ਡਿਪੂ ‘ਚ ਸਪੇਅਰ ਪਾਰਟਸ ਨਾ ਮਿਲਣ ਕਾਰਨ ਖੜ•ੀਆਂ 25 ਬੱਸਾਂ, ਰੋਜ਼ਾਨਾ 3 ਲੱਖ ਰੁਪਏ ਦਾ ਹੋ ਰਿਹੈ ਨੁਕਸਾਨ

Spread the love

ਸ੍ਰੀ ਮੁਕਤਸਰ ਸਾਹਿਬ, 30 ਜੁਲਾਈ ()- ਮੁਕਤਸਰ ਜ਼ਿਲ•ੇ ਦੇ ਰੋਡਵੇਜ਼ ਡਿਪੂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਾਰਨ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਵਰਕਸ਼ਾਪ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਵੀ, ਇੱਥੇ ਇੱਕ ਖਸਤਾ ਹਾਲਤ ਇਮਾਰਤ ‘ਚ ਹਰ ਰੋਜ਼ 50 ਕਰਮਚਾਰੀ ਕੰਮ ਕਰ ਰਹੇ ਹਨ। ਇਮਾਰਤ ਵਿੱਚ ਕੁਝ ਥਾਵਾਂ ਤੇ ਛੱਤ ਡਿੱਗ ਗਈ ਹੈ ਅਤੇ ਕੰਧਾਂ ‘ਚ ਤਰੇੜਾਂ ਆ ਗਈਆਂ ਹਨ। ਇਸਤੋਂ ਇਲਾਵਾ ਸਪੇਅਰ ਪਾਰਟਸ ਦੀ ਉਪਲਬਧਤਾ ਨਾ ਹੋਣ ਕਾਰਨ ਖਰਾਬ ਹੋ ਰਹੀਆਂ ਬੱਸਾਂ ਨੂੰ ਡਿਪੂ ਵਿੱਚ ਖੜ•ਾ ਕੀਤਾ ਜਾ ਰਿਹਾ ਹੈ। ਇਸ ਸਮੇਂ ਸਪੇਅਰ ਪਾਰਟਸ ਦੀ ਉਪਲਬਧਤਾ ਨਾ ਹੋਣ ਕਾਰਨ ਵਰਕਸ਼ਾਪ ‘ਚ ਲਗਭਗ 25 ਬੱਸਾਂ ਖੜ•ੀਆਂ ਹਨ। ਖੜ•ੀਆਂ ਬੱਸਾਂ ਕਾਰਨ 10 ਤੋਂ ਵੱਧ ਰੂਟ ਪ੍ਰਭਾਵਿਤ ਹੋ ਰਹੇ ਹਨ। ਇਸਦੇ ਨਾਲ ਹੀ, ਵਿਭਾਗ ਦੇ ਸੂਤਰਾਂ ਅਨੁਸਾਰ, ਹਰ ਰੋਜ਼ ਤਿੰਨ ਲੱਖ ਰੁਪਏ ਦਾ ਮਾਲੀਆ ਨੁਕਸਾਨ ਵੀ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਰੋਡਵੇਜ਼ ਡਿਪੂ ‘ਚ ਕੁੱਲ 123 ਸਰਕਾਰੀ ਬੱਸਾਂ ਹਨ, ਜਿਨ•ਾਂ ਵਿੱਚੋਂ 25 ਖੜ•ੀਆਂ ਹਨ ਅਤੇ ਬਾਕੀ ਚਲਦੀਆਂ ਹਨ। ਇਹ ਬੱਸਾਂ ਕਾਫ਼ੀ ਸਮੇਂ ਤੋਂ ਖੜ•ੀਆਂ ਹਨ ਜਿਨ•ਾਂ ਦਾ ਸਪੇਅਰ ਪਾਰਟਸ ਨਹੀਂ ਆ ਰਿਹਾ। ਖੜ•ੀਆਂ ਬੱਸਾਂ ਦੀਆਂ ਸੀਟਾਂ ਫਟ ਰਹੀਆਂ ਹਨ। ਟਾਇਰ ਖਰਾਬ ਹੋ ਰਹੇ ਹਨ। ਬਾਡੀ ਨੂੰ ਜੰਗਾਲ ਲੱਗ ਰਿਹਾ ਹੈ। ਬੱਸਾਂ ਖੜ•ੀਆਂ ਹੋਣ ਤੇ ਕਬਾੜ ਹੋ ਰਹੀਆਂ ਹਨ ਪਰ ਵਿਭਾਗ ਨਵੀਆਂ ਬੱਸਾਂ ਦੀ ਮੁਰੰਮਤ ਕਰਨ ਅਤੇ ਉਨ•ਾਂ ਨੂੰ ਸੜਕ ਤੇ ਚਲਾਉਣ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਇਸਤੋਂ ਇਲਾਵਾ, ਜੋ ਬੱਸਾਂ ਚੱਲ ਰਹੀਆਂ ਹਨ, ਉਨ•ਾਂ ਵਿੱਚੋਂ ਵੀ ਬਹੁਤ ਸਾਰੀਆਂ ਬੱਸਾਂ ਦੇ ਟਾਇਰ ਘਿਸੇ ਹੋਏ ਹਨ। ਸ਼ੀਸ਼ੇ, ਖਿੜਕੀਆਂ ਟੁੱਟੀਆਂ ਹੋਈਆਂ ਹਨ ਅਤੇ ਸੀਟਾਂ ਵੀ ਫਟੀਆਂ ਹੋਈਆਂ ਹਨ। ਇਸ ਕਾਰਨ ਲੋਕ ਅਜਿਹੀਆਂ ਬੱਸਾਂ ‘ਚ ਬੈਠਣਾ ਪਸੰਦ ਨਹੀਂ ਕਰਦੇ। 1977 ‘ਚ ਬਣਾਈ ਗਈ ਸੀ ਡਿੱਪੂ ਦੀ ਇਮਾਰਤ ਰੋਡਵੇਜ਼ ਡਿਪੂ ਦੀ ਇਮਾਰਤ 1977 ਵਿੱਚ ਬਣਾਈ ਗਈ ਸੀ। ਇਸਦੀ ਮਿਆਦ 15 ਸਾਲ ਸੀ ਪਰ ਹੁਣ ਵਰਕਸ਼ਾਪ ਦੀ ਇਮਾਰਤ ਦੀ ਹਾਲਤ ਬਦਤਰ ਹੋ ਗਈ ਹੈ। ਐਨਾਂ ਹੀ ਨਹੀਂ, ਉਹ ਜਿਸ ਇਮਾਰਤ ‘ਚ ਦਫ਼ਤਰ ਦਾ ਕੰਮ ਕੀਤਾ ਜਾਂਦਾ ਹੈ ਉਸਦੀ ਹਾਲਤ ਵੀ ਖਸਤਾ ਹੋ ਰਹੀ ਹੈ। ਇਸਤੋਂ ਇਲਾਵਾ ਡਿਪੂ ਵਾਲੀ ਜਗ•ਾ ਵੀ ਕੱਚੀ ਹੈ ਜਿੱਥੇ ਥੋੜ•ੀ ਜਿਹੀ ਬਾਰਿਸ਼ ਨਾਲ ਹੀ ਪਾਣੀ ਭਰ ਜਾਂਦਾ ਹੈ ਅਤੇ ਕਈ ਦਿਨਾਂ ਤੱਕ ਨਿਕਾਸੀ ਨਹੀਂ ਹੁੰਦੀ ਅਤੇ ਮੱਖੀਆਂ ਅਤੇ ਮੱਛਰ ਪੈਦਾ ਹੁੰਦੇ ਹਨ। ਭਾਵੇਂ ਪਾਣੀ ਇੱਕ ਹਫ਼ਤੇ ਤੱਕ ਸੁੱਕ ਜਾਵੇ ਫਿਰ ਵੀ ਕਈ ਦਿਨਾਂ ਤੱਕ ਚਿੱਕੜ ਪਰੇਸ਼ਾਨ ਕਰਦਾ ਰਹਿੰਦਾ ਹੈ। ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਵਰਕਸ਼ਾਪ ਦੀ ਇਮਾਰਤ ਖਸਤਾ ਹੋ ਚੁੱਕੀ ਹੈ ਅਤੇ ਇਸਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਹੈ। ਪਰ ਕਾਮੇ ਅਜੇ ਵੀ ਇਸ ਵਿੱਚ ਕੰਮ ਕਰ ਰਹੇ ਹਨ। ਅਸੀਂ ਜੀਐਮ ਅਤੇ ਡੀਸੀ ਤੋਂ ਮੰਗ ਕੀਤੀ ਹੈ ਕਿ ਇਮਾਰਤ ਨੂੰ ਮੁਰੰਮਤ ਹੋਣ ਤੱਕ ਸੀਲ ਕਰ ਦਿੱਤਾ ਜਾਵੇ। ਸਰਕਾਰ ਨੂੰ ਖੜ•ੀਆਂ ਬੱਸਾਂ ਲਈ ਸਪੇਅਰ ਪਾਰਟਸ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦੌਰਾਨ, ਰੋਡਵੇਜ਼ ਡਿਪੂ ਦੇ ਨਵ-ਨਿਯੁਕਤ ਜੀਐਮ ਜਸਵਿੰਦਰ ਸਿੰਘ ਚਾਹਲ ਨਾਲ ਸੰਪਰਕ ਨਹੀਂ ਹੋ ਸਕਿਆ।

  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *