ਸ਼੍ਰੀ ਮੁਕਤਸਰ ਸਾਹਿਬ ਨਾਲੋਂ ਫਿਰ ਟੁੱਟਿਆ ਕਈ ਪਿੰਡਾਂ ਦਾ ਸੰਪਰਕ, ਬਾਰਿਸ਼ ਦੇ ਪਾਣੀ ਰੁੜਿਆ ਆਰ ਜੀ ਪੁਲ

Spread the love

ਸ਼੍ਰੀ ਮੁਕਤਸਰ ਸਾਹਿਬ, 15 ਜੁਲਾਈ (ਗੁਰਮੀਤ ਵਰਮਾ)- ਸ਼੍ਰੀ ਮੁਕਤਸਰ ਸਾਹਿਬ, ਪਿਛਲੇਂ ਦਿਨੀਂ ਆਈ ਬਾਰਿਸ਼ ਤੋਂ ਬਾਅਦ ਜਿਥੇ ਲੋਕਾਂ ਨੂੰ ਅੱਤ ਦੀ ਗਰਮੀ ਤੇ ਹੂਮਸ ਭਰੇ ਮੌਸਮ ਤੋਂ ਰਾਹਤ ਮਿਲੀ ਹੈ, ਉਥੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕੀ ਵੀ ਆਈ ਹੈ। ਜ਼ਿਕਰਯੋਗ ਹੈ ਕਿ ਜਿਥੇ ਇਹ ਬਾਰਿਸ਼ ਕਈ ਲੋਕਾਂ ਲਈ ਵਰਦਾਨ ਸਾਬਿਤ ਹੋਈ ਹੈ ਤੇ ਕਈ ਲੋਕਾਂ ਦੇ ਲਈ ਮੁਸੀਬਤ ਬਣਕੇ ਧਰਤੀ ’ਤੇ ਬਰਸੀ ਹੈ। ਦੱਸ ਦੇਈਏ ਕਿ ਮਾਮਲਾ ਸ੍ਰੀ ਮੁਕਤਸਰ ਸਾਹਿਬ ਮਲੋਟ ਰੋਡ ਨਾਲ ਜੁੜਿਆ ਹੋਇਆ, ਤੇ ਪਿੰਡ ਰੁਪਾਣਾ ਲਾਗਿਓ ਲੰਘਦੀ ਚੰਦਭਾਲ ਡਰੇਨ ਉਪਰ ਪੁਲ ਦੀ ਉਸਾਰੀ ਦਾ ਕੰਮ ਪਿਛਲੇਂ ਲੰਮੇ ਸਮੇਂ ਚੱਲ ਰਿਹਾ ਤੇ ਠੇਕੇਦਾਰ ਵਲੋਂ ਡਰੇਨ ਦੇ ਅੰਦਰੋਂ ਦੀ ਇੱਕ ਆਰ ਜੀ ਰਸਤਾ ਬਣਾਇਆ ਹੋਇਆ ਸੀ ਤੇ ਪਿਛਲੇਂ ਦਿਨੀਂ ਆਈ ਬਾਰਿਸ਼ ਤੋਂ ਬਾਅਦ ਇੱਕ ਦਮ ਡਰੇਨ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਆਰ ਜੀ ਪੁਲ ਰੁੜ ਗਿਆ ਹੈ। ਜਿਸ ਤੋਂ ਬਾਅਦ ਮੁਕਤਸਰ ਮਲੋਟ ਰੋਡ ਉਪਰੋਂ ਗੁਜ਼ਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਬੱਚੇ ਜਿਆਦਾਤਰ ਸ਼੍ਰੀ ਮੁਕਤਸਰ ਸਾਹਿਬ ਦੇ ਸਕੂਲਾਂ ਵਿੱਚ ਪੜ੍ਹਦੇ ਹਨ, ਤੇ ਚੰਦਭਾਨ ਡਰੇਨ ’ਤੇ ਬਣਾਏ ਜਾ ਰਹੇ ਪੁੱਲ ਵਿੱਚ ਕੀਤੀ ਜਾ ਰਹੀ ਦੇਰੀ ਤੇ ਬਾਰਿਸ਼ ਤੋਂ ਆਰ ਜੀ ਪੁਲ ਦੇ ਰੁੜ ਜਾਣ ਕਾਰਨ ਉਨ੍ਹਾਂ ਦੀ ਸਮੱਸਿਆ ਗੰਭੀਰ ਹੋ ਗਈ ਹੈ, ਕਿਉਂਕਿ ਪਿੰਡਾਂ ਵਿਚੋਂ ਦੀ ਆਉਣ ਵਾਲਾ ਰਸਤਾ ਕਾਫ਼ੀ ਸੌੜਾ ਹੈ ਤੇ ਇਥੋਂ ਦੋ ਵਾਹਨ ਇਕੱਠੇ ਨਹੀਂ ਗੁਜ਼ਰ ਸਕਦੇ ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਉਕਤਾਂਨ ਪਿੰਡਾਂ ਦੇ ਲੋਕ ਜ਼ਿਆਦਾਤਾਰ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੰਮਕਾਰ ਤੇ ਦਿਹਾੜੀ ਆਦਿ ਕਰਦੇ ਹਨ, ਪਰ ਇਨ੍ਹਾਂ ਪਿੰਡਾਂ ਦਾ ਸ੍ਰੀ ਮੁਕਸਤਰ ਸਾਹਿਬ ਨਾਲੋਂ ਸੰਪਰਕ ਟੁੱਟ ਜਾਣ ਕਾਰਨ ਉਨ੍ਹਾਂ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਪਿੰਡ ਰੁਪਾਣਾ ਵਿਖੇ ਮੌਜੂਦ ਸੇਤੀਆ ਇੰਡਸਟਰੀ ਵਿੱਚ ਸੈਕੜੇ ਵਰਕਰ ਕੰਮ ਕਰਨ ਲਈ ਇਨ੍ਹਾਂ ਪਿੰਡਾਂ ਤੋਂ ਹੀ ਆਉਂਦੇ ਹਨ ਤੇ ਸਿਫ਼ਟਾਂ ਵਿੱਚ ਡਿਊਟੀ ਹੋਣ ਕਾਰਨ ਰਾਤ ਦੇ ਸਮੇਂ ਵਾਲੀ ਸ਼ਿਫਟ ’ਤੇ ਪੁੱਜਣਾ ਮੁਸਕਲ ਹੈ ਤੇ ਜੇਕਰ ਕੋਈ ਵਿਅਕਤੀ ਆਪਣੀ ਡਿਊਟੀ ’ਤੇ ਆਉਣ ਲਈ ਇਨ੍ਹਾਂ ਪਿੰਡਾਂ ਦੇ ਲੋਕ ਰਸਤਿਆਂ ਦਾ ਇਸਤੇਮਾਲ ਕਰੇਗਾ ਤਾਂ ਉਹ ਵਿਅਕਤੀ ਕਿਸੇ ਸਮੇਂ ਸਮਾਜ ਵਿਰੋਧੀ ਅਨਸਰਾਂ ਦਾ ਸ਼ਿਕਾਰ ਬਣ ਸਕਦਾ ਹੈ। ਇਸ ਸਬੰਧੀ ਪਿੰਡ ਚੱਕ ਦੂਹੇਵਾਲਾ, ਮਹਿਰਾਜ ਵਾਲਾ, ਰੁਪਾਣਾ, ਧਿਗਾਣਾ, ਭੰਗਚੜ੍ਹੀ, ਫੂਲੇਵਾਲਾ, ਤਾਮਕੋਟ, ਦੂਹੇਵਾਲਾ, ਸੋਥਾ ਆਦਿ ਦੇ ਪਿੰਡਾਂ ਦੇ ਵਾਸੀਆਂ ਨੇ ਡਿਪਟੀ ਕਮਿਸਨਰ ਸ਼੍ਰੀ ਮੁਕਤਸਰ ਸਾਹਿਬ ਦੇ ਸਬੰਧਿਤ ਐਨ ਐਚ ਵਿਭਾਗ ਤੋਂ ਮੰਗ ਕੀਤੀ ਹੈ ਕਿ ਆਉਣ ਜਾਣ ਵਾਲੇ ਰਸਤਿਆਂ ਡਿਵਾਇਟ ਰਸਤਿਆਂ ਨੂੰ ਦੁਰੰਸਤ ਕਰਵਾਇਆ ਜਾਵੇ ਜਾ ਫਿਰ ਉਸਾਰੀ ਅਧੀਨ ਪੁੱਲ ਦਾ ਨਿਰਮਾਣ ਬਿਨਾਂ ਦੇਰੀ ਨੇਪਰੇ ਚੜ੍ਹਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਕੋਈ ਸੜ੍ਹਕੀ ਹਾਦਸਾ ਵਾਪਰਦਾ ਹੈ ਤਾ ਇਸ ਦੀ ਜੁੰਮੇਵਾਰੀ ਸਬੰਧਿਤ ਵਿਭਾਗ ਅਤੇ ਪੁਲ ਠੇਕੇਦਾਰ ਦੀ ਹੋਵੇਗੀ।
ਕੀ ਕਹਿਣਾ ਐਨ ਐਚ ਵਿਭਾਗ ਦੇ ਐਕਸੀਅਨ ਦਾ
ਜਦੋਂ ਇਸ ਸਬੰਧੀ ਐਨ.ਐਚ. ਵਿਭਾਗ ਦੇ ਐਕਸੀਅਨ ਆਨੰਦ ਮਾਹਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਜਲਦੀ ਹੀ ਪੁਲ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ, ਉਨ੍ਹਾਂ ਆਉਣ ਵਾਲੀ 31 ਜੁਲਾਈ ਤੱਕ ਪੁੱਲ ਨਿਰਮਾਣ ਪੂਰਾ ਕਰਕੇ ਲੋਕਾਂ ਨੂੰ ਸੌਂਪਣ ਦਾ ਭਰੋਸਾ ਦਿੱਤਾ ਹੈ।

