ਸ਼੍ਰੀ ਮੁਕਤਸਰ ਸਾਹਿਬ, 11 ਅਗਸਤ (ਦੀਪਾਂਕੁਰ)- ਸ੍ਰੀ ਮੁਕਤਸਰ ਸਾਹਿਬ ਦੇ ਐਲਡੀਆਰ ਕੌਨਵੇਂਟ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਬੀਤੇ ਦਿਨੀਂ ਸੰਗਰੂਰ ਵਿਖੇ ਹੋਈ ਪੰਜਾਬ ਪੱਧਰੀ ਖੋ-ਖੋ ਗੇਮਾਂ ਚ ਭਾਗ ਲੈਂਦਿਆਂ ਨੈਸ਼ਨਲ ਲਈ ਕੁਆਲੀਫਾਈ ਕਰ ਲਿਆ ਹੈ। ਇਸ ਉਪਲਬਧੀ ਤੇ ਸੋਮਵਾਰ ਨੂੰ ਸਵੇਰੇ ਲਗਭਗ 11 ਵਜੇ ਹੋਣਹਾਰ ਖਿਡਾਰਨਾਂ ਨੂੰ ਡੀਈਓ ਦਫਤਰ ਵਿਖੇ ਡੀਈਓ ਜਸਪਾਲ ਮੋਂਗਾ ਨੇ ਸਨਮਾਨਤ ਕਰਦਿਆਂ ਹੌਸਲਾ ਅਫਜਾਈ ਕੀਤੀ। ਚੇਅਰਮੈਨ ਅਜੇ ਅਰੋੜਾ ਨੇ ਦੱਸਿਆ ਕਿ ਸੀਬੀਐਸਸੀ ਵੱਲੋਂ ਸੰਗਰੂਰ ਵਿਖੇ ਹੋਈਆਂ ਖੋ-ਖੋ ਗੇਮਾਂ ਚ ਅੰਡਰ 14 ਚ ਸਕੂਲ ਦੀਆਂ ਵਿਦਿਆਰਣਥਾਂ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਨੈਸ਼ਨਲ ਲਈ ਕੁਆਲੀਫਾਈ ਕਰ ਲਿਆ ਹੈ। ਹੁਣ ਇਹ ਵਿਦਿਆਰਥਣਾਂ 23 ਸਤੰਬਰ ਨੂੰ ਅਯੋਧਿਆ ਵਿਖੇ ਹੋਣ ਵਾਲੀ ਨੈਸ਼ਨਲ ਖੇਡਾਂ ਚ ਭਾਗ ਲੈਣ ਲਈ ਜਾਣਗੀਆਂ।






