ਐਮ.ਪੀ ਸਰਬਜੀਤ ਖਾਲਸਾ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਰਾਮੇਆਣਾ ਵਿਖੇ ਲੋਕਾਂ ਦਾ ਕੀਤਾ ਧੰਨਵਾਦ 

Spread the love

ਐਮ.ਪੀ ਸਰਬਜੀਤ ਖਾਲਸਾ ਦੀ ਪਤਨੀ ਬੀਬੀ ਸੰਦੀਪ ਕੌਰ ਨੇ ਰਾਮੇਆਣਾ ਵਿਖੇ ਲੋਕਾਂ ਦਾ ਕੀਤਾ ਧੰਨਵਾਦ

ਰਾਮੇਆਣਾ,  4 ਦਸੰਬਰ ( ਮਾਸਟਰ ਸਰਬਜੀਤ ਸਿੰਘ ਮਲਹੋਤਰਾ)  ਪਿੰਡ ਰਾਮੇਆਣਾ ਵਿਖੇ ਫਰੀਦਕੋਟ ਤੋਂ ਐਮ. ਪੀ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਸ੍ਰੀਮਤੀ ਬੀਬੀ ਸੰਦੀਪ ਕੌਰ ਨੇ ਜਿੱਤ ਦੀ ਖੁਸ਼ੀ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਪਹੁੰਚ ਕੇ ਉਚੇਚੇ ਤੌਰ ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਸੁਖਮਨੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਸੰਦੀਪ ਕੌਰ ਨੇ ਲੋਕਾਂ ਦੇ ਫਤਵੇ ਨੂੰ ਸੱਚ ਦੀ ਆਵਾਜ਼ ਨਾਲ ਬਿਆਨ ਕੀਤਾ। ਅਸੀਂ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਦੇ ਹਮੇਸ਼ਾ ਹੀ ਰਿਣੀ ਰਹਾਂਗੇ, ਜਿਹਨਾਂ ਨੇ ਖਾਲਸਾ ਜੀ ਨੂੰ ਇੰਨੀ ਵੱਡੀ ਜਿੱਤ ਪ੍ਰਦਾਨ ਕੀਤੀ ਹੈ। ਅਸੀਂ ਹਲਕੇ ਦੇ ਲੋਕਾਂ ਦੇ ਕੰਮਾਂ ਲਈ ਹਮੇਸ਼ਾਂ ਹੀ ਤਤਪਰ ਰਹਾਂਗੇ। ਇਸ ਸਮੇਂ ਬੀਬੀ ਸੰਦੀਪ ਕੌਰ ਨੂੰ ਸੁਖਮਨੀ ਸੇਵਾ ਸੁਸਾਇਟੀ ਵਾਲੀਆਂ ਬੀਬੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਵਿਸ਼ੇਸ਼ ਕਾਰਜ ਵਿੱਚ ਸੁਖਮਨੀ ਸੇਵਾ ਸੁਸਾਇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਬੀਬਾ ਸੰਦੀਪ ਕੌਰ ਵੱਲੋਂ ਸੁਖਮਨੀ ਸੇਵਾ ਸੁਸਾਇਟੀ ਦੇ ਗੁਰੂ ਸਾਹਿਬ ਜੀ ਲਈ ਕੀਤੇ ਵਿਸ਼ੇਸ਼ ਕਾਰਜਾਂ ਦੀ ਪ੍ਰਸੰਸਾ ਕੀਤੀ ਗਈ। ਇਸ ਸਮੇਂ

Samsung

ਬੀਬੀ ਸੰਦੀਪ ਕੌਰ ਜੀ ਦਾ ਰਾਜਦੀਪ ਸਿੰਘ ਔਲਖ ਸਰਪੰਚ, ਮਨਜੀਤ ਸਿੰਘ ਸੋਢੀ , ਬੂਟਾ ਸਿੰਘ ਔਲਖ, ਕੁਲਵਿੰਦਰ ਸਿੰਘ ਅਕਾਲੀ, ਜੱਗਾ ਸਿੰਘ ਸਿੱਧੂ ਬਰਾੜ, ਬੱਬਜੀਤ ਸਿੰਘ ਬਰਾੜ, ਜਸਪ੍ਰੀਤ ਬਰਾੜ, ਲਾਡੀ ਬਰਾੜ  ਕਰਨੈਲ ਸਿੰਘ ਗਿੱਲ ਅਤੇ ਕਥਾਵਾਚਕ ਗਿਆਨੀ ਅਜੈਬ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

More News

Youtube

facebook

Whatsapp

Home

 

  • Related Posts

    ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਸੁੱਧਾਮਾਜਰਾ ਵਿਖੇ ਪਹੁੰਚ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਿਆਂ  ਉਨ੍ਹਾਂ ਕਿਹਾ ਜਿਹੜਾ ਪਿੰਡ ਵਿਕਾਸ ਦਾ ਕੰਮ ਰਹਿੰਦਾ ਹੈ ਉਹ ਜਲਦ ਹੀ ਪੂਰਾ ਕੀਤਾ ਜਾਵੇ 

    Spread the love

    Spread the love ਨਵਾਂਸ਼ਹਿਰ /ਕਾਠਗੜ੍ਹ 24 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਦੇ ਪਿੰਡ ਸੁੱਧਾ ਮਾਜਰਾ ਵਿਖੇ ਸੀਨੀਅਰ ਆਮ ਆਦਮੀ ਪਾਰਟੀ ਆਗੂ  ਅਸ਼ੋਕ ਕਟਾਰੀਆ ਅਤੇ ਸੀਨੀਅਰ ਆਪ ਆਗੂ ਸਰਪੰਚ…

    ਸ੍ਰੀ ਅਕਾਲ ਤਖਤ ਤੋ ਆਰੰਭ ਹੋਏ ਮੀਰੀ ਪੀਰੀ ਖਾਲਸਾ ਮਾਰਚ  ਸਬੰਧੀ ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ – ਔਲਖ

    Spread the love

    Spread the love  ਗੋਇੰਦਵਾਲ ਸਾਹਿਬ , 24 ਜੁਲਾਈ( ਕਰਨੈਲ ਸਿੰਘ ਰਿੰਕੂ )-ਸ੍ਰੌਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸ੍ਰ. ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ…

    Leave a Reply

    Your email address will not be published. Required fields are marked *