  • Related Posts

    ਕਪੂਰਥਲਾ ਵਿੱਚ ਭਾਜਪਾ ਦੀ ਮਹੱਤਵਪੂਰਨ ਮੀਟਿੰਗ,ਸੰਗਠਨ ਮੰਤਰੀ ਨੇ ਕੀਤੀ ਸ਼ਿਰਕਤ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਬੂਥ ਪੱਧਰ ਤੇ ਸੰਗਠਨ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ-ਸ਼੍ਰੀ ਨਿਵਾਸੁਲੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਵਰਕਰਾਂ ਨੂੰ ਸੇਵਾ,ਸੁਸ਼ਾਸਨ ਅਤੇ ਵਿਕਾਸ ਦਾ ਪ੍ਰਣ ਹਰ ਘਰ ਤੱਕ ਲੈ ਕੇ ਜਾਣਾ ਚਾਹੀਦਾ ਹੈ-ਖੋਜੇਵਾਲ

    Spread the love

    Spread the love ਕਪੂਰਥਲਾ, 12 ਜੁਲਾਈ ( ਕੌੜਾ )- ਵਿਰਾਸਤੀ ਸ਼ਹਿਰ ਦੇ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਮੀਟਿੰਗ।ਇਸ…

    ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਤਹਿਤ ਸਿੱਖਿਆ ਪ੍ਰਸਾਰ ਵੈਨ ਚੋਟੀਆਂ ਤੇ ਕੋਟਭਾਈ ਵਿਖੇ ਪਹੁੰਚੀ

    Spread the love

    Spread the loveਗਿੱਦੜਬਾਹਾ, 12 ਜੁਲਾਈ (ਲਖਵੀਰ ਸਿੰਘ ਧੂਲਕੋਟੀਆ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ…

    Leave a Reply

    Your email address will not be published. Required fields are marked *