੱਕ ਦਿੱਤਾ ਜਾਂਦਾ ਹੈ ਅਤੇ ਕਈ ਜਗ੍ਹਾਂ ਕਤਲਾ ਦੀਆਂ ਖਬਰਾਂ ਪਿਛਲੇ ਕੁਝ ਸਮੇਂ ਤੋਂ ਰੋਜਾਨਾਂ ਹੀ ਸੁਨਣ ਅਤੇ ਦੇਖਣ ਨੂੰ ਮਿਲ ਰਹੀਆ ਹਨ । ਦੋ ਗੁੱਟਾਂ ‘ਚ ਤਾਂ ਲੜ੍ਹਾਈ ਝਗੜ੍ਹਾ ਕਰਦਿਆ ਆਮ ਦੇਖਿਆਂ ਜਾਂਦਾ ਹੈ ਪਰ ਆਪਣੀ ਫੋਕੀ ਸ਼ਾਨ ਲਈ ਬਿਨ੍ਹਾਂ ਵਜ੍ਹਾ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ । ਅਜਿਹੇ ਕੁਝ ਕੁ ਮੁਹੱਲੇ ਦੇ ਬਦਮਾਸ਼ਾਂ ਨੇ ਆਮ ਜਨਤਾ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ । ਮਾਮਲਾ ਇੰਝ ਸੀ ਕਿ ਪਰਿਵਾਰ ਦੇ ਦੋ ਮੈਂਬਰ ਭੁੱਲਰ ਕਲੋਨੀ ਗਲੀ ਨੰਬਰ 06 ‘ਚ ਆਪਣੇ ਘਰ ਦੇ ਬਾਹਰ ਖੜ੍ਹੇ ਗੱਲਾਂ-ਬਾਤਾਂ ਕਰ ਰਹੇ ਸਨ ਕਿ ਇਸ ਦਰਮਿਆਨ ਗੁਆਂਢ ‘ਚ ਰਹਿੰਦਾ ਬਲਕਾਰ ਸਿੰਘ ਨਾਮਕ ਵਿਅਕਤੀ “ਜੋਕਿ ਪਹਿਲ੍ਹਾਂ ਤੋਂ ਹੀ ਰੰਜਿਸ਼ ਰੱਖਦਾ ਹੈ” ਆਪਣੇ ਘਰ ਵਿੱਚੋਂ ਬਾਹਰ ਆਉਦਾ ਹੈ ਅਤੇ ਆਉਣ ਸਾਰ ਹੀ ਬਾਹਰ ਖੜ੍ਹੇ ਲੜ੍ਹਕੇ ਦਾ ਗਲ਼ਾ ਘੁੱਟਣ ਦੀ ਕੋਸ਼ਿਸ਼ ਕਰਦਾ ਹੈ ਅਤੇ ਜਦ ਉਕਤ ਵਿਅਕਤੀ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਬਾਹਰੋਂ ਬਦਮਾਸ਼ ਟਾਇਪ ਲੜ੍ਹਕੇ ਲਿਆ ਕੇ ਪੀੜ੍ਹਤ ਲੜ੍ਹਕੇ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕੁੱਟਮਾਰ ਕੀਤੀ ਗਈ । ਇਸ ਤੋਂ ਪਹਿਲ੍ਹਾਂ ਘਰ ਦੇ ਅੰਦਰ ਦਾਖਲ ਹੋ ਕੇ ਵਿਅਕਤੀਆਂ ਦੇ ਸੱਟਾਂ ਮਾਰੀਆਂ ਗਈਆਂ ਅਤੇ ਜਦ ਆਪਣੇ ਸਾਇਕਲ ‘ਤੇ ਪਾਣੀ ਲੈਣ ਜਾਣ ਲੱਗੇ ਤਾਂ ਬਲਕਾਰ ਦਾ ਲੜ੍ਹਕਾ ਕੁਲਵਿੰਦਰ ਉਰਫ ਬਬਲੂ ਆਪਣੇ ਸਾਥੀਆਂ ਸਣੇ ਪਹਿਲ੍ਹਾਂ ਤੋਂ ਹੀ ਤਾਂਕ ਲਗਾਈ ਬੈਠਾ ਸੀ, ਨੇ ਘੇਰ ਕੇ ਦੁਬਾਰਾ ਫਿਰ ਕੁੱਟਮਾਰ ਕੀਤੀ ਅਤੇ ਸ਼ਰੇਆਮ ਮੁਹੱਲੇ ‘ਚ ਬਦਮਾਸ਼ੀ ਕੀਤੀ ਗਈ । ਜਿਸ ਕਾਰਨ ਪਰਿਵਾਰ ‘ਚ ਡਰ ਦਾ ਮਾਹੋਲ ਬਣਿਆ ਹੋਇਆ ਹੈ ।ਇਸ ਸਾਰੀ ਘਟਨਾ ਗਲੀ ‘ਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ‘ਚ ਕੈਦ ਹੋ ਗਈ । ਪੀੜ੍ਹਤ ਲੜ੍ਹਕੇ ਨੇ ਦੋਸ਼ ਲਗਾਇਆ ਕਿ ਉਕਤ ਡੇਟਿੰਗ-ਪੇਟਿੰਗ ਦਾ ਕੰਮ ਕਰਦਾ ਹੈ ਅਤੇ ਉਸ ਨੂੰ 20 ਹਜ਼ਾਰ ਰੁਪਏ ਤਹਖਾਹ ਮਿਲੀ ਸੀ, ਜੋਕਿ ਕੁੱਟਮਾਰ ਦੋਰਾਨ ਬਲਕਾਰ ਸਿੰਘ ਦਾ ਲੜ੍ਹਕੇ ਵੱਲੋਂ ਆਪਣੇ ਸਾਥੀਆਂ ਸਣੇ ਲੁੱਟ-ਖੋਹ ਕਰਦਿਆ ਮੇਰੀ ਤਨਖਾਹ 20 ਹਜ਼ਾਰ ਰੁਪਏ ਵੀ ਖੋਹ ਕੇ ਲੈ ਗਏ । ਬਲਕਾਰ ਸਿੰਘ ਅਤੇ ਉਸ ਦੇ ਲੜ੍ਹਕੇ ਵੱਲੋਂ ਬਾਹਰੀ ਗੁੰਡਿਆਂ ਦੀ ਮੱਦਦ ਨਾਲ ਕੀਤੀ ਗੁੰਡਾਗਰਦੀ ਕਾਰਨ ਚਾਰ ਪਰਿਵਾਰਕ ਮੈਂਬਰਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ , ਜਿਨ੍ਹਾਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ‘ਚ ਦਾਖਲ ਕਰਵਾਇਆ ਗਿਆ ਹੈ । ਪੀੜ੍ਹਤ ਵਿਅਕਤੀਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਜਦ ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਜਸਕਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪੀੜ੍ਹਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ।

