ਸ਼੍ਰੀ ਮੁਕਤਸਰ ਸਾਹਿਬ, 14 ਅਗਸਤ ()- ਦਿਨ ਬ ਦਿਨ ਹਵਾ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਭਵਿੱਖ ਵਿੱਚ ਚੰਗੀ ਤੇ ਸ਼ੁੱਧ ਆਕਸੀਜਨ ਦੇ ਲਈ ਸਾਨੂੰ ਆਪਣੇ ਹਰ ਇੱਕ ਖੁਸ਼ੀ ਤੇ ਤਿਉਹਾਰਾਂ ਦੇ ਮੌਕਿਆਂ ’ਤੇ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ, ਕਿਉਂਕਿ ਭੱਜ ਦੌੜ ਦੀ ਜਿੰਦਗੀ ਅਤੇ ਮਨੁੱਖ ਵੱਲੋਂ ਕੀਤੀ ਜਾ ਰਹੀ ਤਰੱਕੀ ਅਤੇ ਵਿਕਾਸ ਦੇ ਚੱਲਦਿਆ ਦਰਖ਼ਤਾਂ ਦੀ ਦਿਨ ਬ ਦਿਨ ਕਟਾਈ ਕਾਰਨ ਵਾਤਾਵਰਨ ਗੰਧਲਾ ਹੁੰਦਾ ਜਾ ਰਿਹਾ, ਜਿਸ ਤੋਂ ਬਾਅਦ ਕਈ ਤਰਾਂ ਦੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ। ਇਸੇ ਸਬੰਧ ’ਚ ਸ਼੍ਰੀ ਮੁਕਤਸਰ ਸਾਹਿਬ ਮਲੋਟ ਰੋਡ ’ਤੇ ਸਥਿਤ ਪਿੰਡ ਚੱਕ ਦੂਹੇ ਵਾਲਾ ਵਿਖੇ ਸਰਕਾਰੀ ਸੀਨੀਅਰ ਸਮਾਰਟ ਸਕੂਲ ’ਚ ਵਾਤਾਵਰਣ ਦੀ ਸ਼ੁੱਧਤਾਂ ਅਤੇ 15 ਅਗਸਤ ਸੁਤੰਤਰਤਾਂ ਦਿਵਸ ਦੇ ਸ਼ੁਭ ਅਵਸਰ ’ਤੇ ਅੱਠਵੀਂ ਕਲਾਸ ਦੀ ਵਿਦਿਆਰਥਣ ‘ਅਨੰਨਿਆਂ ਵਰਮਾ’ ਪੁੱਤਰੀ ਗੁਰਮੀਤ ਵਰਮਾ ਨੇ ਆਪਣੀ ਮਾਤਾ ਸੀਮਾ ਵਰਮਾ ਦੇ ਨਾਲ ਸਕੂਲ ਦੇ ਵਿਹੜੇ ’ਚ ਛਾਂਦਾਰ ਰੁੱਖ ਲਗਾਇਆ। ਇਸ ਮੌਕੇ ਉਨਾਂ ਭਵਿੱਖ ’ਚ ਇਸ ਰੁੱਖ ਦੀ ਸਾਂਭ ਸੰਭਾਲ ਕਰਨ ਤੇ ਅੱਗੇ ਤੋਂ ਵੀ ਲਗਾਤਾਰ ਖੁਸ਼ੀ ਅਤੇ ਤਿਉਹਾਰਾਂ ਦੇ ਮੌਕਿਆਂ ’ਤੇ ਰੁੱਖ ਲਗਾਉਣ ਲਗਾਉਣ ਦਾ ਪ੍ਰਣ ਲਿਆ।






