ਸ੍ਰੀ ਮੁਕਤਸਰ ਸਾਹਿਬ, 22 ਜੁਲਾਈ ()- ਨੈਸ਼ਨਲ ਟਰੱਸਟ ਐਕਟ 1999 ਅਧੀਨ ਲੋਕਲ ਲੈਵਲ ਕਮੇਟੀ ਦੀ ਮੀਟਿੰਗ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਨੇ ਦੱਸਿਆ ਕਿ ਨੈਸ਼ਨਲ ਟਰੱਸਟ ਐਕਟ 1999 ਦੇ ਸੈਕਸ਼ਨ 13(2) ਅਧੀਨ ਆਉਂਦੀਆਂ 04 ਦਿਵਿਆਂਗਤਾ (ਸੇਰੇਬਲ ਪਾਲਿਸੀ, ਮੈਂਟਲ ਰਿਟਾਰਡੇਸ਼ਨ, ਆਉਟਿਜ਼ਮ ਅਤੇ ਮਲਟੀਪਲ ਡਿਸਏਬਿਲਟੀਜ਼) ਤੋਂ ਪੀੜਤ ਵਿਅਕਤੀਆਂ ਦੇ ਲੀਗਲ ਗਾਰਡੀਅਨਸ਼ਿੱਪ ਸਰਟੀਫਿਕੇਟ ਜਾਰੀ ਕਰਨ ਸਬੰਧੀ ਲੋਕਲ ਲੈਵਲ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਕਮੇਟੀ ਵੱਲੋਂ ਲੀਗਲ ਗਾਰਡੀਅਨਸ਼ਿਪ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਇਸ ਸਰਟੀਫਿਕੇਟ ਨਾਲ ਡਿਸਏਬਲ ਵਿਅਕਤੀ ਆਪਣੀ ਪ੍ਰੋਪਰਟੀ ਵਗੈਰਾ ਦੀ ਦੇਖਭਾਲ ਸਬੰਧੀ ਅਤੇ ਫੈਮਲੀ ਪੈਨਸ਼ਨ ਸਬੰਧੀ ਆਪਣਾ ਲੀਗਲ ਗਾਰਡੀਅਨ ਨਿਯੁਕਤ ਕਰ ਸਕਦੇ ਹਨ। ਮੀਟਿੰਗ ਦੌਰਾਨ ਲੀਗਲ ਗਾਰਡੀਅਨਸ਼ਿਪ ਦੇ 2 ਸਰਟੀਫਿਕੇਟ ਜਾਰੀ ਕੀਤੇ ਗਏ। ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਨੈਸ਼ਨਲ ਟਰੱਸਟ ਐਕਟ 1999 ਦੇ ਸੈਕਸ਼ਨ 13(2) ਅਧੀਨ ਆਉਂਦੀਆਂ 04 ਦਿਵਿਆਂਗਤਾ (ਸੇਰੇਬਲ ਪਾਲਿਸੀ, ਮੈਂਟਲ ਰਿਟਾਰਡੇਸ਼ਨ, ਆਉਟਿਜ਼ਮ ਅਤੇ ਮਲਟੀਪਲ ਡਿਸਏਬਿਲਟੀਜ਼) ਵਾਲੇ ਵਿਅਕਤੀ ਲੀਗਲ ਗਾਰਡੀਅਨਸ਼ਿਪ ਸਰਟੀਫਿਕੇਟ ਜਾਰੀ ਕਰਵਾਉਣ ਸਬੰਧੀ ਨੈਸ਼ਨਲ ਟਰੱਸਟ ਦੀ ਵੈੱਬਸਾਈਟ ’ਤੇ ਆਨਲਾਈਨ ਕਰ ਸਕਦੇ ਹਨ ਅਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਸ੍ਰੀ ਮੁਕਤਸਰ ਸਾਹਿਬ ਕਮਰਾ ਨੰਬਰ 07, ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਵਿਖੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੌਂਗਾ, ਜਸਪ੍ਰੀਤ ਸਿੰਘ ਛਾਬੜਾ, ਪ੍ਰਧਾਨ ਮੁਕਤੀਸਰ ਵੈਲਫੇਅਰ ਕਲੱਬ, ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਅਡੀਸ਼ਨਲ ਜ਼ਿਲ੍ਹਾ ਅਟਾਰਨੀ, ਸਿਵਲ ਸਰਜਨ ਦਫ਼ਤਰ ਤੋਂ ਨੁਮਾਇੰਦੇ ਆਦਿ ਹਾਜ਼ਰ ਸਨ।