  • Related Posts

    ਜਦ ਕੁੱਤੀ ਰਲ ਜਾਏ ਚੋਰਾਂ ਨਾਲ” 15 ਸਾਲਾਂ ਬਾਅਦ ਵੀ ਨਹੀ ਕੀਤੀ ਗਈ ਨਗਰ ਕੌਸਲ ਦੇ ਨਾਮ ਹੋਈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਨਿਸ਼ਾਨਦੇਹੀ ਨਾਲ ਹੋਣ ਕਾਰਨ ਅੱਜ ਦੇ ਸਮੇਂ ਵੀ ਵੇਚੀ ਜਾ ਰਹੀ ਨਗਰ ਕੌਸਲ ਦੀ ਪ੍ਰਾਪਰਟੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 30 ਸਤੰਬਰ ( ਮਨਪ੍ਰੀਤ ਮੋਨੂੰ ) – ਪਵਿੱਤਰ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਚਰਮ ਸੀਮਾਂ ਵੀ ਪਾਰ ਕਰ ਚੁੱਕਾ ਹੈ ‘ਤੇ ਸਬੰਧਤ…

    148.5 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ ਕੀਰਤਪੁਰ ਸਾਹਿਬ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ 

    Spread the love

    Spread the loveਸ਼੍ਰੀ ਕੀਰਤਪੁਰ ਸਾਹਿਬ,28 ਸਤੰਬਰ,(ਮਨਦੀਪ) ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸ਼ਨਦੀਪ ਸਿੰਘ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ…

    Leave a Reply

    Your email address will not be published. Required fields are marked *