ਮਿਲਾਵਟ ਖੋਰੀ ਦੇ ਧੰਦੇ ’ਚ ਲਗਾਤਾਰ ਹੋ ਰਿਹਾ ਵਾਧਾ

Spread the love

ਸ਼੍ਰੀ ਮੁਕਤਸਰ ਸਾਹਿਬ, 28 ਜੁਲਾਈ (ਗੁਰਮੀਤ ਵਰਮਾ)- ਸਾਡੇ ਦੇਸ਼ ਵਿੰਚ ਨਕਲੀ ਅਤੇ ਮਿਲਾਵਟੀ ਸਮਾਨ ਦੀ ਵਿਕਰੀ ਦਾ ਧੰਦਾ ਪੂਰੇ ਜ਼ੋਰਾ ਸ਼ੋਰਾਂ ਨਾਲ ਚੱਲਦਾ ਹੈ ਅਤੇ ਇਸ ਕਾਰੋਬਾਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਤ ਇਹ ਹੋ ਗਏ ਹਨ ਕਿ ਬਜ਼ਾਰਾਂ ਵਿੱਚ ਵਿਕਣ ਵਾਲੀ ਹਰ ਚੀਜ਼ ਵਿੱਚ ਵੱਡੇ ਪੱਤਰ ’ਤੇ ਮਿਲਾਵਟ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ। ਬਜ਼ਾਰ ਵਿੱਚ ਹਰ ਤਰ੍ਹਾਂ ਦਾ ਨਕਲੀ ਸਮਾਨ ਧੜੱਲੇ ਨਾਲ ਵਿਕਦਾ ਹੈ। ਖਾਣ ਪੀਣ ਵਾਲੀਆਂ ਚੀਜਾਂ, ਮੇਕਅੱਪ ਦਾ ਸਮਾਨ, ਦਵਾਈਆਂ ਤੇ ਬਜ਼ਾਰ ਵਿੱਚ ਵਿਕਣ ਵਾਲਾ ਹੋਰ ਕਈ ਤਰ੍ਹਾਂ ਦਾ ਸਮਾਨ ਵੱਡੀਆ ਕੰਪਨੀਆਂ ਦੇ ਨਾਮ ਉਪਰ ਜਾਅਲੀ ਠੱਪੇ ਮਾਰ ਕੇ ਆਮ ਵੇਚ ਦਿੱਤਾ ਜਾਂਦਾ ਹੈ। ਖੁੱਲ੍ਹੇਆਮ ਚੱਲਦੀ ਇਹ ਕਾਰਵਾਈ ਦੇਸ਼ ਦੇ ਖਜ਼ਾਨੇ ਨੂੰ ਵੀ ਖੋਰਾ ਲਾਉਂਦੀ ਹੈ। ਕਿਉਂਕਿ ਇਹ ਸਾਰਾ ਕਾਰੋਬਾਰ ਦੋ ਨੰਬਰ ਵਿੱਚ ਹੀ ਹੁੰਦਾ ਹੈ।
ਸਭ ਤੋਂ ਵੱਧ ਮਿਲਾਵਟ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ
ਤ੍ਰਾਸਦੀ ਇਹ ਹੈ ਕਿ ਸਭ ਤੋਂ ਜ਼ਿਆਦਾ ਮਿਲਾਵਟ ਖਾਣ ਪੀਣ ਵਾਲੀਆਂ ਚੀਜਾਂ ਵਿੱਚ ਪਾਈ ਜਾਂਦੀ ਹੈ, ਜਿਹੜ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਸਾਬਿਤ ਹੁੰਦੀ ਹੈ। ਦਾਲਾਂ, ਮਸਾਲਿਆਂ ਵਿੱਚ ਵੀ ਵੱਡੇ ਪੱਧਰ ਉਪਰ ਮਿਲਾਵਟ ਹੋ ਰਹੀ ਹੈ ਅਤੇ ਬਜ਼ਾਰ ਵਿੱਚ ਅੱਜ ਕੱਲ ਕੋਈ ਵੀ ਸ਼ੁੱਧ ਚੀਜ਼ ਮੁਸ਼ਕਲ ਨਾਲ ਹੀ ਮਿਲਦੀ ਹੈ। ਮਿਲੀ ਭੁਗਤ ਅ ਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉਤਸ਼ਾਹਿਤ ਕਰਦੇ ਹਨ। ਇਸ ਵਿਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ। ਬਜ਼ਾਰਾਂ ਵਿੱਚ ਦਵਾਈਆਂ ਨਾਲ ਪੱਕੇ ਫ਼ਲ ਸ਼ਬਜੀਆਂ ਜ਼ਹਿਰਾਂ ਵਰਤਾ ਰਹੇ ਹਨ। ਬੇਮੌਸਮੀ ਚੀਜਾਂ ਦੀ ਭਰਮਾਰ ਰਹਿੰਦੀ ਹੈ, ਜਿਸ ਲਈ ਵੀ ਮਿਲਾਵਟਖੋਰੀ ਜ਼ਿੰਮੇਵਾਰ ਹੁੰਦੀ ਹੈ।
ਜਿਹੜੇ ਲੋਕ ਸ਼ਰਾਬ ਪੀ ਰਹੇ ਹਨ, ਉਹ ਵੀ ਨਿਰਾ ਜ਼ਹਿਰ ਹੁੰਦਾ ਹੈ। ਸ਼ਰਾਬ ਵਿੱਚ ਕੈਪਸੂਲ ਅਤੇ ਕੈਮੀਕਲਾਂ ਦੀ ਮਿਲਾਵਟ ਨਾਲ ਮਨੁੱਖੀ ਜਾਨਾਂ ਨੂੰ ਦੁੱਗਣਾ ਖਤਰਾ ਹੁੰਦਾ ਹੈ। ਪੀਣ ਵਾਲੇ ਪਦਾਰਥਾਂ ਵਿੱਚ ਅਤੇ ਮਠਿਆਂਈਆਂ ਵਿੱਚ ਮਿਲਾਵਟਖੋਰੀ ਬਹੁਤ ਵਾਰੀ ਖਾਣ ਸਾਰ ਹੀ ਪਤਾ ਲੱਗ ਜਾਂਦੀ ਹੈ।
ਮਿਲਾਵਟਖੋਰਾਂ ਨੂੰ ਮਿਲੇ ਸਖ਼ਤ ਸਜ਼ਾ
ਲੋਕਾਂ ਨੂੰ ਇਸ ਮਿਲਾਵਟਖੋਰੀ ਦੈਂਤ ਨਾਲ ਕਿਸੇ ਕਿਸਮ ਦਾ ਸਮਝੋਤਾ ਨਹੀਂ ਕਰਨਾ ਚਾਹੀਦਾ। ਮਿਲਾਵਟਖੋਰਾਂ ਨੂੰ ਮਿਸਾਲੀ ਅਤੇ ਤੁਰੰਤ ਸਜ਼ਾ ਦਾ ਪ੍ਰਬੰਧ ਹੋਣ ਚਾਹੀਦਾ ਹੈ, ਤਾਂ ਜੋ ਇਸ ਘਾਤਕ ਮਰਜ਼ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ। ਸਰਕਾਰ ਵੱਲੋਂ ਮਿਲਾਵਟਖੋਰਾਂ ਨੂੰ ਤੁਰੰਤ ਨੱਥ ਪਾਉਣੀ ਚਾਹੀਦੀ ਹੈ। ਅੱਜ ਭਖਦਾ ਮਸਲਾ ਹੈ ਕਿ ਮਿਲਾਵਟਖੋਰੀ ਨੂੰ ਰੋਕਣ ਲਈ ਸਖ਼ਤ ਅਤੇ ਛੇਤੀ ਕਦਮ ਪੁੱਟੇ ਜਾਣ। ਕਿਉਂਕਿ ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ। ਇਸ ਨੂੰ ਨੱਥ ਪਾ ਕੇ ਸਰਕਾਰ ਲੋਕਾਂ ਦਾ ਵਿਸਵਾਸ਼ ਜਿੱਤ ਤੇ ਨਵਾਂ ਅਧਿਆਏ ਸ਼ੁਰੂ ਕਰ ਸਕਦੀ ਹੈ।
ਅਸਲੀ ਹੋਣ ਦੀ ਨਹੀਂ ਹੈ ਕੋਈ ਗਾਰੰਟੀ
ਅੱਜ ਦੇ ਸਮੇਂ ਵਿੱਚ ਕਿਸੇ ਵੀ ਚੀਜ਼ ਦੇ ਸ਼ੁੱਧ ਜਾਂ ਅਸਲੀ ਹੋਣ ਦੀ ਕੋਈ ਗਾਰੰਟੀ ਨਹੀਂ ਹੈ। ਹਰੇਕ ਚੀਜ਼ ਵਿੱਚ ਮਿਲਾਵਟ ਆਉਣੀ ਸ਼ੁਰੂ ਹੋ ਗਈ ਹੈ, ਕਿਉੁਂਕਿ ਇਨਸਾਨੀਅਤ ਦਾ ਮਿਆਰ ਦਿਨੋ ਦਿਨ ਘੱਟਦਾ ਜਾ ਰਿਹਾ ਹੈ। ਸਿਰਫ਼ ਧੋਖਾ, ਠੱਗੀ, ਬੇਈਮਾਨ ਹੀ ਦੇਖਣ ਨੂੰ ਮਿਲਦੀ ਹੈ। ਆਮ ਇਨਸਾਨ ਲਈ ਇਨ੍ਹਾਂ ਉਤਪਾਦਾਂ ਵਿੱਚੋਂ ਅਸਲ ਜਾਂ ਨਕਲ ਦਾ ਅੰਤਰ ਸਮਝਣਾ ਬੜਾ ਹੀ ਔਖਾ ਕੰਮ ਹੈ।
ਤਿੳਹਾਰਾਂ ਮੌਕੇ ਹੁੰਦੀ ਹੈ ਵੱਧ ਮਿਲਾਵਟ
ਖਾਣ ਪੀਣ ਵਾਲੀਆਂ ਵਸਤੂਆਂ ਦੇ ਅਸ਼ੁੱਧ ਹੋਣ ਦੀ ਹਾਲਤ ਵਿੱਚ ਸਾਡੀ ਸਿਹਤ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਤਿਉਹਾਰਾਂ ਦੇ ਨੇੜੇ ਖਾਣ ਪੀਣ ਦੀਆਂ ਵਸਤੂਆਂ ਤੇ ਹੋਰ ਸਮਾਨ ਨਕਲੀ ਹੋਣ ਦੀ ਜ਼ਿਆਦਾ ਸੰਭਾਵਨ ਹੈ। ਇਨ੍ਹਾਂ ਦਿਨਾਂ ਵਿੱਚ ਬਹੁਤ ਹੀ ਜਾਗਰੂਕ ਹੋ ਕੇ ਖਰੀਦਦਾਰੀ ਕਰਨੀ ਚਾਹੀਦੀ ਹੈ। ਅਸਲੀ ਤੇ ਨਕਲੀ ਵਸਤੂ ਵਿੱਚ ਬਹੁਤ ਫਰਕ ਹੁੰਦਾ ਹੇ। ਰਿਸ਼ਵਤਖੋਰੀ ਕਾਰਨ ਇਹ ਸਮੱਸਿਆ ਨੂੰ ਬੰਦ ਕਰਨ ਦਾ ਹੱਲ ਨਹੀਂ ਲੱਭ ਰਿਹਾ।
ਜ਼ਹਿਰਾਂ ਦੀ ਵਰਤੋਂ ਜ਼ਿਆਦਾ
ਲੋੜ ਤੋਂ ਵੱਧ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਸਾਡੀ ਧਰਤੀ, ਹਵਾ ਤੇ ਪਾਣੀ ਹੀ ਜ਼ਿਆਦਾ ਪ੍ਰਦੂਸ਼ਿਤ ਹੋ ਰਹੇ ਹਨ। ਖਾਣ ਵਾਲੀਆਂ ਸ਼ਬਜ਼ੀਆਂ ਤੇ ਫਲਾਂ ਨੂੰ ਟੀਕੇ ਲਾ ਕੇ ਪਕਾਇਆ ਜਾਂਦਾ ਹੈ। ਇਨ੍ਹਾਂ ਦੀ ਬਾਹਰੀ ਦਿੱਖ ਬਦਲਣ ਲਈ ਕੈਮੀਕਲ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਕਲੀ ਦੁੱਧ, ਦਹੀਂ, ਮਨੀਰ ਦੀ ਬਹੁਤ ਵਿਕਰੀ ਹੋ ਰਹੀ ਹੈ। ਨਕਲੀ ਦੁੱਧ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਰਹੇ ਹਨ।
ਸਭ ਤੋਂ ਖਤਰੜਨਾਕ ਰੋਗ ਹੈ ਕੈਂਸਰ, ਜੋ ਕਿ ਨਕਲੀ ਦੁੱਧ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਦਹੀਂ ਅਤੇ ਪਨੀਰ ਵੀ ਵੱਡੀ ਮਾਤਰਾ ਵਿਚ ਨਕਲੀ ਮਿਲ ਰਿਹਾ ਹੈ। ਨਕਲੀ ਦੁੱਧ ਦੀ ਵਿਕਰੀ ਜ਼ਿਆਦਾਤਰ ਬੰਦ ਪੈਕੇਟਾਂ ਵਿੱਚ ਕੀਤੀ ਜਾਂਦੀ ਹੈ। ਪੈਕੇਟਾਂ ਉਪਰ ਕਈ ਤਰ੍ਹਾਂ ਦੇ ਕੈਮੀਕਲ ਲੱਗੇ ਹੁੰਦੇ ਹਨ ਜਿਸ ਕਾਰਲ ਦੁੱਧ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦਾ।
ਮਿਲਾਵਟਖੋਰੀ ਖਤਰਨਾਕ ਬਿਮਾਰੀਆਂ ਨੂੰ ਦਿੰਦੀ ਹੈ ਸੱਦਾ
ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਸਾਰੀਆਂ ਬਿਮਾਰੀਆ ਨਾਲ ਜੂਝ ਰਹੇ ਹਨ ਤੇ ਹਸਪਤਾਲਾਂ ਵਿੱਚ ਮਰੀਜ਼ ਲਈ ਥਾਂ ਨਹੀਂ ਹੈ। ਅਨੇਕ ਲੋਕ ਮਰ ਚੁੱਕੇ ਹਨ, ਪਰ ਮਿਲਾਵਟ ਖੋਰੀ ਹੋਰ ਵੀ ਭਿਆਨਕ ਤੇ ਖਤਰਨਾਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ, ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣ ਦੀ ਲੋੜ ਹੈ, ਤੇ ਇਸ ਮਿਲਾਵਟਖੋਰੀ ਦੇ ਖਿਲਾਫ਼ ਇਕੱਠੇ ਹੋ ਕੇ ਇੱਕ ਜ਼ੋਰਦਾਰ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਇਆਂ ਜਾ ਸਕਦਾ ਹੈ।

