ਮਮਦੋਟ 5 ਅਗਸਤ (ਹਰਪ੍ਰੀਤ ਸਿੰਘ ਹੈਪੀ)-ਮਾਤਾ ਨਹਿਰਾਂ ਵਾਲੀ ਮੰਦਿਰ ਮਮਦੋਟ ਵਿਖੇ ਹਰ ਸਾਲ ਮਨਾਇਆ ਜਾਣ ਵਾਲਾ ਤਿੰਨ ਦਿਨਾਂ ਜੋੜ ਮੇਲਾ ਇਸ ਵਾਰ ਪ੍ਰਬੰਧਾਂ ਦੀ ਘਾਟ ਕਾਰਨ ਹੋਈ ਲੜਾਈ ਝਗੜੇ,ਚੋਰੀਆਂ ਅਤੇ ਹੁੜਦੰਗਬਾਜ਼ੀ ਦੀ ਭੇਟ ਚੜ੍ਹ ਗਿਆ।ਇਸ ਤਿੰਨ ਦਿਨਾਂ ਮੇਲੇ ਦੇ ਪਹਿਲੇ ਦੋ ਦਿਨ ਚੋਰੀਆਂ ਅਤੇ ਲੜਾਈ-ਝਗੜਿਆਂ ਦੀਆਂ ਇੱਕਾ-ਦੁੱਕਾ ਸ਼ਿਕਾਇਤਾ ਸੁਨਣ ਨੂੰ ਮਿਲੀਆਂ। ਪਰੰਤੂ ਮੇਲੇ ਦੇ ਤੀਜੇ ਅਤੇ ਆਖਰੀ ਦਿਨ ਜਿੱਥੇ ਲੜਾਈ-ਝਗੜੇ,ਚੋਰੀਆਂ ਅਤੇ ਹੁੜਦੰਗਬਾਜ਼ੀ ਨੇ ਸੰਗਤਾਂ ਨੂੰ ਭਾਰੀ ਪਰੇਸ਼ਾਨ ਕੀਤਾ,ਉਥੇ ਮੇਲਾ ਪ੍ਰਬੰਧਕਾਂ ਵੱਲੋ ਮਾਤਾ ਦੇ ਮੰਦਰ ਤੇ ਨਾਲ ਲੱਗਦੀਆਂ ਆਪਣੀਆਂ ਜਮੀਨਾਂ ਦੇ ਭਾਰੀ ਕਿਰਾਏ ਝੂਲੇ,ਦੁਕਾਨਾਂ,ਫੜ੍ਹੀਆਂ ਲਗਾਉਣ ਵਾਲੇ ਦੁਕਾਨਦਾਰਾਂ ਅਤੇ ਵਾਹਨ ਖੜ੍ਹੇ ਕਰਨ ਲਈ ਸਟੈਂਡ ਬਨਾਉਣ ਵਾਲਿਆਂ ਕੋਲੋ ਵਸੂਲੇ ਗਏ,ਜਿਸਦਾ ਸਾਰਾ ਬੋਝ ਮਾਤਾ ਦੇ ਮੰਦਰ ਤੇ ਮੱਥਾ ਟੇਕਣ ਤੇ ਆਪਣੀਆਂ ਸੁੱਖਾਂ ਲਾਹੁਣ ਆਈਆਂ ਸੰਗਤਾਂ ਦੀਆਂ ਜੇਬਾ ਤੇ ਪਿਆ। ਝੁਲਿਆਂ ਦੇ ਮਾਲਕਾਂ,ਦੁਕਾਨਾਂ, ਫੜੀਆਂ ਵਾਲਿਆਂ ਵੱਲੋ ਜਗਾਹ ਦੇ ਭਾਰੀ ਕਿਰਾਇਆਂ ਦਾ ਹਵਾਲਾ ਦਿੰਦਿਆਂ ਸੰਗਤਾਂ ਦੀ ਭਾਰੀ ਲੁੱਟ ਕੀਤੀ,ਉਥੇ ਵਾਹਨਾਂ ਲਈ ਸਟੈਡ ਬਨਾਉਣ ਵਾਲਿਆਂ ਵੱਲੋ ਚਾਰ ਪਹੀਆ ਵਾਹਨਾਂ ਲਈ 100 ਰੁਪਏ ਅਤੇ 2 ਪਹੀਆ ਵਾਹਨਾਂ ਲਈ 40 ਰੁਪਏ ਵਸੂਲ ਕੇ ਸੰਗਤਾਂ ਦੀ ਭਾਰੀ ਲੁੱਟ ਕੀਤੀ ਗਈ।