ਸੰਗਰੂਰ ਸੋਸ਼ਲ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਹੀਦ ਉੱਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਾਂਜਲੀ ਸਮਾਗਮ ਦਾ ਆਯੋਜਨ  ਕੀਤਾ ਗਿਆ 

Spread the love
ਸੰਗਰੂਰ, 31 ਜੁਲਾਈ (ਬਲਵਿੰਦਰ ਆਜ਼ਾਦ):- ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਦੇਸ਼ ਦੇ ਕੌਮੀ ਸ਼ਹੀਦ ਉੱਧਮ ਸਿੰਘ ਸੁਨਾਮ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਸੰਪਨ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ ਸਿੰਘ ਸੇਖੋਂ, ਓ.ਪੀ. ਖਿੱਪਲ, ਕਿਸ਼ੋਰੀ ਲਾਲ, ਡਾ. ਮਨਮੋਹਨ ਸਿੰਘ, ਜਨਰਲ ਸਕੱਤਰ ਕੰਵਲਜੀਤ ਸਿੰਘ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਮੀਤ ਪ੍ਰਧਾਨ ਰਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ, ਰਾਜਿੰਦਰ ਗੋਇਲ, ਆਰਗੇਨੀਜ਼ਰ ਸਕੱਤਰ ਰਾਜ ਕੁਮਾਰ ਬਾਂਸਲ, ਅਸੋਕ ਡੱਲਾ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ, ਨਰਾਤਾ ਰਾਮ ਸਿੰਗਲਾ ਆਦਿ ਮੌਜੂਦ ਸਨ। ਜਨਰਲ ਸਕੱਤਰ ਕੰਵਲਜੀਤ ਸਿੰਘ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਜ ਅਸੀਂ ਦੇਸ਼ ਦੇ ਕੌਮੀ ਸ਼ਹੀਦ ਉੱਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇੱਕਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾ ਦੀਆਂ ਕੁਰਬਾਨੀਆਂ ਸਦਕਾ ਅੱਜ ਸਾਰੇ ਅਜਾਦੀ ਦਾ ਨਿੱਘ ਮਾਨ ਰਹੇ ਹਨ ਅਤੇ ਸਾਨੂੰ ਉਨ੍ਹਾਂ ਸ਼ਹੀਦਾਂ ਵੱਲੋਂ ਦਿੱਤੇ ਗਏ ਸੰਦੇਸ਼ਾਂ ਨੂੰ ਮੰਨ ਕੇ ਕੌਮ ਅਤੇ ਦੇਸ਼ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਸ਼ਹੀਦਾਂ ਦੀਆਂ ਕਰੁਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਸ਼ਹੀਦ ਉੱਧਮ ਸਿੰਘ ਦੀ ਕੁਰਬਾਨੀ ਲੋਕਾਂ ਨੂੰ  ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਹੈ। ਚੇਅਰਮੈਨ ਸ੍ਰੀ ਰਵਿੰਦਰ ਸਿੰਘ ਗੁੱਡੂ ਨੇ ਸਹੀਦ ਉੱਧਮ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ ਕਿ ਕਿਵੇਂ ਉਹ ਛੋਟੀ ਉਮਰ ਵਿੱਚ ਹੀ ਦੇਸ਼ ਨੂੰ ਅਜ਼ਾਦ ਕਰਵਾਉਣ ਦੇ ਸੁਪਨੇ ਵੇਖਣ ਲੱਗ ਪਏ ਸਨ। ਜਦੋਂ ਪੰਜਾਬ ਵਿੱਚ ਜਲ੍ਹਿਆਂਵਾਲੇ ਬਾਗ ਦੀ ਖੂਨੀ ਘਟਨਾ ਹੋਈ ਸੀ ਉੱਦੋਂ ਉੱਧਮ ਸਿੰਘ ਉੱਥੇ ਹੀ ਲੋਕਾਂ ਨੂੰ ਪਾਣੀ ਪਿਲਾ ਰਹੇ ਸਨ। ਖੂਨੀ ਘਟਨਾਂ ਨੂੰ ਦੇਖ ਕੇ ਉੱਧਮ ਸਿੰਘ ਨੇ ਇਸ ਘਟਨਾਂ ਦੇ ਮੁੱਖ ਦੋਸ਼ੀ ਮਾਈਕਲ ੳਡਵਾਇਰ ਨੂੰ ਮਾਰਨ ਦੀ ਸੌਂਹ ਖਾਦੀ ਅਤੇ 13 ਮਾਰਚ, 1940 ਨੂੰ  ਇੰਗਲੈਂਡ ਦੇ ਕੈਕਸਟਨ ਹਾਲ (ਲੰਡਨ) ਚ ਮਾਈਕਲ ੳਡਵਾਇਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਆਪਣਾ ਬਦਲਾ ਪੂਰਾ ਕੀਤਾ। ਜਿਸਦੇ ਤਹਿਤ ਉੱਧਮ ਸਿੰਘ ਨੂੰ 31 ਜੁਲਾਈ, 1940 ਨੂੰ ਫ਼ਾਂਸੀ ਦੀ ਸਜਾ ਦਿੱਤੀ ਗਈ। ਸ੍ਰੀ ਗੁੱਡੂ ਵੱਲੋਂ ਅਤੇ ਮਹੇਸ਼ ਜੋਹਰ ਵੱਲੋਂ ਗਾਏ ਦੇਸ਼ ਪ੍ਰੇਮ ਦੇ ਗੀਤ “ਐ ਮੇਰੇ ਪਿਆਰ ਵਤਨ, ਐ ਮੇਰੇ ਵਿਛੜੇ ਚਮਨ ਤੁਝ ਪੇ ਦਿਲ ਕੁਰਬਾਨ” “ਕਰ ਚਲੇ ਹਮ ਫਿਦਾ ਜਾਨੋ ਤਨ ਸਾਥੀਓ, ਅਬ ਤੁਮਾਹਰੇ ਹਵਾਲੇ ਵਤਨ ਸਾਥੀਓ” ਗਾ ਕੇ ਹਾਜ਼ਰੀਨ ਨੂੰ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗ ਦਿੱਤਾ। ਇਸ ਸ਼ਰਧਾਂਜਲੀ ਸਮਾਗਮ ਵਿੱਚ ਬਲਦੇਵ ਰਾਜ ਮਦਾਨ, ਬਲਦੇਵ ਕ੍ਰਿਸ਼ਨ ਗਰਗ, ਡਾ. ਸੁਰਿੰਦਰ ਸ਼ੋਰੀ, ਵੈਦ ਹਾਕਮ ਸਿੰਘ, ਯੁਧੀਸ਼ਟਰ ਕੁਮਾਰ, ਅਸੋਕ ਡੱਲਾ, ਵੱਲੋਂ ਦੇਸ਼ ਭਗਤੀ ਅਤੇ ਧਾਰਮਿਕ ਗੀਤ ਗਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਦੌਰਾਨ ਭਾਰਤ ਮਾਤਾ ਕਿ ਜੈ ਅਤੇ “ਸ਼ਹੀਦਾਂ ਨੂੰ ਲਾਲ ਸਲਾਮ” ਸ਼ਹੀਦ ਉੱਧਮ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਤਹਿਸੀਲ ਭਵਨ ਗੂੰਜ ਉੱਠਿਆ ਅਤੇ ਸਮੂਹ ਹਾਜ਼ਰੀਨ ਵੱਲੋਂ ਸ਼ਹੀਦ ਉੱਧਮ ਸਿੰਘ ਨੂੰ ਫੁੱਲ ਮਾਲਾਵਾਂ ਅਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ।
  • Related Posts

