ਸ੍ਰੀ ਹਨੂੰਮਾਨ ਮੰਦਰ ਧਨੌਲਾ ਵਿਖੇ ਹੋਏ ਹਾਦਸੇ ਵਿੱਚ ਜ਼ਖ਼ਮੀ ਲੋਕਾਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਸਾਰ ਨਾ ਲੈਣ ‘ਤੇ ਭੜਕੇ ਹਲਵਾਈ 

Spread the love
ਧਨੌਲਾ 5 ਅਗਸਤ (ਸੁਖਰਾਜ ਚਹਿਲ):- ਮੰਗਲਵਾਰ ਦੇਰ ਸ਼ਾਮ ਸ੍ਰੀ ਹਨੂਮਾਨ ਮੰਦਰ ਵਿਖੇ ਲੰਗਰ ਹਾਲ ਵਿੱਚ ਲੱਗੀ ਅੱਗ ਵਿੱਚ ਝੁਲਸੇ ਕਈ ਲੋਕਾਂ ਅਤੇ ਹਲਵਾਈਆਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਕੋਈ ਸਾਰ ਨਾਲ ਲੈਣ ਦੇ ਰੋਸ ਵਜੋਂ ਸਥਾਨਕ ਹਲਵਾਈਆਂ ਨੇ ਆਪਣੇ ਗੁੱਸੇ ਪ੍ਰਗਟਾਵਾ ਕੀਤਾ ਹੈ। ਸਿਵਲ ਹਸਪਤਾਲ ਧਨੌਲਾ ਵਿਖੇ ਇਕੱਤਰ ਹਲਵਾਈਆਂ ਵੱਲੋਂ ਗੱਲਬਾਤ ਕਰਦਿਆਂ ਭੋਲਾ ਸਿੰਘ ਨੇ ਕਿਹਾ ਕਿ ਮੰਨਿਆ ਕਿ ਘਟਨਾ ਵਾਪਰ ਗਈ, ਘਟਨਾ ਕਦੇ ਵੀ ਵਾਪਰ ਸਕਦੀ ਹੈ ਪਰ ਘਟਨਾ ਵਾਪਰਨ ਤੋਂ ਬਾਅਦ ਜੋ ਲੋਕ ਜ਼ਖਮੀਂ ਹੋਏ ਨੇ ਉਹਨਾਂ ਦੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਕੋਈ ਸਾਰ ਤੱਕ ਨਹੀਂ ਲਈ ਗਈ। ਉਹਨਾਂ ਕਿਹਾ ਕਿ ਹਸਪਤਾਲ ਵਿੱਚ ਦਾਖ਼ਲ ਲੋਕਾਂ ਦਾ ਕਿਸੇ ਵੀ ਮੰਦਰ ਪ੍ਰਬੰਧਕਾਂ ਵੱਲੋਂ ਹਾਲ ਚਾਲ ਨਹੀਂ ਪੁੱਛਿਆ ਗਿਆ ਜਿਸ ਕਰਕੇ ਉਹਨਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਜਿਹੜੇ ਇਹ ਲੋਕ ਜ਼ਖਮੀਂ ਹੋਏ ਹਨ ਇਹ ਬੜੇ ਗਰੀਬ ਵਿਅਕਤੀ ਹਨ ਜਿੰਨਾਂ ਲਈ ਇਲਾਜ ਕਰਾਉਣਾ ਵੀ ਔਖਾ ਹੈ। ਉਹਨਾਂ ਦੀ ਸਾਰ ਲੈਣਾ ਮੰਦਰ ਕਮੇਟੀ ਦੇ ਪ੍ਰਬੰਧਕਾਂ ਨੇ ਮੁਨਾਸਬ ਨਹੀਂ ਸਮਝਿਆ ਜਿਸ ਕਰਕੇ ਉਹਨਾਂ ਆਖਿਆ ਕਿ ਅਗਰ ਇੱਥੇ ਕਿਸੇ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਵਿੱਚੋਂ ਕਿਸੇ ਵਿਅਕਤੀ ਨੂੰ ਅਜਿਹੀ ਘਟਨਾ ਸਾਹਮਣਾ ਕਰਨਾ ਪੈ ਜਾਂਦਾ ਤਾਂ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਜਾਣਾ ਸੀ ਪਰ ਇੱਥੇ ਕੋਈ ਨਹੀਂ ਪਹੁੰਚਿਆ ਜਿਸ ਕਰਕੇ ਉਹਨਾਂ ਨੇ ਸਿੱਧੇ ਤੂੰ ਤੌਰ ‘ਤੇ ਚੇਤਾਵਨੀ ਦਿੱਤੀ ਕਿ ਅਗਰ ਇਹਨਾਂ ਜ਼ਖ਼ਮੀ ਹੋਏ ਲੋਕਾਂ ਲਈ ਕਿਸੇ ਵੱਲੋਂ ਸਾਰ ਨਾ ਲਈ ਗਈ ਤਾਂ ਉਹ ਤਿੱਖੇ ਸੰਘਰਸ਼ ਦੀ ਸ਼ੁਰੂਆਤ ਵੀ ਕਰ ਸਕਦੇ ਹਨ।
  • Related Posts

    ਸਾਲ 1981 ਤੋਂ 2000 ਤੱਕ ਭਾਰਤ ਦਾ ਨੰਬਰ ਇੱਕ ਰਹਿਣ ਵਾਲਾ ਪੰਜਾਬ ਰਾਜ ਅੱਜ ਨਸ਼ਿਆਂ ਦੇ ਦਲਦਲ ਵਿੱਚ ਫਸਿਆ — ਸਿਆਗ  ਪੰਜਾਬ ਦੇ ਛੇ ਜ਼ਿਲ੍ਹਿਆਂ ਦਾ ਡਰੱਗ ਸੰਵੇਦਨਸ਼ੀਲ ਸ਼੍ਰੇਣੀ ਵਿੱਚ ਆਉਣਾ ਪੰਜਾਬ ਦੇ ਮੱਥੇ ’ਤੇ ਕਲੰਕ — ਸਿਆਗ

    Spread the love

    Spread the loveਪੱਟੀ ਸਦੀਕ,18 ਸਤੰਬਰ (ਪੱਤਰ ਪ੍ਰੇਰਕ)- ਸਵਦੇਸ਼ੀ ਜਾਗਰਣ ਮੰਚ ਜ਼ਿਲ੍ਹਾ ਫਾਜ਼ਿਲਕਾ ਦੇ ਕਨਵੀਨਰ ਅਤੇ ਸਰਪੰਚ ਯੂਨੀਅਨ ਹਲਕਾ ਬੱਲੂਆਣਾ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਂਵਾਲੀ ਨੇ ਗ੍ਰਹਿ ਮੰਤਰਾਲਾ, ਭਾਰਤ ਸਰਕਾਰ…

    ਨਾਭਾ ’ਚ ਚੋਰੀਆਂ ’ਤੇ ਲੱਗੇ ਲਗਾਮ, ਭਾਈ ਜਗਜੀਤ ਸਿੰਘ ਖਾਲਸਾ ਨੇ ਪੁਲਿਸ ਨੂੰ ਕੀਤੀ ਅਪੀਲ

    Spread the love

    Spread the loveਨਾਭਾ, 18 ਸਤੰਬਰ (ਜਗਜੀਤ ਸਿੰਘ ਕੈਂਥ) — ਨਾਭਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਲੋਕ ਆਪਣੇ…

    Leave a Reply

    Your email address will not be published. Required fields are marked *