ਸਰਕਾਰੀ ਸੀ.ਸੈ.ਸਕੂਲ ਪੱਖੀਕਲਾਂ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਅਮਿੱਟ ਯਾਦਾਂ ਛੱਡ ਕੇ ਸੰਪੰਨ ਹੋਇਆ

Spread the love
ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਨਿਰੰਤਰ ਯੋਜਨਾਬੰਦੀ ਨਾਲ ਮਿਹਨਤ ਕਰਨੀ ਜ਼ਰੂਰੀ ਹੈ : ਗੁਰਦਿੱਤ ਸੇਖੋਂ
ਫ਼ਰੀਦਕੋਟ, 3 ਦਸੰਬਰ (ਵਿਪਨ ਮਿੱਤਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਵਿਖੇ ਸਾਲ 2023-24 ਦੌਰਾਨ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਕੂਲ ’ਚ ਸਨਮਾਨ ਕਰਨ ਲਈ ਸਲਾਨਾ ਇਨਾਮ ਵੰਡ ਸਮਾਗਮ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਫਰੀਦਕੋਟ ਸ਼ਾਮਲ ਹੋਏ। ਸ਼੍ਰੀਮਤੀ ਨੀਲਮ ਰਾਣੀ ਜ੍ਹਿਲਾ ਸਿੱਖਿਆ ਅਫਸਰ ਸੈਕੰਡਰੀ  ਫ਼ਰੀਦਕੋਟ, ਸ਼੍ਰੀਮਤੀ ਅੰਜਨਾ ਕੌਸ਼ਲ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫ਼ਰੀਦਕੋਟ, ਸ਼੍ਰੀ ਪ੍ਰਦੀਪਦਿਓੜਾ, ਸ਼੍ਰੀ ਪਵਨ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸਰਾਂ ਦੀ ਰਹਿਨੁਮਾਈ ਹੇਠ ਪਿ੍ਰੰਸੀਪਲ ਸ਼੍ਰੀ ਗੋਪਾਲ ਕਿ੍ਰਸ਼ਨ ਨੈਸ਼ਨਲ ਅਵਾਰਡੀ ਦੀ ਦੇਖ-ਰੇਖ ਹੇਠ ਕਰਵਾਇਆਗਿਆ।ਇਸ ਮੌਕੇ ਪਿ੍ਰੰਸੀਪਲ ਗੋਪਾਲ ਕਿ੍ਰਸ਼ਨ ਨੇ ਆਪਣੇ ਭਾਸ਼ਣ ’ਚ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਸਕੂਲ ਦਾ ਪੱਧਰ ਨੂੰ ਉੱਚਾ ਕਰਨ ਵਾਸਤੇ ਕੀਤੇ ਉਪਰਾਲਿਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਟੇਟ ਅਤੇ ਨੈਸ਼ਨਲ ਅਵਾਰਡ ਮਿਲਣ ਕਾਰਨ ਮਿਲੇ ਦੋ ਸਾਲ ਦੇ ਨੌਕਰੀ ਦੇ ਵਾਧੇ ਦੀ ਪਹਿਲੀ ਤਨਖਾਹ ਸਕੂਲ ’ਚ ਖਰਚ ਕਰਨ ਸਬੰਧੀ ਦੱਸਦਿਆਂ ਕਿਹਾ ਕਿ 10+2 ਦੀ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਲਈ ਪੰਜਾਹ ਹਜਾਰ, ਦਸਵੀਂ ਦੇ ਵਿਦਿਆਰਥੀਆਂ ਲਈ 35000/- ਹਜਾਰ ਅਤੇ ਅੱਠਵੀਂ ਦੇ ਵਿਦਿਆਰਥੀਆਂ ਲਈ 25000 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕਰਦਿਆਂ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਘੁਗਿਆਣਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਅਤੇ ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਅੰਜਨਾ ਕੌਸ਼ਲ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀ ਪਵਨ ਕੁਮਾਰ ਵੱਲੋਂ ਸ਼ੈਸ਼ਨ  2023-24 ’ਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫੀ ਮੈਡਲ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਚਿੰਨ੍ਹ ਰਾਮ ਮੁਹੰਮਦ ਸਿੰਘ ਅਜ਼ਾਦ ਵੈੱਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਸਪਾਂਸਰ ਕੀਤੇ ਗਏ। ਸਮਾਗਮ ਦੌਰਾਨ ਖੇਡਾਂ ਅੰਦਰ ਜ਼ਿਲਾ ਅਤੇ ਰਾਜ ਪੱਧਰ ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਦੂਆਰਾ ਵੋਟਾਂ ਪਾ ਕੇ ਸਰਵੋਤਮ ਅਧਿਆਪਕ  ਸੁਖਦੇਵ ਸਿੰਘ ਲੈਕਚਰਾਰ ਅਤੇ ਸੁਖਦੀਪ ਸਿੰਘ ਐਸ.ਐਸ ਮਾਸਟਰ ਦੀ ਚੋਣ ਕੀਤੀ ਗਈ ਨੂੰ ਮੁੱਖ ਮਹਿਮਾਨ ਵੱਲੋਂ ਟਰਾਫੀ ਦੁਸ਼ਾਲਾ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਅਧਿਆਪਕ ਪਰਵ 2023 ’ਚ ਸਕੂਲ ਦਾ ਨਾਂ ਰਾਜ ਪੱਧਰ ਤੇ ਲਿਜਾਣ ਵਾਲੇ ਅਧਿਆਪਕ ਹਰਵਿੰਦਰ ਕੌਰ ਅਤੇ ਕੰਵਲਜੀਤ ਸਿੰਘ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ’ਚ ਵਾਤਾਵਰਨ ਦੀ ਸ਼ੁੱਧਤਾ ਲਈ ਸਹਿਯੋਗ ਕਰਨ ਵਾਲੇ ਅਤੇ 100% ਹਾਜ਼ਰੀ ਵਾਲੇ ਵਿਦਿਆਰਥੀਆਂ

