ਸਿਵਲ ਹਸਪਤਾਲ ਦੇ ਡਾਕਟਰ ਵੱਲੋ ਸਫਲ ਅਪ੍ਰੇਸ਼ਨ ਕਰਦਿਆ ਕੱਢੀ ਸਾਢੇ ਤਿੰਨ ਕਿੱਲੋ ਦੀ ਰਸੋਲੀ

Spread the love
ਮਲੋਟ, 14 ਅਗਸਤ ( ਕ੍ਰਿਸ਼ਨ ਮਦਾਨ / ਅਮਰ ਸੋਨੀ) ਸਾਢੇ ਤਿੰਨ ਕਿਲੋ ਦੀ ਰਸੌਲੀ ਦਾ ਸਫਲ ਅਪਰੇਸ਼ਨ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕੀਰਤੀਮਾਨ ਸਥਾਪਿਤ ਕੀਤਾ। ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਚੱਲੇ ਚਾਰ ਘੰਟੇ ਦੇ ਲੰਮੇ ਆਪਰੇਸ਼ਨ ਤੋਂ ਬਾਅਦ ਪਿੰਡ ਭਲੂਰ ਜਿਲਾ ਮੋਗਾ ਦੀ ਰਹਿਣ ਵਾਲੀ ਜਸਵਿੰਦਰ ਕੌਰ ਦਾ ਰਸੋਲੀ ਦਾ ਸਫਲ ਅਪਰੇਸ਼ਨ ਕਰਕੇ ਡਾਕਟਰਾਂ ਨੇ ਇੱਕ ਵਾਰ ਫਿਰ ਸਰਕਾਰੀ ਹਸਪਤਾਲ ਵੱਲ ਲੋਕਾਂ ਨੂੰ ਮੁੜ ਆਉਣ ਲਈ ਪ੍ਰੇਰਿਤ ਕੀਤਾ ਹੈ । ਇਥੇ ਦੱਸਣ ਯੋਗ ਇਹ ਹੈ ਕਿ ਇਸ ਮਾਤਾ ਦਾ ਆਪਰੇਸ਼ਨ ਬਹੁਤ ਔਖਾ ਸੀ ਵੱਡੇ ਹਸਪਤਾਲਾਂ ਨੇ ਬਹੁਤ ਜਿਆਦਾ ਖਰਚਾ ਦੱਸਿਆ ਸੀ ਅਤੇ ਜਾਨ ਨੂੰ ਵੀ ਖਤਰਾ ਦੱਸਿਆ ਸੀ ਅਤੇ ਅਪਰੇਸ਼ਨ ਦੌਰਾਨ ਜਿਆਦਾ ਬਲੀਡਿੰਗ ਦਾ ਡਰ ਸੀ। ਮੌਕੇ ਉੱਪਰ ਚਲਦੇ ਅਪਰੇਸ਼ਨ ਦੌਰਾਨ ਦੋ ਬੋਤਲਾਂ ਖੂਨ ਦੀਆਂ ਵੀ ਚੜਾਣੀਆਂ ਪਈਆਂ ਜੋ ਕਿ ਸਾਰਾ ਇੰਤਜਾਮ ਹਸਪਤਾਲ ਵਿੱਚੋਂ ਹੀ ਡਾਕਟਰਾਂ ਵੱਲੋਂ ਕੀਤਾ ਗਿਆ ਸੀ । ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਬੁੱਧਵਾਰ ਅਤੇ ਸ਼ਨੀਵਾਰ ਵੱਡੇ ਛੋਟੇ ਹਰ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਹਨ। ਜਿਸ ਦਾ ਇਕ ਰੁਪਈਆ ਵੀ ਖਰਚਾ ਨਹੀਂ ਲਿਆ ਜਾਂਦਾ ਅਤੇ ਹੁਣ ਇੱਥੇ ਚੰਗੇ ਡਾਕਟਰਾਂ ਦੀ ਟੀਮ ਹੋਣ ਕਰਕੇ ਮਰੀਜ਼ਾਂ ਦਾ ਹਸਪਤਾਲ ਅੰਦਰ ਹੜ ਜਿਹਾ ਆਇਆ ਰਹਿੰਦਾ ਹੈ। ਇਸ ਅਪਰੇਸ਼ਨ ਨੂੰ ਕਾਮਯਾਬ ਕਰਨ ਲਈ ਡਾਕਟਰ ਅਭਿਸ਼ੇਕ ਖੇੜਾ ਜਨਰਲ ਸਰਜਨ ,ਡਾਕਟਰ ਸੁਨੀਲ ਨੱਡਾ ਜਨਰਲ ਸਰਜਨ, ਡਾਕਟਰ ਸਿਮਰਪ੍ਰੀਤ ਕੌਰ ਗਾਇਨੀ, ਡਾਕਟਰ ਅੰਕਿਤਾ ਐਨੀਥਸੀਆ, ਡਾਕਟਰ ਸੋਮੀਆ ਐਨੀਥੀਸੀਆ, ਅਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ ਇੱਥੇ ਦੱਸਣ ਯੋਗ ਇਹ ਵੀ ਹੈ ਕਿ ਡਾਕਟਰ ਅਭਿਸ਼ੇਕ ਖੇੜਾ ਨੇ ਐਮ.ਬੀ.ਬੀ.ਐੱਸ ਅਤੇ ਐਮ.ਐਸ. ਜਨਰਲ ਸਰਜਰੀ ਦਾ ਕੋਰਸ ਜੀ.ਐਮ.ਸੀ. ਅੰਮ੍ਰਿਤਸਰ ਤੋਂ ਕੀਤਾ ਹੈ. ਉਸ ਤੋਂ ਬਾਅਦ ਏਮਜ ਬਠਿੰਡਾ ਵਿਖੇ ਵੀ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ ਅਤੇ ਹੁਣ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀ ਰੋਜ਼ ਬੈਠਦੇ ਹਨ ਅਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *