9 ਲੋਕਾਂ ਦੀ ਜਾਨ ਗਈ, ਫਿਰ ਵੀ ਪੁਲ ਚੌੜਾ ਕੀਤੇ ਬਿਨਾਂ ਹੀ ਸ਼ੁਰੂ ਹੋਇਆ ਟੋਲ ਟੈਕਸ

Spread the love

ਸ਼੍ਰੀ ਮੁਕਤਸਰ ਸਾਹਿਬ, 14 ਜੁਲਾਈ ()- 09 ਲੋਕਾਂ ਦੀ ਜਾਨ ਲੈਣ ਵਾਲੇ ਮੁਕਤਸਰ ਕੋਟਕਪੂਰਾ ਸਟੇਟ ਹਾਈਵੇ ਦੇ ਪੁੱਲ ’ਤੇ 2 ਸਾਲ ਬਾਅਦ ਫਿਰ ਤੋਂ ਟੋਲ ਟੈਕਸ ਸ਼ੁਰੂ ਹੋ ਗਿਆ ਹੈ। ਪੁਰਾਣੇ ਪੁਲ ਦੀ ਜਗ੍ਹਾ ’ਤੇ ਨਵਾਂ ਪੁਲ ਬਣਾਇਆ ਜਾਣਾ ਸੀ, ਜੋ ਅਜੇ ਤੱਕ ਨਹੀਂ ਬਣਾਇਆ ਗਿਆ ਤੇ ਇਲਾਕੇ ’ਚ ਕੁਝ ਕਿਸਾਨ ਆਗੂਆਂ ਤੇ ਟੋਲ ਕੰਪਨੀ ਦੇ ਮਿਲੀ ਭੁਗਤ ਦੇ ਖੂਬ ਚਰਚੇ ਹੋ ਰਹੇ ਹਨ ਕਿ ਪੁੱਲ ਬਣਾਉਣ ਦੀ ਸ਼ਰਤ ’ਤੇ ਸ਼ੁਰੂ ਹੋਇਆ ਧਰਨਾ ਬਿਨ੍ਹਾਂ ਪੁਲ ਬਣਾਏ ਆਖਿਰ ਕਿਉਂ ਚੁੱਕ ਲਿਆ ਗਿਆ ?
ਮੁਕਤਸਰ ਕੋਟਕਪੂਰਾ ਸਟੇਟ ਹਾਈਵੇ ’ਤੇ ਰਾਜਸਥਾਨ ਤੇ ਸਰਹੰਦ ਨਹਿਰ ’ਤੇ ਨਵਾ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਨੇ ਟੋਲ ਬੰਦ ਕਰਵਾਇਆ ਸੀ, ਇਸ ਹਾਈਵੇ ’ਤੇ ਸਾਲ 2017 ਵਿੱਚ ਟੋਲ ਪਲਾਜੇ ਦੀ ਸ਼ੁਰੂਆਤ ਹੋ ਗਈ ਸੀ। ਉਸ ਸਮੇੀ ਟੋਲ ਕੰਪਨੀ ਨੇ ਸੜ੍ਹਕ ਦੇ ਨਿਰਮਾਣ ਦੇ ਨਾਲ ਨਾਲ ਰਾਜਸਥਾਨ ਤੇ ਸਰਹੰਦ ਫੀਡਰ ਨਹਿਰ ’ਤੇ ਆਧੁਨਿਕ ਪੁਲ ਦਾ ਨਿਰਮਾਣ ਕਰਨਾ ਸੀ, ਪਰ 8 ਸਾਲ ਬੀਤਣ ਦੇ ਬਾਅਦ ਵੀ ਨਵੇਂ ਪੁਲ ਦੇ ਨਾਮ ’ਤੇ ਇੱਕ ਇੱਟ ਨਹੀਂ ਲਗਾ ਸਕੇ। ਇਸੇ ਪੁਲ ਦਾ ਨਿਰਮਾਣ ਨਾ ਹੋਣ ਦੇ ਚੱਲਦਿਆ 19 ਸਤੰਬਰ 2023 ਨੂੰ ਸਵਾਰੀਆਂ ਨਾਲ ਭਰੀ ਨਿੱਜੀ ਕੰਪਨੀ ਦੀ ਬੱਸ ਪੁੱਲ ਤੰਗ ਹੋਣ ਦੇ ਚੱਲਦਿਆ ਸਰਹੰਦ ਨਹਿਰ ਵਿੱਚ ਡਿੱਗ ਈ ਸੀ, ਜਿਸ ਵਿੱਚ 9 ਵਿਅਕਤੀਆ ਦੀ ਮੌਤ ਹੋ ਗਈ ਸੀ, ਜਿਸ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 11 ਜਖ਼ਮੀ ਹੋ ਗਏ ਸ ਨ। ਬੱਸ ਹਾਦਸੇ ਦੇ ਬਾਆਦ ਪਤਾ ਚੱਲਿਆ ਕਿ ਟੋਲ ਕੰਪਨੀ ਨੇ ਸੜ੍ਹਕ ਤਾਂ ਮੁਕਤਸਰ ਦੇ ਕੋਟਕਪੂਰਾ ਤੱਕ 33 ਫੁੱਟ ਚੌੜੀ ਬਣਾ ਦਿੱਤੀ ਸੀ, ਪਰ ਪੁਲ ਪੁਰਾਣਾ ਹੀ ਹੋਣ ਦੇ ਚੱਲਦਿਆ ਪੁਲ ਦੀ ਚੌੜਾਈ 21 ਫੁੱਟ ਸੀ, ਜੋ ਕਿ ਸੜ੍ਹਕ ਤੋਂ 12 ਫੁੱਟ ਘੱਟ ਹੈ। ਤੰਗ ਪੁੱਲ ਦੇ ਚੱਲਦਿਆ ਹੀ ਇਹ ਹਾਦਸਾ ਵਾਪਰਿਆਂ ਸੀ। ਇਸ ਤੋਂ ਬਾਅਦ ਪੀਡਬਯੂ ਵਿਭਾਗ ਨੇ ਟੋਲ ਕੰਪਨੀ ਨੂੰ 16 ਲੱਖ ਰੁਪਏ ਜੁੰਰਮਾਨਾਂ ਲਗਾਇਆ ਸੀ, ਕਿਉਂਕਿ ਕੰਪਨੀ ਨੇ ਐਸੀਟੀਮੇਟ ਦੇ ਅਨੁਸਾਰ ਦਾ ਪੁਲ ਦਾ ਨਿਰਮਾਣ ਨਹੀਂ ਕਰਵਾਇਆ ਸੀ। ਦੋ ਸਾਲ ਬਾਅਦ ਮੁਕਤਸਰ ਕੋਟਕਪੂਰਾ ਟੋਲਵੇਜ਼ ਪ੍ਰਾ.ਲਿਮ. ਕੰਪਨੀ ਨੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਭਾਰਤੀਯ ਕਿਸਾਨ ਯੂਨੀਅਨ ਡਕੌਦਾ ਨੂੰ ਵਿਸਵਾਸ਼ ਦਿੰਦੇ ਹੋਏ ਦੁਬਾਰਾ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਹੈ, ਕਿ ਉਹ ਡੇਢ ਮਹੀਨੇ ਵਿੱਚ ਚੋੜਾਂ ਨਵਾਂ ਪੁਲ ਬਣਾਉਣ ਦਾ ਕੰਮ ਸ਼ੁਰੂ ਕਰਵਾ ਦੇਵੇਗੀ। ਡੇਢ ਸਾਲ ਵਿੱਚ ਨਵਾਂ ਚੌੜਾ ਪੁਲ ਬਣਕੇ ਤਿਆਰ ਹੋ ਜਾਵੇਗਾ। ਕੰਪਨੀ ਦੇ ਵਿਸਵਾਸ਼ ਦੇ ਬਾਅਦ ਅਤੇ ਪ੍ਰਸਾਸ਼ਨ ਦੇ ਕਹਿਣ ’ਤੇ ਕਿਸਾਨਾਂ ਨੇ ਧਰਨਾ ਹਟਾ ਲਿਆ ਹੈ।
ਡੇਢ ਸਾਲ ਵਿੱਚ ਨਵਾਂ ਤੇ ਚੌੜਾ ਪੁਲ ਬਣਾਉਣ ਦੀ ਉਮੀਦ: ਏਡੀਸੀ
ਇਸ ਸਬੰਧੀ ਏਡੀਸੀ ਮੁਕਤਸਰ ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਟੋਲ ਕੰਪਨੀ ਨੇ ਨਵੇਂ ਚੌੜੇ ਪੁਲ ਦੇ ਨਿਰਮਾਣ ਦਾ ਭਰੋਸਾ ਦਿੱਤਾ ਹੈ। ਇਸ ਦੇ ਇਲਾਵਾ ਸੜ੍ਹਕ ਦੀ ਮੁਰੰਮਦ ਦੀ ਵੀ ਗੱਲ ਆਖੀ ਹੈ। ਉਮੀਦ ਹੈ ਕਿ ਆਉਣ ਵਾਲੇ ਡੇਢ ਸਾਲ ਵਿੱਚ ਟੋਲ ਕੰਪਨੀ ਚੌੜੇ ਪੁੱਲ ਦਾ ਨਿਰਮਾਣ ਪੂਰਾ ਕਰਵਾ ਦੇਵੇਗੀ।
