ਬਰਨਾਲਾ, 27 ਜੁਲਾਈ (ਬਲਵਿੰਦਰ ਆਜ਼ਾਦ):- ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੂਲਿੰਗ ਨੀਤੀ ਦੇ ਅਧੀਨ ਆਉਂਦੀ ਬਰਨਾਲਾ ਦੇ ਕਿਸਾਨਾਂ ਦੀ 317 ਏਕੜ ਜ਼ਮੀਨ ਨੂੰ ਲੈ ਕੇ ਕਿਸਾਨਾਂ ਦਾ ਇੱਕ ਵਫਦ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸਥਾਨਕ ਬਰਨਾਲਾ ਕਲੱਬ ਵਿਖੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲਿਆ। ਇਸ ਮੌਕੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਦਿੱਤੇ ਗਏ ਮੰਗ ਪੱਤਰ ਦੀ ਕਾਪੀ ਪ੍ਰੈੱਸ ਨੂੰ ਦਿੰਦਿਆਂ ਧੰਨਾ ਸਿੰਘ ਗਰੇਵਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਇਸ ਲੈਂਡ ਪੂਲਿੰਗ ਨੀਤੀ ਦੇ ਅਧੀਨ ਆਉਂਦੀ 317 ਏਕੜ ਜ਼ਮੀਨ ਸਬੰਧੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਸ ਨਵੀਂ ਨੀਤੀ ਨਾਲ ਸਬੰਧਤ ਕਿਸਾਨਾਂ ਵਿੱਚ ਚਿੰਤਾ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਦੱਸਿਆ ਕਿ ਇਸ ਨੀਤੀ ਦੇ ਅਧੀਨ ਅਜਿਹੇ ਵੀ ਕਿਸਾਨ ਆਉਂਦੇ ਹਨ ਜਿਨਾਂ ਪਾਸ ਜ਼ਮੀਨ ਤੋਂ ਇਲਾਵਾ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ ਅਤੇ ਸਰਕਾਰ ਪਾਸ ਵੱਲੋਂ ਜੋ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਹ ਜ਼ਮੀਨ ਉਪਜਾਊ ਅਤੇ ਵਾਹੀਯੋਗ ਹੈ ਅਤੇ ਸਾਡੇ ਪਰਿਵਾਰ ਇਸ ਉੱਪਰ ਹੀ ਨਿਰਭਰ ਹਨ ਜੇਕਰ ਸਾਡੀਆਂ ਇਹ ਜ਼ਮੀਨਾਂ ਐਕਵਾਇਰ ਹੋ ਜਾਂਦੀਆਂ ਹਨ ਤਾਂ ਅਸੀਂ ਆਰਥਿਕ ਤੌਰ ਤੇ ਖ਼ਤਮ ਹੋ ਜਾਵਾਂਗੇ ਕਿਉਂਕਿ ਸਾਡੇ ਪਰਿਵਾਰਾਂ ਵਿੱਚੋਂ ਕੋਈ ਵੀ ਪਰਿਵਾਰ ਸਰਕਾਰੀ ਨੌਕਰੀ ਨਹੀਂ ਕਰਦਾ ਅਤੇ ਇਸ ਤੋਂ ਇਲਾਵਾ ਸਾਡੇ ਪਾਸ ਆਮਦਨ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ ਸਿਰਫ ਖੇਤੀ ਜ਼ਰੀਏ ਹੀ ਅਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਾਂ। ਧੰਨਾ ਸਿੰਘ ਗਰੇਵਾਲ ਨੇ ਦੱਸਿਆ ਕਿ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਮੁੱਚੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਜ਼ਮੀਨ ਐਕਵਾਇਰ ਨਹੀਂ ਹੋਣ ਦੇਣਗੇ। ਇਸ ਮੌਕੇ ਕਿਸਾਨਾਂ ਦੇ ਇਸ ਵਫਦ ਵਿੱਚ ਗੁਰਜੰਟ ਸਿੰਘ ਚੀਨ ਵਾਲੇ, ਬਲਵੀਰ ਸਿੰਘ ਨਿੱਕੂ, ਮੇਜਰ ਸਿੰਘ ਢਿੱਲਵਾਂ, ਰੁਪਿੰਦਰ ਪ੍ਰੀਤ ਸਿੰਘ ਗਰੇਵਾਲ, ਰੂਪ ਸਿੰਘ ਢਿੱਲਵਾਂ, ਕੇਵਲ ਸਿੰਘ ਜੋਧਪੁਰੀ, ਰਮਨ ਭੁੱਲਰ, ਹਰਮੇਲ ਸਿੰਘ ਗਿੱਲ, ਸਿੰਦਰ ਭੁੱਲਰ ਅਰਸ਼ਪ੍ਰੀਤ ਸਿੰਘ, ਗਰੇਵਾਲ ਆਦਿ ਕਿਸਾਨ ਵੀ ਹਾਜ਼ਰ ਸਨ।