ਜਿਸ ਵੀ ਵਿਅਕਤੀ ਨੇ ਵਾਹਨ ਖੜ੍ਹੇ ਕਰਨ ਦੀ ਪਰਚੀ ਜਿਆਦਾ ਹੋਣ ਕਾਰਨ ਆਪਣਾ ਵਾਹਨ ਸੜਕ ਕਿਨਾਰੇ ਖੜ੍ਹਾ ਕੀਤਾ,ਉਹ ਚੋਰੀ ਹੋ ਗਿਆ। ਮੇਲੇ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਸੰਗਤਾਂ ਦੀਆਂ ਜੇਬਾਂ ਕੱਟਣ,ਪਰਸ ਕੱਢਣ,ਮੋਟਰ ਸਾਈਕਲ ਚੋਰੀ ਕਰਨ ਦੇ ਨਾਲ-ਨਾਲ ਪਿੰਕਅਪ ਗੱਡੀ ਦਾ ਸ਼ੀਸ਼ਾ ਤੋੜ ਕੇ ਪਿੱਕਅਪ ਗੱਡੀ ਵੀ ਚੋਰੀ ਕਰਕੇ ਲੈ ਗਏ। ਮਾਤਾ ਦੇ ਮੰਦਰ ਨੂੰ ਜਾਣ ਵਾਲੇ ਰਸਤੇ ਦੇ ਬਿਲਕੁਲ ਨਜ਼ਦੀਕ ਲਗਾਏ ਗਏ ਵੱਡੇ ਪੰਘੂੜਿਆ ਕਾਰਨ ਹੋਈ ਭੀੜ ਵੀ ਚੋਰੀਆਂ ਦਾ ਮੁੱਖ ਕਾਰਨ ਬਣੀ,ਉਪਰੋ ਵੱਡੇ ਅਤੇ ਉੱਚੇ ਪੰਘੂੜੇ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਦੇ ਬਿਲਕੁਲ ਨਜ਼ਦੀਕ ਲਗਾਏ ਜਾਣ ਕਾਰਨ ਕਿਸੇ ਵਕਤ ਵੀ ਵੱਡੇ ਹਾਦਸੇ ਦਾ ਖਤਰਾ ਬਣਿਆ ਰਿਹਾ। ਪੁਲਿਸ ਵੱਲੋ ਕੁਝ ਹੁੜਦੰਗਬਾਜ਼ਾ ਨੂੰ ਕਾਬੂ ਕਰਕੇ ਥਾਣੇ ਜਰੂਰ ਲਿਜਾਇਆ ਗਿਆ,ਪਰੰਤੂ ਸਿਵਲ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਖਾਮੋਸ਼ ਰਿਹਾ। ਮੇਲੇ ਦੌਰਾਨ ਹੋਏ ਕਬੱਡੀ ਮੁਕਾਬਲਿਆਂ ਦੌਰਾਨ ਕੁੜੀਆਂ ਦੀ ਇੱਕ ਟੀਮ ਜੇਤੂ ਰਹੀ ਅਤੇ ਮੁੰਡਿਆਂ ਦੇ ਮੈਚ ਦੌਰਾਨ ਗੋਪੀ ਫਰੰਦਪੁਰੀਆ ਦਾ ਕਬੱਡੀ ਮੈਚ ਦੇਖਣ ਆਏ ਲੋਕਾਂ ਦੀ ਵੱਡੀ ਭੀੜ ਸੀ ਪਰ ਭੀੜ ਦੇ ਦੌਰਾਨ ਕਬੱਡੀ ਮੈਦਾਨ ਦਾ ਢੁਕਮਾ ਪ੍ਰਬੰਧ ਨਾ ਹੋਣ ਕਾਰਨ ਗੋਪੀ ਫਰਿਆੰਦਪੁਰੀਆ ਆਪਣੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਮੈਚ ਨਹੀਂ ਖੇਡ ਪਾਇਆ ਜਿਸ ਨੂੰ ਲੈ ਕੇ ਕਬੱਡੀ ਪ੍ਰੇਮੀਆਂ ਵਿੱਚ ਨਿਰਾਸ਼ਾ ਪਾਈ ਗਈ ਮੁੰਡਿਆਂ ਦੇ ਚਲਦੇ ਮੈਚ ਦੌਰਾਨ ਦੋ ਤਿੰਨ ਵਾਰ ਤੂੰ ਤੂੰ ਮੈਂ ਮੈਂ ਹੋਈ ਕਬੱਡੀ ਮੈਚ ਦੇਖਣ ਆਏ ਲੋਕਾਂ ਵਿੱਚ ਜੇਤੂ ਟੀਮ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਮੇਲੇ ਵਿਚ ਵਾਪਰੇ ਇਸ ਵਰਤਾਰੇ ਨੇ ਦੂਰ-ਦੂਰ ਤੋ ਮੇਲੇ ਵਿਚ ਆਈਆਂ ਸੰਗਤਾਂ ਨੂੰ ਭਾਰੀ ਨਿਰਾਸ਼ ਕੀਤਾ,ਇਲਾਕੇ ਦੀਆਂ ਸੰਗਤਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਸਰਹੱਦੀ ਖੇਤਰ ਦੇ ਇਸ ਮੇਲੇ ਜਿਸ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚਦੀਆਂ ਹਨ,ਇਸ ਦੇ ਪਬੰਧਾਂ ਨੂੰ ਜਿਲ੍ਹਾਂ ਪ੍ਰਸ਼ਾਸ਼ਨ ਆਪਣੇ ਹੱਥਾਂ ਵਿਚ ਲੈ ਕੇ ਅਗਲੇ ਸਾਲ ਮੇਲੇ ਵਕਤ ਮਾਤਾ ਦੇ ਮੰਦਰ ਦੇ ਨਜ਼ਦੀਕ ਸਿਰਫ ਪ੍ਰਸ਼ਾਦ ਅਤੇ ਝੰਡਿਆਂ ਦੀਆਂ ਦੁਕਾਨਾਂ ਹੀ ਲਗਾਈਆਂ ਜਾਣ,ਪੰਘੂੜੇ ਅਤੇ ਹੋਰ ਜਿਆਦਾ ਥਾਂ ਘੇਰਨ ਵਾਲੀਆਂ ਦੁਕਾਨਾਂ ਮਾਤਾ ਦੇ ਮੰਦਰ ਤੋ ਅੱਧਾ ਕਿਲੋਮੀਟਰ ਦੂਰ ਲਗਾਉਣ ਦੀ ਮੰਗ ਕਰਦਿਆਂ ਸੰਗਤਾਂ ਲਈ ਵਾਹਨ ਖੜ੍ਹੇ ਕਰਨ ਦਾ ਸਥਾਨ ਕਿਸੇ ਸਰਕਾਰੀ ਥਾਂ ਵਿਚ ਮੁਫਤ ਮੁਹੱਈਆਂ ਕਰਵਾਉਣ ਦੀ ਵੀ ਮੰਗ ਕੀਤੀ ਹੈ,ਤਾਂ ਜੋ ਸ਼ਰਧਾ ਭਾਵਨਾਂ ਨਾਲ ਮੇਲੇ ਵਿਚ ਆਈਆਂ ਸੰਗਤਾਂ ਨੂੰ ਆਰਥਿਕ ਲੁੱਟ ਤੋ ਬਚਾਇਆ ਜਾ ਸਕੇ।





