ਜਸਵਿੰਦਰ ਸਿੰਘ ਭੱਲਾ ਦੀ ਅਚਨਚੇਤ ਮੌਤ ਤੇ ਲੋਕ ਗਾਇਕ ਕਲਾ ਮੰਚ ਇਕਾਈ ਧਰਮਕੋਟ ਦੇ ਸੰਗੀਤ ਪਰਿਵਾਰ ਵਿੱਚ ਸੋਗ ਦੀ ਲਹਿਰ 

Spread the love
ਧਰਮਕੋਟ ਹਰਜੀਤ ਸਿੰਘ ਬਹਿਲ
ਮਸ਼ਹੂਰ ਪੰਜਾਬੀ ਕਲਾਕਾਰ ਸ. ਜਸਵਿੰਦਰ ਸਿੰਘ ਭੱਲਾ ਦੀ ਅਚਨਚੇਤ ਮੌਤ ਦੀ ਖਬਰ ਜਾਣਕੇ ਬਹੁਤ ਦੁੱਖ ਹੋਇਆ। ਧਰਮਕੋਟ ਦੇ ਕਲਾਕਾਰਾਂ ਨੇ ਸੋਗ ਮਨਾਉਂਦੇ ਹੋਏ ਕਿਹਾ ਕਿ “ਅੱਜ ਅਸੀਂ ਸਿਰਫ਼ ਇਕ ਵੱਡੇ ਕਲਾਕਾਰ ਨੂੰ ਹੀ ਨਹੀਂ, ਇਕ ਪਿਆਰੇ ਦੋਸਤ, ਇਕ ਵੱਡੇ ਭਰਾ, ਇਕ ਰਹਨੁਮਾ ਨੂੰ ਖੋ ਬੈਠੇ ਹਾਂ। ਸਾਡੇ ਫਿਲਮੀ ਪਰਦੇ ਅਤੇ ਕਮੇਡੀਅਨ ਕਿੰਗ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀ ਵੀ ਸਿਖਾਈਆਂ। ਸੈੱਟਾਂ ‘ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾਂ ਸਾਡੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ। ਅੱਜ ਹਾਸਾ ਰੋਣ ਵਿਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ। ਵਾਹਿਗੁਰੂ ਜੀ ਇਸ ਦੁੱਖ ਦੀ ਘੜੀ ਵਿੱਚ ਧਰਮਕੋਟ ਦੇ ਕਲਾਕਾਰਾਂ ਵੱਲੋਂ ਦਿਲੀ ਹਮਦਰਦੀ ਪੂਰੇ ਭੱਲਾ ਪਰਿਵਾਰ ਨਾਲ ਹਾ। ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਹਾਂ। ਇਸ ਮੌਕੇ ਦੁੱਖ ਦੀ ਘੜੀ ਵਿੱਚ ਕਾਕਾ ਨੂਰ ਅਸਲਮ ਉਰਫ ਅੱਛੀ ਅਮਰੀਕ ਸਿੰਘ ਨਰਿੰਦਰ ਸੰਧੂ ਰਫੀਕ ਘਾਰੂ ਪੱਪੂ ਸੰਗਲਾ ਟੋਨੀ ਗਿੱਲ ਜੱਸਾ ਢੋਲੀ ਅਮਰਜੀਤ ਗਿੱਲ ਦਿਲਬਰ ਜਾਨੀ ਰੰਜਨਾ ਮੈਡਮ ਸੁਖਚੈਨ ਸੱਤਾ ਗੁਰਨਾਮ ਝੱਲਾ ਬਲਰਾਜ ਬਾਜੀ ਦੀਪੂ ਗੁਰਪ੍ਰੀਤ ਘਾਰੂ ਡੋਨੀ ਮਾਸਟਰ ਵਰਿੰਦਰ ਢੋਲੀ ਦੁੱਨਾ ਮਾਸਟਰ ਰਾਜਾ ਮਾਸਟਰ ਰਸ਼ੀਦ ਮਾਸਟਰ ਗੁਗੂ ਮਾਸਟਰ ਬੱਬੀ ਮਾਸਟਰ ਲਾਡੀ ਮਾਸਟਰ ਰਾਜੂ ਮਾਸਟਰ ਲਵਪ੍ਰੀਤ ਘਾਰੂ ਅਜੇ ਅਰੋੜਾ ਸੰਗਮ ਨੂਰ ਰਾਕੇਸ਼ ਮਾਸਟਰ ਦਲੇਰ ਢੋਲੀ ਵਿਜ ਢੋਲੀ ਵਿਸ਼ਾਲ ਮਾਸਟਰ ਸੁਰਜੀਤ ਮਾਸਟਰ ਸੁਮਿਤ ਮਾਸਟਰ ਆਦਿ ਨੇ ਭੱਲਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ 

    Spread the love

    Spread the love ਮਾਛੀ ਬੜਾ ਸਾਹਿਬ 12 ਅਪ੍ਰੈਲ (ਸੁੱਚਾ ਬੰਗੜ)ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰਮਤ ਮਿਸ਼ਨ ਪ੍ਰਚਾਰ ਲਹਿਰ (ਜੱਥਾ ਦਮਦਮੀ ਟਕਸਾਲ) ਵੱਲੋਂ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ…

    Leave a Reply

    Your email address will not be published. Required fields are marked *