    ਸਿੱਖਿਆ ਹੀ ਤਰੱਕੀ ਦਾ ਅਸਲੀ ਰਾਹ ਹੈ, ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਨਾਲ ਬੱਚੇ ਦੁਨੀਆਂ ਭਰ ‘ਚ ਰੌਸ਼ਨ ਕਰਨਗੇ ਪੰਜਾਬ ਦਾ ਨਾਮ: ਬ੍ਰਿਗੇਡੀਅਰ ਰਾਜ ਕੁਮਾਰ

    Spread the love

    Spread the love ਨਵਾਂਸ਼ਹਿਰ , 16 ਸਤੰਬਰ (ਜਤਿੰਦਰਪਾਲ ਸਿੰਘ ਕਲੇਰ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਮਾਨ ਸਰਕਾਰ ਦੀਆਂ…

    ਭਾਜਪਾ ਨੇ ਬੱਸੀਆਂ ਸਰਕਲ ਦੀ ਕਮਾਨ ਅਮਨਦੀਪ ਕੌਰ ਨੂੰ ਸੌਂਪੀ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਤੇ ਦਿੱਤਾ ਜ਼ੋਰ

    Spread the love

    Spread the love ਜਗਰਾਓਂ 16 ਸਤੰਬਰ ( ਜਸਵਿੰਦਰ ਸਿੰਘ ਡਾਂਗੀਆ) ਭਾਰਤੀ ਜਨਤਾ ਪਾਰਟੀ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨਵੇਂ ਵਿਅਕਤੀਆਂ ਨੂੰ ਪਾਰਟੀ ਨਾਲ ਜੋੜਨ ਲਈ ਚਲਾਈ ਜਾ ਰਹੀ ਮੁਹਿੰਮ…

    Leave a Reply

    Your email address will not be published. Required fields are marked *