ਬਰਨਾਲਾ, 31 ਜੁਲਾਈ (ਬਲਵਿੰਦਰ ਆਜ਼ਾਦ):- ਮਦਰ ਟੀਚਰ ਕ੍ਰੈਚ ਅਤੇ ਪ੍ਰੀ-ਸਕੂਲ ਬਰਨਾਲਾ ਵਿੱਚ ਨੂੰ ਜੁਲਾਈ ਮਹੀਨੇ ਵਿੱਚ ਹੋਏ ਬੱਚਿਆਂ ਦੇ ਜਨਮ ਦਿਵਸ ਦੇ ਮੌਕੇ ਬਰਨਾਲਾ ਦੀ ਗਊਸ਼ਾਲਾ ਵਿੱਚ ਲਿਜਾਇਆ ਗਿਆ। ਬੱਚੇ ਆਪਣੇ-ਆਪਣੇ ਘਰਾਂ ਤੋਂ ਰੋਟੀਆਂ ਲੈਕੇ ਆਏ। ਬੱਚਿਆਂ ਨੇ ਆਪਣੇ ਛੋਟੇ -ਛੋਟੇ ਹੱਥਾਂ ਨਾਲ ਗਾਵਾਂ ਨੂੰ ਰੋਟੀਆਂ ਖਵਾ ਕੇ ਖੁਸ਼ ਹੋਏ। ਜਨਮ ਦਿਨ ਦੇ ਸ਼ੁਭ ਮੌਕੇ ‘ਤੇ ਬੱਚਿਆਂ ਨੇ ਆਪਣੇ ਸਕੂਲ ਦੇ ਵਿਹੜੇ ਅਤੇ ਆਸ-ਪਾਸ ਖੁੱਲ੍ਹੀਆਂ ਥਾਵਾਂ ਤੇ ਪੌਦੇ ਵੀ ਲਗਾਏ। ਸਕੂਲ ਦੇ ਪ੍ਰਿੰਸੀਪਲ ਅਤੇ ਕੋਆਰਡੀਨੇਟਰ ਨੇ ਦੱਸਿਆ ਕਿ ਸਾਨੂੰ ਗਊ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੇ ਗਾਵਾਂ ਅਤੇ ਵਾਤਾਵਰਨ ਦੀ ਸੰਭਾਲ ਕਰਨ ਦਾ ਨੇਕ ਕੰਮ ਵੀ ਸਿੱਖਿਆ। |






