ਸ਼੍ਰੀ ਮੁਕਤਸਰ ਸਾਹਿਬ 14 ਜੁਲਾਈ (ਦੀਪਾਂਕੁਰ)- ਯੂਨੀਸੈਫ (ਸੰਯੁਕਤ ਰਾਸ਼ਟਰ ਬਾਲ ਫੰਡ) ਤੇ ਸੀਐਸਸੀ ਅਕੈਡਮੀ ਅਧੀਨ (ਸੂਚਨਾ ਅਤੇ ਟੈਕਨੋਲੋਜੀ ਮੰਤਰਾਲਾ, ਭਾਰਤ ਸਰਕਾਰ) ਦੇ ਸਾਂਝੇ ਉਪਰਾਲੇ ਨਾਲ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ 14 ਸਾਲ ਤੋਂ 29 ਸਾਲ ਤੱਕ ਦੇ ਲੜਕੇ ਲੜਕੀਆਂ ਨੂੰ ਮੁਫਤ ਏਆਈ (ਆਰਟੀਫਿਸ਼ਅਲ ਇੰਟੈਲੀਜੈਂਸ ਕੋਰਸ) ਕਰਵਾਇਆ ਜਾ ਰਿਹਾ ਹੈ। ਸੀਐੱਸਸੀ ਅਕੈਡਮੀ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਸੰਚਾਲਕ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਸੈਫ ਦੁਆਰਾ ਆਪਣੇ ਮਿਸ਼ਨ ਪੀ 2 ਈ “ਪਾਸਪੋਰਟ ਟੂ ਅਰਨਿੰਗ ” ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਲਾਈ ਪ੍ਰੋਗਰਾਮ ਰਾਹੀਂ ਇਹ ਕੋਰਸ ਮੁਫਤ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਕੋਰਸ ਦੀ ਲਾਭਪਾਤਰੀ ਹਰਮਨ ਸਰੋਏ ਪੁੱਤਰੀ ਬਲਵੰਤ ਸਿੰਘ ਦੁਆਰਾ ਇਹ ਕੋਰਸ ਕਰਨ ਉਪਰੰਤ ਦਿੱਤੇ ਪੇਪਰ ਦੌਰਾਨ ਉਸ ਨੇ 90% ਸਕੋਰ ਹਾਸਿਲ ਕੀਤੇ। ਸਰਟੀਫਿਕੇਟ ਪ੍ਰਾਪਤ ਕਰਨ ਮੌਕੇ ਹਰਮਨ ਸਰੋਏ ਨੇ ਜਿੱਥੇ ਸੀਐਸਸੀ ਅਕੈਡਮੀ ਦੇ ਸੰਚਾਲਕ ਨਰਿੰਦਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਉੱਥੇ ਨੌਜਵਾਨ ਲੜਕੇ ਲੜਕੀਆਂ ਨੂੰ ਇਸ ਤਰ੍ਹਾਂ ਦੇ ਸਮੇਂ ਦਾ ਹਾਣੀ ਬਣਾਉਣ ਵਾਲੇ ਕੋਰਸ ਕਰਨ ਦੀ ਅਪੀਲ ਵੀ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਸੀਐਸਸੀ ਅਕੈਡਮੀ ਦੁਆਰਾ ਪਿਛਲੇ 8 ਸਾਲ ਤੋਂ ਜ਼ਿਲ੍ਹੇ ਅੰਦਰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੰਧੂ ਨੇ ਦੱਸਿਆ ਕਿ ਇਹ ਮੁਫਤ ਏਆਈ ਕੋਰਸ ਕਰਨ ਉਪਰੰਤ 90% ਜਾਂ ਉਸ ਤੋਂ ਬਾਅਦ ਸਕੋਰ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੂੰ ਬਕਾਇਦਾ ਜ਼ਿਲ੍ਹਾ ਪ੍ਰਸਾਸ਼ਨ ਪਾਸੋਂ ਸਨਮਾਨਤ ਵੀ ਕਰਵਾਇਆ ਜਾਵੇਗਾ।