ਟੋਲ ਦਾ 60 ਪ੍ਰਤਿਸ਼ਤ ਪੈਸਾ ਪੁਲ ਨਿਰਮਾਣ ’ਤੇ ਹੋਵੇਗਾ ਖਰਚ
ਮੁਕਤਸਰ ਕੋਟਕਪੂਰਾ ਟੋਲਵੇਜ਼ ਕੰਪਨੀ ਦੇ ਮੈਨੇਜ਼ਰ ਜਤਿੰਦਰ ਪਟੇਲ ਦਾ ਕਹਿਣਾ ਹੈ ਕਿ ਟੋਲ ਸ਼ੁਰੂ ਕਰ ਦਿੱਤਾ ਗਿਆ ਹੈ। ਟੋਲ ਵੈਰੀਅਰ ਦੀ ਮੁਰੰਮਤ ਕਰਕੇ ਕੰਪਿਉਟਰ ਸਟਾਫ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ। ਟੋਲ ਵਿੱਚੋ ਜਿੰਨੀ ਵੀ ਕਮਾਈ ਹੋਵੇਗੀ ਉਸ ਦਾ 60 ਪ੍ਰਤਿਸ਼ਤ ਪੁੱਲ ਦੇ ਨਿਰਮਾਣ ’ਤੇ ਕੰਪਨੀ ਖਰਚ ਕਰੇਗੀ। ਡੇਢ ਮਹੀਨੇ ਵਿੱਚ ਨਿਰਮਾਣ ਸ਼ੁਰੂ ਕਰਕੇ ਡੇਢ ਸਾਲ ਵਿੱਚ ਪੂਰਾ ਕਰ ਦਿੱਤਾ ਜਾਵੇਗਾ।

  • Related Posts

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੱਖਣਵਿੰਡੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਯਾਤਰੀਆਂ ਦੀ ਬੱਸ ਨੂੰ ਰਵਾਨਾਂ ਕੀਤਾ 

    Spread the love

    Spread the loveਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਵੱਖ-ਵੱਖ ਧਾਰਮਿਕ ਤੀਰਥ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰਾ ਮੌਕਾ ਮਿਲਿਆ – ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ/ਅੰਮ੍ਰਿਤਸਰ,…

    Leave a Reply

    Your email address will not be published. Required fields are marked *