Samsung F54

ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਹਲਕਾ ਵਿਧਾਇਕ ਨੇ ਸੰਬੋਧਨ ਕਰਦਿਆਂ ਸਿੱਖਿਆ ਖੇਤਰ ਅੰਦਰ ਆ ਰਹੀਆਂ ਔਕੜਾਂ ਬਾਰੇ ਜਿਕਰ ਕਰਦਿਆਂ ਉਹਨ੍ਹਾਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਜ਼ਿੰਦਗੀ ’ਚ ਸਫ਼ਲਤਾ ਪ੍ਰਾਪਤ ਕਰਨ ਵਾਸਤੇ ਨਿਰੰਤਰ ਯੋਜਨਾਬੰਦੀ ਨਾਲ ਮਿਹਨਤ ਕਰਨੀ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਵਧੀਆ ਪ੍ਰੋਗਰਾਮ ਪਿ੍ਰੰਸੀਪਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਨਾਲ ਵਿਦਿਆਰਥੀਆਂ ਨੂੰ ਹੋਰ ਪ੍ਰਾਪਤੀਆਂ ਵਾਸਤੇ ਉਤਸ਼ਾਹ ਮਿਲਦਾ ਹੈ। ਇਸ ਸਮੇਂ ਸਰਕਾਰੀ ਮਿਡਲ ਸਕੂਲ ਭੋਲੂਵਾਲਾ, ਹਰਦਿਆਲੇਆਣਾ, ਪਹਿਲੂਵਾਲਾ, ਰਾਜੋਵਾਲਾ, ਅਰਾਈਆਂਵਾਲਾ ਅਤੇ ਘੁਗਿਆਣਾ ਦਾ ਸਟਾਫ ਅਤੇ ਵਿਦਿਆਰਥੀ ਹਾਜਰ ਹੋਏ। ਜਗਜੀਤ ਸਿੰਘ ਸਰਪੰਚ ਗ੍ਰਾਮ ਪੰਚਾਇਤ ਪੱਖੀਕਲਾਂ ਜਸਵੰਤ ਸਿੰਘ ਸਰਪੰਚ ਪਹਿਲੂਵਾਲਾ, ਨੇਕ ਸਿੰਘ ਪਿ੍ਰੰਸੀਪਲ ਸੰਜੀਵ ਕੁਮਾਰ,ਪ੍ਰਭਜੋਤ ਸਿੰਘ ਰਾਜਵਿੰਦਰ ਕੌਰ, ਸੁਧਾ ਗਰਗ ਰਿਟਾ: ਪਿ੍ਰੰਸੀਪਲ ਮੇਹਰ ਸਿੰਘ ਸੰਧੂ,ਪਿ੍ਰੰਸੀਲ ਤਜਿੰਦਰ ਸਿੰਘ ,ਪਿ੍ਰੰਸੀਪਲ ਭੁਪਿੰਦਰ ਸਿੰਘ , ਮੁੱਖ ਅਧਿਆਪਕ ਕਮਲ ਸ਼ਰਮਾ ਅਤੇ ਨਵਦੀਪ ਸ਼ਰਮਾ ਹਾਜ਼ਰ ਸਨ। ਰਾਮ ਮੁਹੰਮਦ ਸਿੰਘ ਅਜਾਦ ਵੈੱਲਫੇਅਰ ਸੁਸਾਇਟੀ ਦੇ ਨੁਮਾਇਦੇ ਸ਼੍ਰੀ ਸੋਮਨਾਥ, ਪ੍ਰੇਮਚਾਵਲਾ, ਸੁਖਦਰਸ਼ਨਸਿੰਘ, ਗੁਰਚਰਨ ਸਿੰਘ ਮਾਨ ਅਤੇ ਹਰਨੇਕ ਸਿੰਘ ਸਾਹੋਕੇ ਹਾਜ਼ਰ ਸਨ। ਸ਼੍ਰੀ ਪਵਨ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸਰ ਨੇ ਪ੍ਰੋਗਰਾਮ ’ਚ ਸਨਮਾਨਿਤ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕੰਵਲਜੀਤ ਸਿੰਘ ਐਸ.ਐਸ.ਮਾਸਟਰ ਵਲੋਂ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੜੇ ਹੀ ਸੋਹਣੇ ਅੰਦਾਜ਼ ’ਚ ਨਿਭਾਈ ਗਈ। ਸਕੂਲ ਸਟਾਫ ’ਚੋਂ ਅੰਜਨਾ ਜੈਨ,ਪਰਮਿੰਦਰ ਕੌਰ,ਹਰਵਿੰਦਰ ਕੌਰ,ਬਲਜੀਤ ਸਿੰਘ ਇੰਚਾਰਜ਼ ਬਿਜਨਸ ਬਲਾਸਟਰ , ਸੋਹਣ ਸਿੰਘ, ਰਾਜਦੀਪਕੌਰ, ਮਨਦੀਪ ਕੌਰ ਅਤੇ ਸਮੁੱਚੇ ਸਟਾਫ ਦਾ ਸਹਿਯੋਗ ਰਿਹਾ।

More News

Facebook

Youtube

Whatsapp

Home

 

  • Related Posts

    ਸਾਲ 2026-27 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲ 14, 17, 19 ਸਾਲ ਦੇ ਖਿਡਾਰੀਆਂ ਦੇ ਟਰਾਇਲ ਕੱਲ 

    Spread the love

    Spread the loveਅੰਮ੍ਰਿਤਸਰ 4 ਅਪ੍ਰੈਲ (ਮਨਜੀਤ ਸਿੰਘ ਸ਼ੇਰਗਿੱਲ) ਖੇਡ ਵਿਭਾਗ ਪੰਜਾਬ ਵੱਲੋ ਸਾਲ 2026-2027 ਦੇ ਸ਼ੈਸ਼ਨ ਦੌਰਾਨ ਸਪੋਰਟਸ ਵਿੰਗ ਸਕੂਲਜ (ਡੇ-ਸਕਾਲਰ) ਵਿੱਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ…

    4 ਅਪ੍ਰੈਲ 2026 ਨੂੰ ਹੋਵੇਗੀ ਬਠਿੰਡੇ ਜਿਲ੍ਹੇ ਦੀ ਰਗਬੀ ਚੈਂਪੀਅਨਸ਼ਿਪ 

    Spread the love

    Spread the love ਰਾਮੇਆਣਾ  2 ਅਪ੍ਰੈਲ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ ) ਰਗਬੀ ਐਸੋਸੀਏਸ਼ਨ ਬਠਿੰਡਾ ਦੇ ਜਨਰਲ ਸੈਕਟਰੀ ਜਸ਼ਨਦੀਪ ਸਿੰਘ ਨਾਲ ਗੱਲ ਕਰਦੇ ਹੋਏ, ਉਹਨਾਂ ਨੇ ਦੱਸਿਆ ਕਿ ਰਗਬੀ ਖੇਡ ਨੂੰ…

    Leave a Reply

    Your email address will not be published. Required fields are marked *