ਸ਼੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, 13 ਅਗਸਤ (ਨਵਜੋਤ ਕੁਮਾਰ)- ਜੇ ਐਨ ਜੇ ਡੀ ਏ ਵੀ ਸਕੂਲ ਗਿਦੜਬਾਹਾ ਵਿੱਚ 6 ਪੰਜਾਬ ਐਨ ਸੀ ਸੀ ਬਟਾਲੀਅਨ ਦੁਆਰਾ ਆਯੁਸ਼ਮਾਨ ਭਾਰਤ ਯੋਜਨਾ ਅਧੀਨ ਜਨ ਅਰੋਗਿਆ ਦਿਵਸ ਮਨਾਉਂਦੇ ਹੋਏ ਆਮ ਜਨ ਸਮੂਹ ਵਿੱਚ ਜਾਗਰੂਕਤਾ ਫੈਲਾਉਣ ਦੇ ਲਈ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ। ਇਸ ਪ੍ਰਤੀਯੋਗਤਾ ਵਿੱਚ ਸਕੂਲ ਦੀ ਐਨ ਸੀ ਸੀ ਯੂਨਿਟ ਦੀਆਂ 75 ਕੈਡਿਟਸ ਨੇ ਭਾਗ ਲਿਆ ਅਤੇ ਬਹੁਤ ਹੀ ਸੁੰਦਰ ਪੋਸਟਰ ਤਿਆਰ ਕੀਤੇ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਇਸ ਪ੍ਰਤਿਯੋਗਿਤਾ ਵਿੱਚ ਭਾਗ ਲੈਣ ਵਾਲੇ ਕੈਡਟ ਦੀ ਸ਼ਲਾਘਾ ਕਰਦੇ ਹੋਏ 6 ਪੰਜਾਬ ਬਟਾਲੀਅਨ ਦੇ ਸੂਬੇਦਾਰ ਮੋਹਣ ਯਾਦਵ, ਸੂਬੇਦਾਰ ਚਿਲੀਆ ਗੱਜਾ ਅਤੇ ਹਵਲਦਾਰ ਵਿਜੇ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਐਨਸੀਸੀ ਬਟਾਲੀਅਨ ਵੱਲੋਂ ਕਰਵਾਏ ਗਏ। ਇਸ ਪ੍ਰੋਗਰਾਮ ਨਾਲ ਜਿੱਥੇ ਵਿਦਿਆਰਥੀਆਂ ਦੇ ਮਨੋਭਾਵ ਬਹੁਤ ਹੀ ਸੁੰਦਰ ਤਰੀਕੇ ਨਾਲ ਕਾਗਜ਼ ਉੱਪਰ ਉਕਰੇ ਹਨ ਉੱਥੇ ਹੀ ਐਨ ਸੀ ਸੀ ਰੱਖਣ ਨਾਲ ਇਹਨਾਂ ਕੇਡਿਟਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਭਰਪੂਰ ਵਾਧਾ ਹੋਵੇਗਾ।






