ਬਿਜ਼ਲੀ ਕਰਮਚਾਰੀ ਦੀ ਬਦਲੀ ਤੋਂ ਬਾਅਦ ਰੀਲੀਵ ਕਰਨ ਦਾ ਪੇਚ ਫਸਿਆ

Spread the love

ਸ਼੍ਰੀ ਮੁਕਤਸਰ ਸਾਹਿਬ, 21 ਅਗਸਤ ()- ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਵੱਲੋਂ ਸਬ ਡਵੀਜਨ ਬਰੀਵਾਲਾ ਵਿਖੇ ਭਰਵੀਂ ਗੇਟ ਰੈਲੀ ਕੀਤੀ ਗਈ, ਇਹ ਗੇਟ ਰੈਲੀ ਐਕਸੀਅਨ ਡੀਐਸ ਸ਼੍ਰੀ ਮੁਕਤਸਰ ਸਾਹਿਬ ਦੇ ਖਿਲਾਫ਼ ਕੀਤੀ ਗਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦੱਸਿਆ ਕਿ ਐਕਸੀਅਨ ਡੀਐਸ ਵੱਲੋਂ ਐਲ ਡੀ ਸੀ ਪਰਗਟ ਸਿੰਘ ਜਿਸਦੀ ਬਦਲੀ 23 ਅਪ੍ਰੈਲ 2025 ਨੂੰ ਮਾਨਸ ਡਵੀਜਨ, ਸਬ ਡਵੀਜਨ ਦੀ ਹੋਈ ਹੈ ਅਤੇ ਲੱਗਭਗ 4 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਐਕਸੀਅਨ ਵੱਲੋਂ ਕਰਮਚਾਰੀ ਨੂੰ ਰੀਲੀਵ ਨਹੀਂ ਕੀਤਾ ਗਿਆ। ਇਸ ਗੇਟ ਰੈਲੀ ਤੋਂ ਪਹਿਲਾ ਸਬ ਡਵੀਜਨ ਲੁਬਾਣਿਆ ਵਾਲੀ ਵਿਖੇ ਵੀ ਭਰਵੀਂ ਗੇਟ ਰੈਲੀ ਕੀਤੀ ਗਈ ਸੀ। ਜਥੇਬੰਦੀ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਡਵੀਜਨ ਦਫ਼ਤਰ ਵਿੱਚ 100 ਪ੍ਰਤਿਸ਼ਤ ਸਟਾਫ ਕੰਮ ਕਰ ਰਿਹਾ ਹੈ, ਪਰ ਐਕਸੀਅਨ ਡੀ ਐਸ ਵੱਲੋਂ ਲਗਾਤਾਰ ਸਟਾਫ ਦੀ ਕਮੀ ਦਾ ਬਹਾਨਾ ਬਣਾ ਕੇ ਪ੍ਰ੍ਰਗਟ ਸਿੰਘ ਐਲ ਡੀ ਸੀ ਨੂੰ ਰੀਵੀਲ ਨਾ ਕਰਨ ਦਾ ਬਹਾਨਾ ਬਣਾਇਆ ਜਾ ਰਿਹਾ ਹੈ। ਬੁਲਾਰਿਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਬ ਡਵੀਜਨਾਂ ਵਿੱਚ ਰੈਲੀਆਂ ਕਰਕੇ 02/09/2025 ਨੂੰ ਐਕਸੀਅਨ ਡੀ ਐਸ ਸ਼੍ਰੀ ਮੁਕਤਸਰ ਸਾਹਿਬ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਫਿਰ ਵੀ ਜੇਕਰ ਐਕਸੀਅਨ ਡੀਐਸ ਵਲੋਂ ਕਰਮਚਾਰੀ ਨੂੰ ਰੀਲੀਵ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੱਡਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜੁੰਮੇਵਾਰੀ ਐਕਸੀਅਨ ਡੀਐਸ ਦੀ ਨਿੱਜੀ ਹੋਵੇਗੀ। ਇਸ ਗੇਟ ਰੈਲੀ ਨੂੰ ਸੁੰਦਰ ਸਿੰਘ, ਬਲਜਿੰਦਰ ਸਿੰਘ, ਕੁਲਵੰਤ ਸਿੰਘ ਸਰਾਂ, ਮਨਦੀਪ ਸਿੰਘ, ਰਾਣਾ ਸਿੰਘ, ਬਸੰਤ ਸਿੰਘ, ਮਨਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਵੱਲੋਂ ਸਬੋਧਨ ਕੀਤਾ ਗਿਆ।

  • Related Posts

    ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਚਮਕੌਰ ਸਿੰਘ ਵਾਂਦਰ ਰਾਮੇਆਣਾ ਫਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ 

    Spread the love

    Spread the loveਜੈਤੋ, 18 ਸਤੰਬਰ (ਹਰਵਿੰਦਰਪਾਲ ਸ਼ਰਮਾ) ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਮਕੌਰ ਸਿੰਘ ਵਾਂਦਰ ਰਾਮੇਆਣਾ ਨੂੰ ਫਰੀਦਕੋਟ ਦਾ ਸੀਨੀਅਰ ਮੀਤ…

    ਰਵਨੀਤ ਬਿੱਟੂ ਦੇ ਕਾਫਲੇ ‘ਤੇ ਹਮਲਾ ਤੇ ਗੱਡੀਆਂ ਭੰਨਣ ਦੀ ਭਾਜਪਾ ਆਗੂ ਐਡਵੋਕੇਟ ਰਾਜਵਿੰਦਰ ਲੱਕੀ ਨੇ ਕੀਤੀ ਨਿਖੇਧੀ 

    Spread the love

    Spread the love ਨਵਾਂਸ਼ਹਿਰ , 18 ਸਤੰਬਰ (ਜਤਿੰਦਰਪਾਲ ਸਿੰਘ ਕਲੇਰ):ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦੇ ਕਾਫਲੇ ‘ਤੇ ਹੋਏ ਹਮਲੇ ਨੇ ਸੂਬੇ ਦੀ ਸਿਆਸਤ…

    Leave a Reply

    Your email address will not be published. Required fields are marked *