  • Related Posts

    ਅੰਮ੍ਰਿਤਸਰ ਵਿੱਚ ਨਗਰ ਨਿਗਮ ਐੱਮ ਟੀ ਪੀ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਲਗਾਏ ਗੰਭੀਰ ਦੋਸ਼

    Spread the love

    Spread the loveਅੰਮ੍ਰਿਤਸਰ, 15 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ  )  ਸ਼ਹਿਰ ਦੇ ਨਗਰ ਨਿਗਮ ਦੇ ਐੱਮ ਟੀ ਪੀ ਵਿਭਾਗ ਨਾਲ ਜੁੜਿਆ ਇਕ ਗੰਭੀਰ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ…

    ਪਿੰਡ ਬੱਲੂਆਣਾ ਵਿੱਚ ਗਰਾਉਂਡ ਨੂੰ ਲੈ ਕੇ ਛਿੜਿਆ ਵਿਵਾਦ

    Spread the love

    Spread the love ਪੱਟੀ ਸਦੀਕ, 12 ਅਪ੍ਰੈਲ (ਬਲਕਰਨ ਸਿੰਘ ਮਸ਼ਾਲ)- ਪਿੰਡ ਬੱਲੂਆਣਾ ਦੇ ਵਿੱਚ ਕੁਝ ਦਿਨਾਂ ਤੋਂ ਗਰਾਊਂਡ ਨੂੰ ਲੈ ਕੇ ਵਿਵਾਦ ਛਿੜਿਆ ਹੋਇਆਂ ਹੈ। ਸਰਪੰਚ ਭਜਨ ਲਾਲ ਬੱਲੂਆਣਾ ਨੇ ਜਾਣਕਾਰੀ…

    Leave a Reply

    Your email address will not be published. Required fields are marked *