ਪਿੰਡ ਜੱਟਪੁਰ ਪੁਰ ‘ਚ ਸਿਹਤ ਵਿਭਾਗ ਨੇ ਮਮਤਾ ਦਿਵਸ ਮਨਾਇਆ  

Spread the love
ਨੂਰਪੁਰ ਬੇਦੀ :-  ਦਲਜੀਤ ਚਨੌਲੀ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਸੈਟਰ ਹਿਆਤ ਪੁਰ ਅਧਿਨ ਪੈਦੇ ਪਿੰਡ ਜੱਟਪੁਰ ਵਿਖੇ ਮਮਤਾ ਦਿਵਸ ਏ.ਐਨ.ਐਮ ਜਸਵੀਰ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ । ਏ.ਐਨ.ਐਮ. ਜਸਵੀਰ ਕੌਰ ਅਤੇ ਏ.ਐਨ.ਐਮ.ਬਲਵਿੰਦਰ ਕੌਰ ਨੇ ਦੱਸਿਆ ਕਿ ਮਮਤਾ ਦਿਵਸ ਹਫਤੇ ਦੇ ਹਰ ਬੁੱਧਵਾਰ ਨੂੰ ਵੱਖ ਵੱਖ ਪਿੰਡਾਂ ‘ਚ ਮਨਾਇਆ ਜਾਣ ਵਾਲਾ ਦਿਨ ਹੈ । ਇਸ ਵਾਰ ਇਹ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾ ਰਿਹਾ ਹੈ । ਉਨਾ ਦੱਸਿਆ ਕਿ ਮਮਤਾ ਦਿਵਸ ਤਹਿਤ  0 ਤੋਂ 5 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਆ ਕੇ ਵਜਨ,ਚੈੱਕ-ਅੱਪ ਅਤੇ ਟੀਕਾਕਰਨ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਦੋਰਾਨ ਆਸ਼ਾ ਵਰਕਰ ਕੁਲਬੀਰ ਕੌਰ ਨੇ ਦੱਸਿਆਂ ਕਿ ਅੱਜ ਸਾਰੀਆਂ ਗਰਭਵਤੀ ਮਾਵਾਂ ਦੀ  ਜਾਂਚ ਕੀਤੀ ਗਈ। ਉਨਾਂ ਨੇ ਅੱਜ ਮਮਤਾ ਦਿਵਸ਼ ਦੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਦੇ ਦਿਨ ਬੱਚੇ ਦੀ ਮਾਤਾ ਅਤੇ ਲੜਕੇ ਅਤੇ ਲੜਕੀਆਂ ਦੀ ਜਾਂਚ ਅਤੇ ਇਲਾਜ ਦਾ ਦਿਨ ਮਮਤਾ ਦਿਵਸ ਹੈ। ਮਾਂ ਅਤੇ ਬੱਚੇ ਨੂੰ ਸਾਰੀਆਂ ਸਿਹਤ ਸੇਵਾਵਾਂ ਮਿਲਣ ਲਈ ਪੰਜਾਬ ਸਰਕਾਰ ਵੱਲੋਂ ਹਰ ਬੁੱਧਵਾਰ ਨੂੰ ਮਮਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਪੰਚ ਪੂਜਾ ਦੇਵੀ, ਹਰਜਿੰਦਰ ਕੌਰ,ਬਲਵਿੰਦਰ ਕੌਰ,ਜੀਤ ਕੌਰ,ਸੀਮਾ ਦੇਵੀ,ਨਰਿੰਦਰਜੀਤ ਕੌਰ ਆਂਗਨਵਾੜੀ ਵਰਕਰ, ਹੈਲਪਰ ਤਾਰੋ ਦੇਵੀ ਅਤੇ ਪਿੰਡ ਵਾਸੀ ਹਾਜ਼ਰ ਸੀ
  • Related Posts

    *ਜਨਮ ਦਿਨ ਮੁਬਾਰਕ*

    Spread the love

    Spread the love*ਜਨਮ ਦਿਨ ਮੁਬਾਰਕ* ਨਾਂ – ਹਰਜਪ ਸਿੰਘ, ਪਿਤਾ ਗੁਰਵਿੰਦਰ ਸਿੰਘ, ਮਾਤਾ ਜਗਦੀਪ ਕੌਰ, ਪਿੰਡ ਸੀਹੋ ਮਾਜਰਾ, ਜਿਲਾ ਰੋਪੜ

    ਨਾਭਾ ਦੇ 125 ਬੂਥਾਂ ਤੋਂ 125 ਤੀਰਥ ਯਾਤਰਾ ਬੱਸਾਂ ਰਵਾਨਾ, ਸ਼ਰਧਾਲੂਆਂ ਨੂੰ ਕਰਵਾਏ ਜਾ ਰਹੇ ਗੁਰੂ ਧਾਮਾਂ ਦੇ ਦਰਸ਼ਨ : ਜੱਸੀ ਸੋਹੀਆਂ ਵਾਲਾ

    Spread the love

    Spread the loveਭਾਦਸੋਂ, 5 ਸਤੰਬਰ (ਜਗਜੀਤ ਸਿੰਘ ਕੈਂਥ)- ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨਾਭਾ ਹਲਕੇ…

    Leave a Reply

    Your email address will not be published. Required fields are marked *