ਸਰਕਾਰ ਜੀ ! ਤਿਓਹਾਰਾਂ ਤੋਂ ਪਹਿਲਾਂ ਪਹਿਲਾਂ ਮੁਲਾਜ਼ਮ ਵਰਗ ਨੂੰ ਵੀ ਡੀਏ ਦੇਣ ਬਾਰੇ ਸੋਚੋ – ਅਧਿਆਪਕ ਆਗੂ 

Spread the love
ਕਪੂਰਥਲਾ, 22 ਅਗਸਤ (ਕੌੜਾ)- ਅਧਿਆਪਕ ਦਲ ਪੰਜਾਬ, ਮਾਸਟਰ ਕੇਡਰ ਯੂਨੀਅਨ ਤੇ ਪਸਸਫ ਦੀ ਇੱਕ ਹੰਗਾਮੀ ਇਕੱਤਰਤਾ ਕੈਮਰਾ ਬਾਗ਼ ਕਪੂਰਥਲਾ ਵਿਖੇ ਹੋਈ । ਜਿਸ ਵਿੱਚ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ, ਮਾਸਟਰ ਕੇਡਰ ਯੂਨੀਅਨ ਦੇ ਆਗੂ ਸ੍ਰੀ ਨਰੇਸ਼ ਕੋਹਲੀ ਤੇ      ਪ ਸ ਸ ਫ ਦੇ ਤਰਮਿੰਦਰ  ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ । ਮੀਟਿੰਗ ਵਿੱਚ ਆਗੂਆਂ ਨੇ ਵਿੱਤ ਮੰਤਰੀ ਪੰਜਾਬ ਸਰਦਾਰ ਹਰਪਾਲ ਸਿੰਘ ਚੀਮਾ ਕੋਲੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਵਰਗ ਨੂੰ ਤਿਓਹਾਰਾਂ ਤੋਂ ਪਹਿਲਾਂ ਪੇਅ ਕਮਿਸ਼ਨ ਦਾ ਬਕਾਇਆ ਤੇ ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ  ਜਾਣ  । ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਅਕਾਲੀ ਦਲ ਦੀ ਸਰਕਾਰ ਵਾਂਗ ਮੁਲਾਜ਼ਮ ਵਰਗ ਨੂੰ ਡੀਏ ਦੇ ਬਕਾਏ ਦੇ ਕੇ ਮੁਲਾਜ਼ਿਮ ਹਿਤੈਸ਼ੀ ਸਰਕਾਰ ਹੋਣ ਦਾ ਵਾਅਦਾ ਪੂਰਾ ਕਰੇ ਅਤੇ ਸਰਕਾਰ ਮੁਲਾਜ਼ਮ ਵਰਗ ਲਈ ਖਜ਼ਾਨੇ ਦਾ ਹੁਣ ਬੂਹਾ ਖੋਲ ਦੇਵੇ ਨਾ ਕਿ ਉਹ ਪਹਿਲੀ ਸਰਕਾਰ ਦੇ ਵਿੱਤ ਮੰਤਰੀ ਵਾਂਗ ਖਾਲੀ ਖਜ਼ਾਨਾ ਮੰਤਰੀ ਨਾ ਬਣਨ ਦੀ ਬਜਾਇ ਮੁਲਾਜ਼ਮਾਂ ਨੂੰ ਵੱਧਦੀ ਹੋਈ ਮਹਿੰਗਾਈ ਦੀ ਦਰ ਦੇ ਅਨੁਸਾਰ ਸੈਂਟਰ ਸਰਕਾਰ ਦੀ ਤਰਜ਼ ਤੇ ਡੀ ਏ ਦੇਣ ਦਾ ਐਲਾਨ ਕਰਨ, ਕਿਉਂਕਿ ਹੁਣ ਤਿਓਹਾਰਾਂ ਦੇ ਦਿਨ ਆ ਰਹੇ ਹਨ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਰਗ ਨੂੰ ਡੀਏ ਦੀਆਂ ਕਿਸਤਾਂ ਦੀ ਬਹੁਤ ਉਡੀਕ ਹੈ ਤਾਂ ਜੋ ਮੁਲਾਜ਼ਮ ਵਰਗ ਮਹਿੰਗਾਈ ਦੀ ਮਾਰ ਤੋਂ ਬਚ ਸਕਣ ਕਿਉਂਕਿ ਮੁਲਾਜ਼ਮ ਵਰਗ ਦਾ ਡੀਏ ਤੇ ਪੇਅ ਕਮਿਸ਼ਨ ਦਾ ਬਕਾਇਆ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਆਗੂਆਂ ਨੇ ਇਸ ਦੇ ਨਾਲ ਹੀ ਪੇਂਡੂ ਭੱਤਾ ਤੇ ਬਾਰਡਰ ਏਰੀਆ ਦਾ ਪਤਾ ਵੀ ਬਹਾਲ ਕਰਨ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸ੍ਰ ਭਜਨ ਸਿੰਘ ਮਾਨ, ਹਰਦੇਵ ਸਿੰਘ ਖਾਨੋਵਾਲ, ਰਮੇਸ਼ ਕੁਮਾਰ ਭੇਟਾਂ, ਸੁਖਜਿੰਦਰ ਸਿੰਘ ਢੋਲਣ, ਗੁਰਮੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ ।
  • Related Posts

    ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

    Spread the love

    Spread the love ਨਿਊ ਚੰਡੀਗੜ੍ਹ, 15 ਅਪ੍ਰੈਲ (ਬਜੀਦਪੁਰ) – ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਸਬੰਧੀ ਗੁਰਬਾਣੀ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਪ੍ਰਸਿੱਧ…

    ਕਲਾਕਾਰ ਕਰਮਜੀਤ ਅਨਮੋਲ ਲੜ ਸਕਦੇ ਨੇ ਆਪ ਪਾਰਟੀ ਵੱਲੋਂ ਬਠਿੰਡਾ ਦਿਹਾਤੀ ਤੋਂ ਚੋਣ

    Spread the love

    Spread the love  ਟਿਕਟ ਦੀ ਇੱਛਾ ਰੱਖਣ ਵਾਲੇ ਆਗੂਆਂ ਦੀਆਂ ਆਸਾਂ ‘ਤੇ ਫਿਰ ਸਕਦਾ ਹੈ ਪਾਣੀ ਬਠਿੰਡਾ 15 ਅਪ੍ਰੈਲ (ਸੁਰਿੰਦਰਪਾਲ ਸਿੰਘ): ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ…

    Leave a Reply

    Your email address will not be published. Required fields are marked *