ਪੰਜਾਬੀ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣਾ ਸਮੇਂ ਦੀ ਵੱਡੀ ਜ਼ਰੂਰਤ

Spread the love
ਭਰਤਗੜ੍ਹ–28 ਜੁਲਾਈ (ਭਾਰਦਵਾਜ)ਦਿਨ ਪਰ ਦਿਨ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਅਤੇ ਸਭਿਆਚਾਰ ਨੂੰ ਸੰਭਾਲਣਾ ਅੱਜ ਦੇ ਸਮੇਂ ਦੀ  ਵੱਡੀ ਜ਼ਰੂਰਤ ਹੈ। ਅਸੀਂ ਆਪਣੇ ਅਮੀਰ ਵਿਰਸੇ ਨੂੰ ਵਿਸਾਰ ਰਹੇ ਹਾਂ। ਸਾਡੇ ਨੌਜੁਆਨਾਂ ਅਤੇ ਬੱਚਿਆਂ ਵਿੱਚ ਅੱਜ ਵਿਰਸੇ ਤੇ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।
            ਤੀਆਂ ਦੇ ਤਿਉਹਾਰ ਮਨਾਉਣ ਸਮੇਂ ਜਦੋਂ  ਪੰਜਾਬੀ ਸਭਿਆਚਰ  ਦਾ  ਰੱਖ  ਵਖੇਰਦਾ  ਗਿੱਧਾ ਪਾ ਕੇ  ਧਮਾਲਾਂ  ਪਾਈਆਂ  ਤਾਂ ਵਾਤਾਵਰਣ ਵਿੱਚ ਉਤਸ਼ਾਹ ਬਹੁਤ ਵੱਧ ਗਿਆ। ਤੀਆਂ ਦੇ ਤਿਉਹਾਰ  ਮੌਕੇ  ਸਮਾਜ ਨੂੰ  ਸੰਦੇਸ਼  ਦੇਣ ਵਾਲੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।
    ਪਿੰਡ ਦੀ ਸਰਪੰਚ ਅਤੇ ਪੰਚਾਇਤ ਨੇ ਸਮਾਰੋਹ ਲਈ ਪੂਰਾ ਸਹਿਯੋਗ ਦਿੱਤਾ। ਆਲੇ –ਦੁਆਲੇ ਦੇ  ਪਿੰਡਾਂ ਤੋਂ  ਆਈਆਂ ਔਰਤਾਂ ਤੇ ਬਾਲੜੀਆਂ ਨੇ ਗਿੱਧਾ ਦੀਆਂ ਧਮਾਲਾਂ ਪਾਈਆਂ ਅਤੇ ਦੇਸ਼ ਭਗਤੀ ਅਤੇ ਸਭਿਆਚਰ ਨੂੰ ਦਰਸਾਉਂਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਉਨ੍ਹਾਂ ਨੇ ਕਿਹਾ ਤੀਆਂ ਦਾ ਤਿਉਹਾਰ ਸਾਡੇ ਵਿਰਸੇ ਦਾ ਪ੍ਰਤੀਕ ਹੈ, ਅਜਿਹੇ ਤਿਉਹਾਰ ਰਲ-ਮਿਲ ਕੇ  ਮਨਾਉਂਣੇ ਚਾਹੀਦੇ  ਹਨ, ਤਾ ਜੋ ਅਸੀਂ  ਆਪਣੇ  ਬੱਚਿਆਂ  ਅਤੇ  ਨੌਜੁਆਨਾਂ ਨੂੰ ਆਪਣੇ ਵਿਰਸੇ ਤੇ ਸਭਿਆਚਾਰ ਬਾਰੇ ਜਾਣਕਾਰੀ ਪਹੁੰਚਾਉਣੇ ਰਹੀਏ। ਇਹ ਸਾਡਾ ਫਰਜ਼ ਹੈ। ਇਸ ਮੌਕੇ ਬਲਵਿੰਦਰ ਕੌਰ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਮਾਤਾ ਨੇ ਵੀ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।
  ਇਸ ਮੌਕੇ ਪੰਜਾਬ ਜਰਨਲ ਸਕੱਤਰ ਊਸ਼ਾ ਰਾਣੀ, ਬਲਾਕ ਪ੍ਰਧਾਨ ਸੁਨੀਤਾ ਗਿੱਲ, ਮਹਿਲਾ ਵਿੰਗ ਜਰਨਲ ਸਕੱਤਰ ਹਰਪਾਲ ਕੌਰ, ਮਹਿਲਾ ਵਿੰਗ ਜਰਨਲ ਸਕੱਤਰ ਮਨਜੀਤ ਕੌਰ, ਮਹਿਲਾ ਵਿੰਗ ਵਾਈਸ ਪ੍ਰਧਾਨ ਪਿੰਕੀ ਸ਼ਰਮਾ, ਭਨਾਮ ਬਲਾਕ ਪ੍ਰਧਾਨ ਰਣਜੀਤ ਕੌਰ, ਬਲਾਕ ਪ੍ਰਧਾਨ ਹਰਵਿੰਦਰ ਕੌਰ, ਕੋਟਬਾਲਾ ਸਰਪੰਚ, ਸਰਬਜੀਤ ਕੌਰ ਮੋੜਾ ਹਾਜ਼ਰ ਸਨ।
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *